ਕ੍ਰੈਡਿਟ ਕਾਰਡ ਇੰਡਸਟਰੀ ’ਚ ਹਲਚਲ ਮਚਾਉਣ ਦੀ ਤਿਆਰੀ ’ਚ ਵਾਰੇਨ ਬਫੇ, ਕਰ ਰਹੇ ਨੇ ਸਭ ਤੋਂ ਵੱਡੀ ਡੀਲ
Thursday, Feb 22, 2024 - 12:27 PM (IST)
ਨਵੀਂ ਦਿੱਲੀ (ਇੰਟ.)- ਅਮਰੀਕਾ ਦੇ ਦਿੱਗਜ ਨਿਵੇਸ਼ਕ ਵਾਰੇਨ ਬਫੇ ਵੱਡੀ ਬਾਜ਼ੀ ਖੇਡਣ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਦੇ ਨਿਵੇਸ਼ ਵਾਲਾ ਬੈਂਕ ਕੈਪੀਟਲ ਵਨ ਕ੍ਰੈਡਿਟ ਕਾਰਡ ਇਸ਼ੂ ਕਰਨ ਵਾਲੀ ਕੰਪਨੀ ਡਿਸਕਵਰ ਫਾਈਨਾਂਸ਼ੀਅਲ ਨੂੰ ਖਰੀਦਣ ਜਾ ਰਿਹਾ ਹੈ। ਇਹ ਕ੍ਰੈਡਿਟ ਕਾਰਡ ਇੰਡਸਟਰੀ ਦੇ ਇਤਿਹਾਸ ਦੀ ਇਹ ਸਭ ਤੋਂ ਵੱਡੀ ਡੀਲ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਦੀ ਵੈਲਿਊ 35.3 ਅਰਬ ਡਾਲਰ ਹੋਵੇਗੀ।
ਇਹ ਵੀ ਪੜ੍ਹੋ - ਮਹਿੰਗਾਈ ਤੋਂ ਮਿਲੀ ਰਾਹਤ! ਸਸਤਾ ਹੋਇਆ ਖਾਣ ਵਾਲਾ ਤੇਲ, ਜਾਣੋ ਆਪਣੇ ਸ਼ਹਿਰ ਦਾ ਤਾਜ਼ਾ ਰੇਟ
ਦੱਸ ਦੇਈਏ ਕਿ ਇਸ ਡੀਲ ਤੋਂ ਬਾਅਦ ਕੈਪੀਟਲ ਵਨ ਏਸੈੱਟ ਦੇ ਹਿਸਾਬ ਨਾਲ ਦੁਨੀਆ ਦਾ 6ਵਾਂ ਸਭ ਤੋਂ ਵੱਡਾ ਬੈਂਕ ਬਣ ਜਾਵੇਗਾ। ਇਸ ਦਾ ਮੁਕਾਬਲਾ ਜੇ. ਪੀ. ਮੋਰਗਨ ਅਤੇ ਸਿਟੀ ਗਰੁੱਪ ਨਾਲ ਹੋਵੇਗਾ। ਜੇਕਰ ਇਹ ਡੀਲ ਸਫ਼ਲ ਹੋਈ ਤਾਂ ਮਰਜਰ ਤੋਂ ਬਾਅਦ ਬਣਨ ਵਾਲੀ ਕੰਪਨੀ ’ਚ ਕੈਪੀਟਲ ਵਨ ਸ਼ੇਅਰਧਾਰਕਾਂ ਦੀ ਹਿੱਸੇਦਾਰੀ 60 ਫ਼ੀਸਦੀ ਹੋਵੇਗੀ, ਜਦੋਂਕਿ ਬਾਕੀ ਹਿੱਸੇਦਾਰੀ ਡਿਸਕਵਰ ਸ਼ੇਅਰਧਾਰਕਾਂ ਕੋਲ ਹੋਵੇਗੀ।
ਇਹ ਵੀ ਪੜ੍ਹੋ - ਕਿਸਾਨਾਂ ਲਈ ਚੰਗੀ ਖ਼ਬਰ: ਪਿਆਜ਼ ਦੇ ਨਿਰਯਾਤ ਤੋਂ ਮੋਦੀ ਸਰਕਾਰ ਨੇ ਹਟਾਈ ਪਾਬੰਦੀ
ਅਮਰੀਕਾ ’ਚ ਕ੍ਰੈਡਿਟ ਕਾਰਡ ਇੰਡਸਟਰੀ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਡੀਲ ਬੈਂਕ ਆਫ ਅਮਰੀਕਾ ਦੇ ਨਾਂ ਹੈ। ਉਸ ਨੇ ਸਾਲ 2005 ’ਚ ਐੱਮ. ਬੀ. ਐੱਨ. ਏ. ਕਾਰਪ ਨੂੰ 35.2 ਅਰਬ ਡਾਲਰ ’ਚ ਖਰੀਦਿਆ ਸੀ ਪਰ ਵਾਰੇਨ ਬਫੇ ਹੁਣ ਇਸ ਨੂੰ ਪਿੱਛੇ ਛੱਡਣ ਜਾ ਰਹੇ ਹਨ। ਬਫੇ ਦੁਨੀਆ ਦੇ ਚੋਟੀ ਦੇ ਅਮੀਰਾਂ ’ਚੋਂ ਸ਼ਾਮਲ ਹਨ। ਦੁਨੀਆ ਦੀਆਂ ਕਈ ਵੱਡੀਆਂ ਕੰਪਨੀਆਂ ’ਚ ਉਨ੍ਹਾਂ ਦਾ ਨਿਵੇਸ਼ ਹੈ। ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਅਨੁਸਾਰ ਬਫੇ ਦੀ ਕੁੱਲ ਜਾਇਦਾਦ 135 ਅਰਬ ਡਾਲਰ ਹੈ ਅਤੇ ਉਹ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ’ਚ 7ਵੇਂ ਨੰਬਰ ’ਤੇ ਹਨ। ਇਸ ਸਾਲ ਉਨ੍ਹਾਂ ਦੀ ਕੁੱਲ ਜਾਇਦਾਦ 15.4 ਅਰਬ ਡਾਲਰ ਵਧੀ ਹੈ।
ਇਹ ਵੀ ਪੜ੍ਹੋ - Today Gold Silver Price: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ 71 ਹਜ਼ਾਰ ਤੋਂ ਹੋਈ ਪਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8