ਜਾਣੋ ਸਟਾਰਟਅਪ ਨੂੰ ਬਜਟ ਤੋਂ ਕੀ ਹਨ ਉਮੀਦਾਂ?

Tuesday, Jan 23, 2018 - 01:48 PM (IST)

ਨਵੀਂ ਦਿੱਲੀ—ਵਿੱਤ ਸਾਲ 2018-19 ਦਾ ਆਮ ਬਜਟ ਵਿੱਤ ਮੰਤਰੀ ਅਰੁਣ ਜੇਤਲੀ 1 ਫਰਵਰੀ ਨੂੰ ਪੇਸ਼ ਕਰਨ ਵਾਲੇ ਹਨ। 2019 'ਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਦਾ ਇਹ ਆਖਰੀ ਆਮ ਬਜਟ ਹੋਵਗਾ। ਬਜਟ ਤੋਂ ਸਟਾਰਟ-ਅਪ ਸੈਕਟਰ ਨੂੰ ਵੱਡੀਆਂ ਉਮੀਦਾਂ ਹਨ। ਉਮੀਦ ਹੈ ਕਿ ਵਿੱਤ ਮੰਤਰੀ ਦੇਸ਼ ਦੇ ਸਟਾਰਟਅਪਸ ਨੂੰ ਹੋਰ ਮਜ਼ਬੂਤੀ ਦੇਣ ਦੇ ਲਆ ਇੰਸੇਂਟਿਵ ਦੀ ਘੋਸ਼ਣਾ ਕਰ ਸਕਦੇ ਹਨ, ਜਿਸ 'ਚ ਤਿੰਨ ਸਾਲ ਦੀ ਕਰ ਮੁਕਤ ਅਵਧੀ ਨੂੰ ਪੰਜ ਸਾਲ ਕੀਤਾ ਜਾ ਸਕਦਾ ਹੈ ਅਤੇ ਮਨਜ਼ੂਰੀ ਦੀ ਪ੍ਰਕਿਰਿਆ 'ਚ ਤੇਜ਼ੀ ਲਿਆਈ ਜਾ ਸਕਦੀ ਹੈ।

ਇੰਪੋਰਟ ਪ੍ਰਕਿਰਿਆ ਆਸਾਨ ਕਰਨੀ ਚਾਹੀਦੀ 
ਸਟਾਰਟਅਪ ਇੰਡੀਆ 'ਚ ਹਜੇ ਕਈ ਦਿੱਕਤਾ ਹਨ। ਦੇਸ਼ ਦੀ ਆਈ.ਟੀ.ਕੰਪਨੀਆਂ ਇੱਥੇ ਨਿਵੇਸ਼ ਨਹੀਂ ਕਰਦੀਆਂ। ਵਿਦੇਸ਼ੀ ਕੰਪਨੀਆਂ ਦਾ ਸਟਾਰਟਅਪ 'ਚ ਨਿਵੇਸ਼ ਜ਼ਿਆਦਾ ਹੈ। ਛੋਟੇ ਇੰਸੇਂਟਿਵਸ ਦੇਣ ਤੋਂ ਆਰਥਿਕ ਗ੍ਰੋਥ ਸੰਭਵ ਨਹੀਂ। ਆਈ.ਟੀ.ਕੰਪਨੀਆਂ ਦੇ ਸਟਾਰਟਅਪ 'ਚ ਨਿਵੇਸ਼ ਨਾਲ ਤਰੱਕੀ ਹੋਵਗੀ। ਮੇਕ ਇਨ ਇੰਡੀਆ ਨਾਲ ਵੀ ਸਟਾਰਟਅਪ ਨੂੰ ਮਦਦ ਨਹੀਂ ਮਿਲ ਰਹੀ ਹੈ। ਸਰਕਾਰ ਨੂੰ ਇੰਪੋਰਟ ਦੀ ਪ੍ਰਕਿਰਿਆ ਆਸਾਨ ਕਰਨੀ ਚਾਹੀਦੀ ਹੈ। ਸਟਾਰਟਅਪ ਦੇ ਲਈ ਪੇਨਲਟੀ ਭਰਨਾ ਬਹੁਤ ਭਾਰੀ ਪੈਂਦਾ ਹੈ। ਸਰਕਾਰ ਨੂੰ ਸਟਾਰਟਅਪ 'ਤੇ ਆਪਣੀਆਂ ਯੋਜਨਾਵਾਂ ਨੂੰ ਸਾਫ ਕਰਨਾ ਚਾਹੀਦਾ ਹੈ।


Related News