ਕੋਰੋਨਾ ਸੰਕਟ ਨਾਲ ਚਿੰਤਿਤ Volkswagen, ਕਿਹਾ-ਕੰਪਨੀ ਲਈ ਇਹ ਸਾਲ ਬਹੁਤ ਭਾਰੀ

Wednesday, Mar 18, 2020 - 01:47 AM (IST)

ਬਿਜ਼ਨੈੱਸ ਡੈਸਕ—ਕੋਰੋਨਾਵਾਇਰਸ ਸੰਕਟ ਨੂੰ ਦੇਖਦੇ ਹੋਏ ਵਾਕਸਵੈਗਨ ਨੇ ਇਸ ਸਾਲ ਹਾਲਾਤ ਹੋਰ ਬੁਰੇ ਰਹਿਣ ਖਦਸ਼ਾ ਜਤਾਇਆ ਹੈ। ਵਾਕਸਵੈਗਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਰਬਰਟ ਡੇਇਸ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਸਾਲ 'ਬਹੁਤ ਮੁਸ਼ਕਲ' ਰਹਿ ਸਕਦਾ ਹੈ। ਕੋਰੋਨਾਵਾਇਰਸ ਸੰਕਟ ਕਾਰਣ ਗਲੋਬਲੀ ਅਰਥਵਿਵਸਥਾ ਦੇ ਅਸਿਥਰਤਾ ਦੇ ਚੱਲਦੇ ਕੰਪਨੀ ਨੇ 2020 ਲਈ ਆਪਣੀ ਸਥਿਤੀ ਜਾਰੀ ਨਹੀਂ ਕੀਤੀ ਹੈ।

ਡੇਇਸ ਨੇ ਕਿਹਾ ਕਿ ਸਪਲਾਈ ਅਤੇ ਮੰਗ ਨੂੰ ਲੱਗੇ ਇਸ ਝਟਕੇ ਕਾਰਣ ਕੰਪਨੀ ਲਈ ਇਕ ਭਰੋਸੇਯੋਗ ਅਨੁਮਾਨ ਜਤਾਉਣਾ 'ਲਗਭਗ ਅਸੰਭਵ' ਹੈ। ਉਨ੍ਹਾਂ ਨੇ ਕਿਹਾ ਕਿ 2020 ਬਹੁਤ ਮੁਸ਼ਕਲ ਸਾਲ ਰਹਿਣ ਵਾਲਾ ਹੈ। ਕੋਰੋਨਾਵਾਇਰਸ ਮਹਾਮਾਰੀ ਕਾਰਣ ਸਾਡੇ ਸਾਹਮਣੇ ਕਈ ਵਿੱਤੀ ਚੁਣੌਤੀਆਂ ਖੜ੍ਹੀਆਂ ਹੋ ਗਈਆਂ ਹਨ। ਕੰਪਨੀ ਨੇ ਭਰੋਸੇ ਜਤਾਇਆ ਹੈ ਕਿ ਕੰਪਨੀ ਸਾਰੀਆਂ ਸਮਰਥਾਵਾਂ ਨੂੰ ਇਕਜੁੱਟ ਕਰ ਕੇ ਇਸ ਸੰਕਟ ਤੋਂ ਉਭਰਨ 'ਚ ਸਫਲ ਰਹਾਂਗੇ।

ਕੰਪਨੀ ਨੇ ਸਾਲ 2019 'ਚ ਆਪਣੇ ਨਤੀਜੇ ਜਾਰੀ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ। ਇਸ ਦੇ ਸ਼ੁਰੂਆਤੀ ਅੰਕੜੇ ਕੰਪਨੀ ਨੇ ਪਿਛਲੇ ਮਹੀਨੇ ਹੀ ਜਾਰੀ ਕੀਤੇ ਸਨ। ਸਾਲ ਦੌਰਾਨ ਆਡੀ, ਸਕੋਡਾ, ਪੋਰਸ਼ ਅਤੇ ਸੀਟ ਵਰਗੇ ਬ੍ਰਾਂਡ 'ਤੇ ਮਾਲੀਕਾਨਾ ਹੱਕ ਰੱਖਣ ਵਾਲੀ ਵਾਕਸਵੈਗਨ ਦੀ ਆਮਦਨ 7.1 ਫੀਸਦੀ ਵਧ ਕੇ 252.5 ਅਰਬ ਯੂਰੋ ਰਹੀ।


Karan Kumar

Content Editor

Related News