PNB ਫਰਾਡ ਮਾਮਲੇ ''ਚ ਨੀਰਵ ਮੋਦੀ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ

06/22/2018 7:30:29 PM

ਜਲੰਧਰ—ਪੰਜਾਬ ਨੈਸ਼ਨਲ ਬੈਂਕ 'ਚ ਕਰੋੜਾਂ ਦਾ ਘੋਟਾਲਾ ਕਰਨ ਵਾਲੇ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਖਿਲਾਫ ਸ਼ੁੱਕਰਵਾਰ ਨੂੰ ਗ੍ਰਿਫਤਾਰੀ ਦਾ ਵਾਰੰਟ ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇੰਟਨੈਸ਼ਨਲ ਏਸੰਜੀ ਦੋ ਅਰਬ ਡਾਲਰ (ਕਰੀਬ 13 ਹਜ਼ਾਰ ਕਰੋੜ ਰੁਪਏ) ਦੇ ਘੋਟਾਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ. ਵੱਲੋਂ ਉਪਲੱਬਧ ਕਰਵਾਏ ਗਏ ਦਸਤਾਵੇਜਾਂ ਨਾਲ ਸਹਿਮਤ ਹਨ। ਸੂਤਰਾਂ ਮੁਤਾਬਕ ਸੀ.ਬੀ.ਆਈ. ਨੇ ਇੰਟਰਪੋਲ ਨੂੰ ਜੋ ਦਸਤਾਵੇਜ ਮੁਹੱਈਆ ਕਰਵਾਏ ਹਨ ਉਨ੍ਹਾਂ 'ਚ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਵੱਲੋਂ ਜਾਰੀ ਕੀਤਾ ਗਿਆ ਗੈਰ-ਕਾਨੂੰਨੀ ਵਾਰੰਟ ਅਤੇ ਇਸ 'ਚ ਦਾਇਰ ਚਾਰਜ ਸ਼ੀਟ ਦੀ ਜਾਣਕਾਰੀ ਸਮੇਤ ਹੋਰ ਸ਼ਾਮਲ ਹਨ। 
ਪਾਸਪੋਰਟ ਰੱਦ ਹੋਣ ਤੋਂ ਬਾਅਦ ਨੀਰਵ ਮੋਦੀ ਨੇ 5 ਵਾਰ ਕੀਤਾ ਬ੍ਰਿਟੇਨ ਦਾ ਦੌਰਾ : CBI
ਸਰਕਾਰ 'ਚ ਮੌਜੂਦ ਸੂਤਰਾਂ ਨੇ ਕਿਹਾ ਕਿ ਨੀਰਵ ਮੋਦੀ ਦੇ ਕਈ ਪਾਸਪੋਰਟਾਂ ਦੇ ਮੁੱਦੇ 'ਤੇ ਚਰਚਾ ਲਈ ਵਿਦੇਸ਼ ਮੰਤਰਾਲਾ, ਸੀ.ਬੀ.ਆਈ. ਤੇ ਹੋਰ ਜਾਂਚ ਏਜੰਸੀਆਂ ਦੀ ਬੈਠਕ ਸ਼ੁੱਕਰਵਾਰ ਨੂੰ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਸੀ.ਬੀ.ਆਈ. ਨੇ 15 ਫਰਵੀਰ ਨੂੰ ਇੰਟਰਪੋਲ ਦੇ ਜ਼ਰੀਏ ਜਾਰੀ 'ਡਿਫਿਊਸ਼ਨ ਨੋਟਿਸ' ਦੇ ਜ਼ਰੀਏ ਨੀਰਵ ਮੋਦੀ ਦੇ ਆਵਾਜਾਈ ਦਾ ਪਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਸੀਮਿਤ ਜਾਣਕਾਰੀ ਹੀ ਮਿਲ ਸਕੀ ਕਿਉਂਕਿ ਕੇਵਲ ਬ੍ਰਿਟੇਨ ਨੇ ਸੀ.ਬੀ.ਆਈ. ਦੀ ਅਪੀਲ 'ਤੇ ਜਾਣਕਾਰੀ ਦਿੱਤੀ।


Related News