ਕਣਕ ਦਾ ਭਾਅ ਘਟਿਆ, ਦਾਲ ਅਜੇ ਵੀ ਮਹਿੰਗੀ, ਅੰਕੜਿਆਂ ਨੇ ਦੱਸੇ ਕਈ ਕਾਰਨ
Friday, Jun 30, 2023 - 01:29 PM (IST)
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਜੂਨ ਦੇ ਮਹੀਨੇ ਦੋ ਦਾਲਾਂ ਅਰਹਰ, ਉੜਦ ਅਤੇ ਕਣਕ ਦੀ ਸਟੋਰੇਜ ਸੀਮਾ ਤੈਅ ਕਰ ਦਿੱਤੀ ਸੀ ਤਾਂਕਿ ਇਨ੍ਹਾਂ ਦੀਆਂ ਵਧਦੀਆਂ ਕੀਮਤਾਂ ਨੂੰ ਕੰਟਰੋਲ ਵਿੱਚ ਕੀਤਾ ਜਾ ਸਕੇ। ਇਨ੍ਹਾਂ ਅਨਾਜ ਦੀਆਂ ਕੀਮਤਾਂ ਵਿੱਚ ਕਈ ਕਾਰਨਾਂ ਕਰਕੇ ਵਾਧਾ ਹੋਇਆ ਪਿਆ ਹੈ। ਖਪਤਕਾਰ ਮਾਮਲਿਆਂ ਦੇ ਵਿਭਾਗ ਅਤੇ ਵਪਾਰੀਆਂ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਸਟਾਕ ਲਿਮਟ ਲਾਗੂ ਹੋਣ ਤੋਂ ਬਾਅਦ ਦਿੱਲੀ ਮੰਡੀ ਵਿੱਚ ਕਣਕ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ ਪਰ ਅਰਹਰ ਅਤੇ ਉੜਦ ਦੇ ਮਾਮਲੇ ਵਿੱਚ ਅਜਿਹਾ ਨਹੀਂ ਹੈ।
ਕਣਕ ਦੇ ਮਾਮਲੇ ਵਿੱਚ ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਅੰਕੜਿਆਂ ਅਨੁਸਾਰ ਕੀਮਤਾਂ ਵਿੱਚ ਗਿਰਾਵਟ ਨਾਲ ਸਾਰੇ ਕੇਂਦਰਾਂ ਵਿੱਚ ਸਮਾਨ ਰੂਪ ਵਿੱਚ ਕਮੀ ਨਹੀਂ ਆਈ। ਕੁਝ ਕੇਂਦਰਾਂ 'ਤੇ ਸਟੋਰੇਜ ਦੀ ਸੀਮਾ ਤੈਅ ਕੀਤੇ ਜਾਣ ਤੋਂ ਬਾਅਦ ਵੀ ਕਣਕ ਦੀ ਥੋਕ ਕੀਮਤ ਵਧ ਗਈ ਹੈ।
ਵਪਾਰੀਆਂ ਨੇ ਕਿਹਾ ਕਿ ਅਕੋਲਾ, ਗੁਲਬਰਗਾ, ਲਾਤੂਰ, ਚੇਨਈ ਅਤੇ ਵਿਜੇਵਾੜਾ ਵਰਗੀਆਂ ਥਾਵਾਂ 'ਤੇ ਤੁੜ ਅਤੇ ਉੜਦ ਦੀਆਂ ਕੀਮਤਾਂ ਹੇਠਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਦਾ ਅਸਰ ਅਗਲੇ ਕੁਝ ਹਫ਼ਤਿਆਂ 'ਚ ਖਪਤ ਵਾਲੇ ਖੇਤਰਾਂ 'ਚ ਦੇਖਣ ਨੂੰ ਮਿਲੇਗਾ। ਮਈ ਤੋਂ ਜੁਲਾਈ ਤੱਕ ਦਾ ਸਮਾਂ ਦਾਲਾਂ ਲਈ ਪਤਲਾ ਮੌਸਮ ਮੰਨਿਆ ਜਾਂਦਾ ਹੈ। ਸਾਉਣੀ ਦੀ ਫ਼ਸਲ ਦੀ ਤਿਆਰੀ ਦੇ ਨਾਲ, ਗਤੀਵਿਧੀਆਂ ਤੇਜ਼ ਹੋ ਜਾਂਦੀਆਂ ਹਨ।