GDP 'ਚ ਗਿਰਾਵਟ, ਦੂਜੀ ਤਿਮਾਹੀ 'ਚ ਰਹੀ 4.5 ਫੀਸਦੀ

11/29/2019 5:48:18 PM

ਨਵੀਂ ਦਿੱਲੀ—ਦੇਸ਼ ਦੀ ਆਰਥਿਕ ਵਾਧਾ ਦਰ ਚਾਲੂ ਵਿੱਤ ਸਾਲ ਦੀ ਜੁਲਾਈ-ਸਤੰਬਰ ਮਹੀਨੇ ਲਈ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ) ਗ੍ਰੋਥ ਰੇਟ ਘੱਟ ਹੋ ਕੇ 4.5 ਫੀਸਦੀ ਪੱਧਰ 'ਤੇ ਆ ਗਿਆ ਹੈ। ਇਸ ਤੋਂ ਪਹਿਲਾਂ ਦੀ ਤਿਮਾਹੀ 'ਚ ਇਹ ਜੀ.ਡੀ.ਪੀ ਦਰ 5 ਫੀਸਦੀ ਦੇ ਪੱਧਰ 'ਤੇ ਸੀ। ਇਹ ਪਿਛਲੀ 26 ਤਿਮਾਹੀ 'ਚੋਂ ਸਭ ਤੋਂ ਘੱਟ ਹੈ। ਪਹਿਲੀ ਤਿਮਾਹੀ 'ਚ ਵਿਕਾਸ ਦਰ 5 ਫੀਸਦੀ 'ਤੇ ਆ ਗਈ ਹੈ। ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ ਜੀ.ਡੀ.ਪੀ ਗ੍ਰੋਥ ਰੇਟ 7 ਫੀਸਦੀ ਦਰਜ ਕੀਤੀ ਗਈ ਸੀ।

ਕੋਰ ਸੈਕਟਰ 'ਚ ਵੱਡੀ ਗਿਰਾਵਟ-
ਬੀਤੇ ਅਕਤੂਬਰ ਮਹੀਨੇ 'ਚ ਭਾਰਤ ਦੇ ਕੋਰ ਸੈਕਟਰ 'ਚ ਇੱਕ ਵਾਰ ਫਿਰ ਵੱਡੀ ਗਿਰਾਵਟ ਆਈ ਹੈ। ਸਰਕਾਰ ਦੇ ਤਾਜ਼ਾ ਅੰਕੜਿਆਂ ਮੁਤਾਬਕ ਇਕ ਸਾਲ ਪਹਿਲਾਂ ਦੇ ਮੁਕਾਬਲੇ 'ਚ 5.8 ਫੀਸਦੀ ਕਮੀ ਆਈ ਹੈ। ਦੱਸ ਦੇਈਏ ਕਿ ਕੋਰ ਸੈਕਟਰ ਦੇ 8 ਮੁੱਖ ਉਦਯੋਗ ਕੋਲਾ,ਕੱਚਾ ਤੇਲ, ਕੁਦਰਤੀ ਗੈਸ, ਰਿਫਾਇਨਰੀ ਪ੍ਰੋਡਕਟਸ, ਫਰਟੀਲਾਈਜ਼ਰਸ, ਸਟੀਲ, ਸੀਮੈਂਟ ਅਤੇ ਇਲੈਕਟਰੀਸਿਟੀ ਆਉਂਦੇ ਹਨ। ਇਨ੍ਹਾਂ ਦੀ ਭਾਰਤ ਦੇ ਕੁੱਲ ਇੰਡਸਟਰੀਅਲ ਆਊਟਪੁੱਟ (ਉਦਯੋਗਿਕ ਉਤਪਾਦਨ) 'ਚ ਲਗਭਗ 40 ਫੀਸਦੀ ਹਿੱਸੇਦਾਰੀ ਹੁੰਦੀ ਹੈ।

ਕਿਸ 'ਚ ਕਿੰਨੀ ਆਈ ਕਮੀ?
ਕੋਰ ਪ੍ਰੋਡਕਸ਼ਨ ਦੀ ਗੱਲ ਕਰੀਏ ਤਾਂ 17.6 ਫੀਸਦੀ ਗਿਰਾਵਟ ਆਈ ਹੈ ਜਦਕਿ ਕੱਚਾ ਤੇਲ ਅਤੇ ਕੁਦਰਤੀ ਗੈਸ ਪ੍ਰੋਡਕਸ਼ਨ 'ਚ ਕ੍ਰਮਵਾਰ 5.1 ਅਤੇ 5.7 ਫੀਸਦੀ ਕਮੀ ਆਈ ਹੈ। ਸੀਮੈਂਟ ਪ੍ਰੋਡਕਸ਼ਨ 'ਚ 7.7 ਫੀਸਦੀ ਅਤੇ ਸਟੀਲ ਪ੍ਰੋਡਕਸ਼ਨ 'ਚ 1.6 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਇਲੈਕਟਰੀਸਿਟੀ ਪ੍ਰੋਡਕਸ਼ਨ 12.4 ਫੀਸਦੀ ਲਟਕ ਗਈ ਹੈ। ਸਿਰਫ ਫਰਟੀਲਾਈਜ਼ਰਸ ਸੈਕਟਰ 'ਚ ਪ੍ਰੋਡਕਸ਼ਨ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਇਹ ਸੈਕਟਰ ਇੱਕ ਸਾਲ ਪਹਿਲਾਂ ਦੇ ਮੁਕਾਬਲੇ 'ਚ 11.8 ਫੀਸਦੀ ਦੀ ਦਰ ਨਾਲ ਵਧਿਆ ਹੈ।


Iqbalkaur

Content Editor

Related News