ਸੀ. ਆਈ. ਐੱਲ. ਕਰਮਚਾਰੀਆਂ ਨੂੰ 51 ਹਜ਼ਾਰ ਦਾ ਦੀਵਾਲੀ ਤੋਹਫਾ

Saturday, Oct 14, 2017 - 01:41 AM (IST)

ਸੀ. ਆਈ. ਐੱਲ. ਕਰਮਚਾਰੀਆਂ ਨੂੰ 51 ਹਜ਼ਾਰ ਦਾ ਦੀਵਾਲੀ ਤੋਹਫਾ

ਨਵੀਂ ਦਿੱਲੀ— ਕੇਂਦਰੀ ਕੋਇਲਾ ਮੰਤਰੀ ਯੀਸ਼ੂਸ਼ ਗੋਇਲ ਨੇ ਕੋਲ ਇੰਡੀਆ ਲਿਮਿਟੇਡ (ਸੀ. ਆਈ. ਐੱਲ) ਅਤੇ ਉਸ ਦੀ ਸਹਿਯੋਗੀ ਕੰਪਨੀ ਦੇ ਕਰਮਚਾਰੀਆਂ ਨੂੰ ਵਧੇ ਹੋਏ ਤਨਖਾਹ ਦਾ ਇਕ ਮੁਸ਼ਤ ਅਗ੍ਰਿਮ ਭੁਗਤਾਨ ਦੀ ਰਾਸ਼ੀ 40000 ਰੁਪਏ ਤੋਂ ਵਧਾ ਕੇ 51000 ਰੁਪਏ ਕਰਨ ਦਾ ਸ਼ੁੱਕਰਵਾਰ ਨੂੰ ਐਲਾਨ ਕੀਤਾ ਅਤੇ ਇਸ ਦਾ ਭੁਗਤਾਨ 17 ਅਕਤੂਬਰ ਯਾਨੀ ਧਨਤੇਰਸ ਤੱਕ ਹੋ ਜਾਵੇਗਾ।
ਸੀ. ਆਈ. ਐੱਲ. ਨੇ 10 ਅਕਤੂਬਰ ਨੂੰ ਕਰਮਚਾਰੀਆਂ ਦੇ ਭੁਗਤਾਨ 'ਚ 20 ਫੀਸਦੀ ਵਾਧਾ ਅਤੇ ਇਕਮੁਸ਼ਤ ਅਗ੍ਰਿਮ ਭੁਗਤਾਨ 40000 ਰੁਪਏ ਦਾ ਐਲਾਨ ਕੀਤਾ ਸੀ। 
ਗੋਇਲ ਨੇ ਕਰਮਚਾਰੀਆਂ ਨੂੰ ਦੀਵਾਲੀ ਦੀਆਂ ਵਧਾਇਆ ਦਿੰਦੇ ਹੋਏ ਉਨ੍ਹਾਂ ਤੋਂ ਕੋਲਾ ਉਤਪਾਦਨ ਦਾ ਰਿਕਾਰਡ ਤੋੜਨ ਦੇ ਲਈ ਸਖਤ ਮਿਹਨਤ ਕਰਨ ਦੇ ਲਈ ਕਿਹਾ। ਉਨ੍ਹਾਂ ਨੇ ਕੋਇਲਾ ਉਤਪਾਦਨ 'ਚ ਸਤੰਬਰ 'ਚ 10.1 ਫੀਸਦੀ ਅਤੇ ਅਕਤੂਬਰ 'ਚ ਹੁਣ ਤੱਕ 13 ਫੀਸਦੀ ਵਾਧੇ ਦੇ ਲਈ ਕਰਮਚਾਰੀਆਂ ਨੂੰ ਵਧਾਈ ਦਿੱਤੀ।


Related News