ਵਾਲਮਾਰਟ-ਫਲਿੱਪਕਾਰਟ ਡੀਲ ਨਾਲ ਹੋ ਸਕਦੈ ਭਾਰਤੀਆਂ ਨੂੰ ਫਾਇਦਾ, ਘੱਟ ਕੀਮਤ ''ਤੇ ਮਿਲੇਗਾ ਲੋਕਾਂ ਨੂੰ ਸਾਮਾਨ

Thursday, May 10, 2018 - 07:32 PM (IST)

ਨਵੀਂ ਦਿੱਲੀ—ਵਾਲਮਾਰਟ ਦੁਆਰਾ ਫਲਿੱਪਕਾਰਟ 'ਚ 77 ਫੀਸਦੀ ਹਿੱਸੇਦਾਰੀ ਖਰੀਦਣ ਤੋਂ ਬਾਅਦ ਇਸ ਡੀਲ ਦਾ ਸਭ ਤੋਂ ਜ਼ਿਆਦਾ ਫਾਇਦਾ ਭਾਰਤੀਆਂ ਨੂੰ ਹੋਣ ਵਾਲਾ ਹੈ। ਈ-ਕਾਮਰਸ 'ਚ ਕੰਪਨੀਆਂ ਵਿਚਾਲੇ ਪ੍ਰਾਈਸ ਵਾਰ ਹੋ ਸਕਦੀ ਹੈ ਜਿਸ ਨਾਲ ਲੋਕਾਂ ਨੂੰ ਐੱਮ.ਆਰ.ਪੀ. ਤੋਂ ਵੀ ਘੱਟ ਕੀਮਤ 'ਤੇ ਸਾਮਾਨ ਮਿਲਣ ਦੀ ਉਮੀਦ ਹੈ।


ਵਾਲਮਾਰਟ ਲਾਗੂ ਕਰ ਸਕਦੈ ਆਪਣੇ ਸਟੋਰ ਦੀ ਪਾਲਿਸੀ
ਵਾਲਮਾਰਟ ਈ-ਕਾਮਰਸ ਵੈੱਬਸਾਈਟ 'ਤੇ ਵੀ ਆਪਣੇ ਸਟੋਰਸ ਦੀ ਪਾਲਿਸੀ ਨੂੰ ਲਾਗੂ ਕਰ ਸਕਦਾ ਹੈ। ਕੰਪਨੀ ਕੋਲ ਅਜੇ ਥੋਕ ਕੈਸ਼ ਐਂਡ ਕੈਰ ਸਟੋਰ ਹਨ ਜਿਥੇ ਲੋਕਾਂ ਨੂੰ ਥੋਕ 'ਤੇ ਸਾਮਾਨ ਮਿਲ ਜਾਂਦਾ ਹੈ। ਜੇਕਰ ਫਲਿੱਪਕਾਰਟ 'ਤੇ ਵੀ ਹੁਣ ਵਾਲਮਾਰਟ ਨੇ ਆਪਣੀ ਇਸੇ ਮਾਡਲ ਨੂੰ ਲਾਗੂ ਕਰ ਦਿੱਤਾ ਤਾਂ ਫਿਰ 'ਤੇ ਕਾਫੀ ਸਸਤੀ ਕੀਮਤ 'ਚ ਲੋਕ ਸਾਮਾਨ ਖਰੀਦ ਸਕਣਗੇ। ਇਸ ਨਾਲ ਹੋਰ ਈ-ਕਾਮਰਸ ਕੰਪਨੀਆਂ ਅਤੇ ਰਿਟੇਰਲਸ 'ਤੇ ਵੀ ਕਾਫੀ ਅਸਰ ਪੈਣ ਦੀ ਸੰਭਾਵਨਾ ਹੈ। 


ਭਾਰਤ 'ਚ 5 ਸਾਲ 'ਚ 50 ਨਵੇਂ ਸਟੋਰ ਖੋਲੇਗੀ ਵਾਲਮਾਰਟ
ਭਾਰਤ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਫਲਿੱਪਕਾਰਟ 'ਚ 16 ਅਰਬ ਡਾਲਰ ਦਾ ਨਿਵੇਸ਼ ਕਰਨ ਦੇ ਐਲਾਨ ਤੋਂ ਬਾਅਦ ਵਾਲਮਾਰਟ ਨੇ ਕਿਹਾ ਕਿ ਉਹ ਆਪਣੇ ਚਾਰ ਤੋਂ ਪੰਜ ਸਾਲਾਂ 'ਚ 50 ਨਵੇਂ ਸਟੋਰ ਖੋਲੇਗੀ। ਫਲਿੱਪਕਾਰਟ ਦੇ ਸੌਦੇ ਦੇ ਬਾਰੇ 'ਚ ਜਾਣਕਾਰੀ ਦੇਣ ਲਈ ਮੀਡੀਆ ਬੈਠਕ 'ਚ ਵਾਲਮਾਰਟ ਇੰਡੀਆ ਦੇ ਪ੍ਰੈਸੀਡੈਂਟ ਅਤੇ ਸੀ.ਈ.ਓ. ਕ੍ਰਿਸ਼ ਅੱਯਰ ਨੇ ਕਿਹਾ ਕਿ ਸਾਡੇ ਕੋਲ 21 ਸਟੋਰ ਹਨ ਅਤੇ ਸਾਡੀ ਯੋਜਨਾ ਅਗਲੇ 4-5 ਸਾਲਾਂ 'ਚ 50 ਨਵੇਂ ਸਟੋਰ ਖੋਲਣ ਦੀ ਹੈ। ਸਾਡੀ ਯੋਜਨਾ ਸਹੀ ਦਿਸ਼ਾ 'ਚ ਅਗੇ ਵਧ ਰਹੀ ਹੈ।


ਫਲਿੱਪਕਾਰਟ ਬਣੀ ਰਹੇਗੀ ਵੱਖ ਕੰਪਨੀ
ਵਾਲਮਾਰਟ ਦੇ ਮੁੱਖ ਕਾਰਜਕਾਰੀ ਡਗ ਮੈਕਮਿਲਨ ਨੇ ਕਿਹਾ ਕਿ ਫਲਿੱਪਕਾਰਟ ਇਕ ਵੱਖ ਕੰਪਨੀ ਦੇ ਰੂਪ 'ਚ ਕੰਮ ਕਰਦੀ ਰਹੇਗੀ ਜਿਸ ਦੇ ਸੀ.ਈ.ਓ. ਕੰਪਨੀ ਦੇ ਸਹਿ-ਸੰਸਥਾਪਕ ਬਿੰਨੀ ਬੰਸਲ ਹੋਣਗੇ। ਦੱਸਣਯੋਗ ਹੈ ਕਿ ਅਮਰੀਕੀ ਰਿਟੇਲ ਕੰਪਨੀ ਨੇ ਫਲਿੱਪਕਾਰਟ 'ਚ 77 ਫੀਸਦੀ ਹਿੱਸੇਦਾਰੀ ਖਰੀਦ ਲਈ ਹੈ। ਫਲਿੱਪਕਾਰਟ ਵਾਲਮਾਰਟ ਨੂੰ ਆਨਲਾਈਨ ਪਹੁੰਚ ਪ੍ਰਦਾਨ ਕਰੇਗੀ। ਹੁਣ ਤਕ ਭਾਰਤ ਦੀ ਖੁਦਰਾ ਨੀਤੀ ਕਿਸੇ ਵਿਦੇਸ਼ ਕੰਪਨੀ ਨੂੰ ਸਿੱਧੇ ਉਪਭੋਗਤਾ ਨੂੰ ਸਾਮਾਨ ਵੇਚਣ ਦੀ ਅਨੁਮਤਿ ਪ੍ਰਦਾਨ ਨਹੀਂ ਕਰਦੀ ਹਾਲਾਂਕਿ ਥੋਕ ਐਂਡ ਕੈਰੀ ਸ਼ੇਣੀ 'ਚ ਇਸ ਦੀ ਮੰਜ਼ੂਰੀ ਹੈ। ਫਲਿੱਪਕਾਰਟ ਅਤੇ ਐਮਾਜ਼ਾਨ ਵਰਗੀਆਂ ਕੰਪਨੀਆਂ ਈ-ਕਾਮਰਸ ਪਲੇਟਫਾਰਮ ਦੇ ਜ਼ਰੀਏ ਕੰਮ ਕਰਦੀਆਂ ਹਨ ਜਿਸ 'ਚ 100 ਫੀਸਦੀ ਵਿਦੇਸ਼ੀ ਨਿਵੇਸ਼ ਦੀ ਮੰਜ਼ਰੀ ਹੈ। 


Related News