ਵਟਸਐਪ ਮਾਮਲਾ : ਸੇਬੀ ਵੱਲੋਂ ਟਾਟਾ ਮੋਟਰਸ ਨੂੰ ਅੰਦਰੂਨੀ ਜਾਂਚ ਕਰਨ ਦੇ ਨਿਰਦੇਸ਼
Wednesday, Mar 07, 2018 - 01:53 AM (IST)
ਨਵੀਂ ਦਿੱਲੀ (ਭਾਸ਼ਾ)-ਬਾਜ਼ਾਰ ਰੈਗੂਲੇਟਰੀ ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਅੱਜ ਟਾਟਾ ਮੋਟਰਸ ਨੂੰ ਨਿਰਦੇਸ਼ ਦਿੱਤਾ ਕਿ ਉਹ ਉਸ ਦੇ ਤਿਮਾਹੀ ਵਿੱਤੀ ਨਤੀਜਿਆਂ ਨਾਲ ਜੁੜੀਆਂ ਸੰਵੇਦਨਸ਼ੀਲ ਅਣ-ਪ੍ਰਕਾਸ਼ਿਤ ਸੂਚਨਾਵਾਂ ਵਟਸਐਪ 'ਤੇ ਲੀਕ ਹੋਣ ਦੀ ਅੰਦਰੂਨੀ ਜਾਂਚ ਕਰੇ ਤੇ 3 ਮਹੀਨਿਆਂ 'ਚ ਇਸ ਦੀ ਰਿਪੋਰਟ ਜਮ੍ਹਾ ਕਰੇ। ਕੰਪਨੀਆਂ ਦੇ ਤਿਮਾਹੀ ਨਤੀਜਿਆਂ ਦੇ ਅਧਿਕਾਰਕ ਐਲਾਨ ਤੋਂ ਪਹਿਲਾਂ ਸੰਵੇਦਨਸ਼ੀਲ ਵਿੱਤੀ ਜਾਣਕਾਰੀ ਲੀਕ ਹੋਣ ਦੇ ਚਰਚਿਤ ਮਾਮਲੇ 'ਚ ਟਾਟਾ ਮੋਟਰਸ ਸੈਂਸੈਕਸ 'ਤੇ ਸੂਚੀਬੱਧ ਤੀਜੀ ਅਜਿਹੀ ਕੰਪਨੀ ਹੈ, ਜਿਸ ਦੇ ਲਈ ਸੇਬੀ ਨੇ ਨਿਰਦੇਸ਼ ਜਾਰੀ ਕੀਤਾ ਹੈ।
