ਦੇਸ਼ 'ਚ ਵਧੇਗਾ ਪੁਰਾਣੀਆਂ ਕਾਰਾਂ ਦਾ ਕਾਰੋਬਾਰ, ਵੋਲਵੋ ਨੇ ਕਰ ਦਿੱਤਾ ਅਹਿਮ ਐਲਾਨ

Monday, Sep 26, 2022 - 05:05 PM (IST)

ਦੇਸ਼ 'ਚ ਵਧੇਗਾ ਪੁਰਾਣੀਆਂ ਕਾਰਾਂ ਦਾ ਕਾਰੋਬਾਰ, ਵੋਲਵੋ ਨੇ ਕਰ ਦਿੱਤਾ ਅਹਿਮ ਐਲਾਨ

ਮੁੰਬਈ : ਸਵੀਡਨ ਪ੍ਰੀਮੀਅਮ ਕਾਰ ਨਿਰਮਾਤਾ ਕੰਪਨੀ ਵੋਲਵੋ 2024 ਦੀ ਸ਼ੁਰੂਆਤ ਤੱਕ ਭਾਰਤ ਵਿੱਚ ਆਪਣੇ ਪ੍ਰਮਾਣਿਤ ਪੁਰਾਣੀਆਂ ਕਾਰਾਂ ਦੇ ਕਾਰੋਬਾਰ ਨੂੰ ਪੂਰੇ ਦੇਸ਼ ਵਿੱਚ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ ਦੇ ਕੁੱਲ ਕਾਰੋਬਾਰ ਦਾ ਇੱਕ ਤਿਹਾਈ ਹਿੱਸਾ ਹੋਵੇਗਾ। ਵੋਲਵੋ ਕਾਰ ਇੰਡੀਆ ਦੀ ਮੈਨੇਜਿੰਗ ਡਾਇਰੈਕਟਰ ਜੋਤੀ ਮਲਹੋਤਰਾ ਨੇ ਜਾਣਕਾਰੀ ਦਿੰਦੇ ਕਿਹਾ ਕਿ ਕੁਝ ਸਮਾਂ ਪਹਿਲਾਂ ਹੀ ਭਾਰਤ ਵਿਚ 'ਸਿਲੈਕਟ' ਪਲੇਟਫਾਰਮ ਦੇ ਤਹਿਤ ਵਰਤੀਆਂ ਗਈਆਂ ਕਾਰਾਂ ਦਾ ਕਾਰੋਬਾਰ ਸ਼ੁਰੂ ਕੀਤਾ ਗਿਆ ਹੈ।

ਮਲਹੋਤਰਾ ਨੇ ਕਿਹਾ ਕਿ ਉਹ ਇਸ ਕਾਰੋਬਾਰ ਦਾ ਵਿਸਤਾਰ ਕਰਨਾ ਚਾਹੁੰਦੇ ਹਨ ਅਤੇ 2023-2024 ਦੇ ਸ਼ੁਰੂ ਤੱਕ ਦੇਸ਼ ਭਰ ਵਿੱਚ ਇਸ ਦਾ ਨੈੱਟਵਰਕ ਫੈਲਾਉਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਜੇਕਰ ਵਾਹਨ ਨਿਰਮਾਤਾ ਪੁਰਾਣੀਆਂ ਕਾਰਾਂ ਦੀ ਮਾਰਕੀਟ ਵਿੱਚ ਉਤਸ਼ਾਹ ਨਾਲ ਰੁਚੀ ਲੈਣ ਤਾਂ ਇਸ ਦੀ ਗਿਣਤੀ ਵਧ ਸਕਦੀ ਹੈ।

ਉਨ੍ਹਾਂ ਅੱਗੇ ਕਿਹਾ ਆਉਣ ਵਾਲੇ ਸਮੇਂ 'ਚ ਭਾਰਤ ਵਿਚ ਪੁਰਾਣੀਆਂ ਕਾਰਾਂ ਦਾ ਬਾਜ਼ਾਰ 2027 ਤੱਕ 19.5 ਫ਼ੀਸਦੀ ਸਾਲਾਨਾ ਵਿਕਾਸ ਦਰ ਨਾਲ ਵਧੇਗਾ ਅਤੇ ਇਸ ਕਾਰੋਬਾਰ ਵਿੱਚ ਵਾਹਨਾਂ ਦੀ ਗਿਣਤੀ 80 ਲੱਖ ਤੱਕ ਪਹੁੰਚ ਜਾਵੇਗੀ ਕਿਉਂਕਿ ਇਸ ਬਾਜ਼ਾਰ 'ਚ ਪ੍ਰੀਮੀਅਮ ਸ਼੍ਰੇਣੀ ਦੇ ਵਾਹਨਾਂ ਦੀ ਮੰਗ ਬਹੁਤ ਤੇਜ਼ੀ ਨਾਲ ਵਧ ਰਹੀ ਹੈ। 
   


author

Harnek Seechewal

Content Editor

Related News