ਪੂਰੇ ਦੇਸ਼ ’ਚ ਸ਼ੁਰੂ ਹੋਈ WhatsApp Payments ਸੇਵਾ, ਮੈਸੇਜ ਦੀ ਤਰ੍ਹਾਂ ਭੇਜ ਸਕਦੇ ਹੋ ਪੈਸੇ
Wednesday, Dec 16, 2020 - 02:25 PM (IST)
ਗੈਜੇਟ ਡੈਸਕ– ਮੈਸੇਜਿੰਗ ਐਪ ਵਟਸਐਪ ਦਾ ਪੇਮੈਂਟ ਫੀਚਰ ਹੁਣ ਯੂਜ਼ਰਸ ਲਈ ਪੂਰੇ ਦੇਸ਼ ’ਚ ਉਪਲੱਬਧ ਹੋ ਗਿਆ ਹੈ। ਭਾਰਤ ਦੇ 2 ਕਰੋੜ ਯੂਜ਼ਰਸ ਇਸ ਸੇਵਾ ਦਾ ਲਾਭ ਲੈ ਸਕਦੇ ਹਨ। ਵਟਸਐਪ ਨੇ ਆਪਣਾ ਪੇਮੈਂਟ ਫੀਚਰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਦੇ ਯੂ.ਪੀ.ਆਈ. ਸਿਸਟਮ ’ਤੇ ਡਿਜ਼ਾਇਨ ਕੀਤਾ ਹੈ। ਐੱਨ.ਪੀ.ਸੀ.ਆਈ. ਨੇ ਪਿਛਲੇ ਮਹੀਨੇ ਹੀ ਵਟਸਐਪ ਨੂੰ ਇਹ ਸੇਵਾ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਸੀ। ਇਸ ਰਾਹੀਂ ਲੋਕ ਉਸੇ ਤੇਜ਼ੀ ਅਤੇ ਆਸਾਨੀ ਨਾਲ ਪੈਸੇ ਭੇਜ ਸਕਦੇ ਹਨ ਜਿਵੇਂ ਉਹ ਮੈਸੇਜ ਭੇਜਦੇ ਹਨ।
ਇਹ ਵੀ ਪੜ੍ਹੋ– ਜਲਦੀ ਖ਼ਤਮ ਹੋ ਰਹੀ ਹੈ ਬੈਟਰੀ ਤਾਂ ਹੁਣੇ ਬਦਲੋ ਫੋਨ ਦੀਆਂ ਇਹ 4 ਸੈਟਿੰਗਾਂ
ਭਾਰਤ ’ਚ ਡਿਜੀਟਲ ਪੇਮੈਂਟਸ ਵਿੱਤੀ ਸਾਲ 2025 ਤਕ 94 ਟ੍ਰਿਲੀਅਨ ਡਾਲਰ ਪਹੁੰਚਣ ਦਾ ਅਨੁਮਾਨ ਹੈ। ਦੇਸ਼ ’ਚ ਵਟਸਐਪ ਦੇ 40 ਕਰੋੜ ਯੂਜ਼ਰਸ ਹਨ। ਅਜਿਹੇ ’ਚ ਵਟਸਐਪ ਦੀ ਪੇਮੈਂਟਸ ਸੇਵਾ ਨਾਲ ਡਿਜੀਟਲ ਭੁਗਤਾਨ ’ਚ ਤੇਜ਼ੀ ਆਉਣ ਦੀ ਉਮੀਦ ਹੈ। ਭਾਰਤ ’ਚ ਵਟਸਐਪ ਦੇ ਮੁਖੀ ਅਭਿਜੀਤ ਬੋਸ ਨੇ ਕਿਹਾ ਕਿ ਵਟਸਐਪ ’ਤੇ ਆਸਾਨ ਅਤੇ ਸੁਰੱਖਿਅਤ ਡਿਜੀਟਲ ਪੇਮੈਂਟਸ ਲਈ ਅਸੀਂ ਸਟੇਟ ਬੈਂਕ ਆਫ ਇੰਡੀਆ, ਐੱਚ.ਡੀ.ਐੱਫ.ਸੀ., ਆਈ.ਸੀ.ਆਈ.ਸੀ.ਆਈ. ਅਤੇ ਐਕਸਿਸ ਬੈਂਕ ਨਾਲ ਹੱਥ ਮਿਲਿਆ ਹੈ। ਯੂ.ਪੀ.ਆਈ. ਇਕ ਕ੍ਰਾਂਤੀਕਾਰੀ ਸਰਵਿਸ ਹੈ ਅਤੇ ਸਾਡੇ ਕੋਲ ਵੱਡੀ ਗਿਣਤੀ ’ਚ ਲੋਕਾਂ ਤਕ ਵਿੱਤੀ ਸੇਵਾ ਪਹੁੰਚਾਉਣ ਦਾ ਮੌਕਾ ਹੈ।
ਇਹ ਵੀ ਪੜ੍ਹੋ– ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, ਇਹ ਹਨ ਆਸਾਨ ਤਰੀਕੇ
ਕੀ ਹੈ ਇਸ ਵਿਚ ਖ਼ਾਸ
ਐੱਨ.ਪੀ.ਸੀ.ਆਈ. ਨੇ ਵਟਸਐਪ ਨੂੰ ਦੇਸ਼ ’ਚ ‘ਲੜੀਵਾਰ’ ਤਰੀਕੇ ਨਾਲ ਭੁਗਤਾਨ ਸੇਵਾ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਹੈ। ਵਟਸਐਪ ਪੇਅ ਦੀ ਮਦਦ ਨਾਲ ਤੁਸੀਂ ਕਿਤੇ ਵੀ, ਕਿਸੇ ਦੇ ਵੀ ਖਾਤੇ ’ਚ ਪੈਸੇ ਟ੍ਰਾਂਸਫਰ ਕਰ ਸਕਦੇ ਹੋ। ਇਹ ਯੂ.ਪੀ.ਆਈ. ਸਰਵਿਸ ਹੈ। ਯੂ.ਪੀ.ਆਈ. ਦੇ ਐਪਸ ਕਾਫੀ ਖ਼ਾਸ ਹੁੰਦੇ ਹਨ ਕਿਉਂਕਿ ਇਹ ਸਿਰਫ ਪੇਮੈਂਟ ਦਾ ਹੀ ਕੰਮ ਨਹੀਂ ਕਰਦੇ ਸਗੋਂ ਹੋਰ ਵੀ ਕਈ ਕੰਮ ਕਰਦੇ ਹਨ। ਇਸ ਸਮੇਂ ਤੁਸੀਂ ਭੀਮ, ਫੋਨ ਪੇਅ, ਗੂਗਲ ਪੇਅ, ਮੋਬੀਕਵਿਕ ਅਤੇ ਪੇਟੀਐੱਮ ਵਰਗੇ ਕਈ ਐਪਸ ਦੀ ਮਦਦ ਨਾਲ ਵੀ ਯੂ.ਪੀ.ਆਈ. ਦਾ ਇਸਤੇਮਾਲ ਕਰ ਸਕਦੇ ਹੋ। ਵਟਸਐਪ ਪੇਅ ਦਾ ਇਸਤੇਮਾਲ ਕਰਨ ਲਈ ਤੁਹਾਨੂੰ ਅਲੱਗ ਤੋਂ ਐਪ ਡਾਊਨਲੋਡ ਕਰਨ ਦੀ ਲੋੜ ਨਹੀਂ ਪਵੇਗੀ।
ਇਹ ਵੀ ਪੜ੍ਹੋ– Google Maps ਦੀ ਇਕ ਗਲਤੀ ਕਾਰਨ ਨੌਜਵਾਨ ਨੂੰ ਮਿਲੀ ਦਰਦਨਾਕ ਮੌਤ
ਨੋਟ: ਵਟਸਐਪ ਪੇਮੈਂਟਸ ਫੀਚਰਜ਼ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।