ਵੋਡਾਫੋਨ ਨੇ ਪੇਸ਼ ਕੀਤਾ 29 ਰੁਪਏ ਵਾਲਾ ਪਲਾਨ, ਕਾਲਿੰਗ ਨਾਲ ਡਾਟਾ ਦਾ ਵੀ ਫਾਇਦਾ

5/23/2020 11:04:52 AM

ਗੈਜੇਟ ਡੈਸਕ— ਟੈਲੀਕਾਮ ਕੰਪਨੀ ਵੋਡਾਫੋਨ ਨੇ ਲਾਕ ਡਾਊਨ ਦੌਰਾਨ ਆਪਣੇ ਗਾਹਕਾਂ ਦੀ ਸਹੂਲਤ ਦਾ ਖਾਸ ਧਿਆਨ ਰੱਖਿਆ ਹੈ ਅਤੇ ਕੰਪਨੀ ਹੁਣ ਤਕ ਕਈ ਨਵੇਂ ਪਲਾਨ ਪੇਸ਼ ਕਰ ਚੁੱਕੀ ਹੈ। ਉਥੇ ਹੀ ਹੁਣ ਕੰਪਨੀ ਨੇ ਟਾਕਟਾਈਮ ਦੀ ਸਹੂਲਤ ਲਈ ਇਕ ਨਵਾਂ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਦੀ ਕੀਮਤ 29 ਰੁਪਏ ਹੈ ਅਤੇ ਇਸ ਵਿਚ ਗਾਹਕ ਟਾਕਟਾਈਮ ਦੇ ਨਾਲ ਹੀ ਡਾਟਾ ਦਾ ਵੀ ਲਾਭ ਲੈ ਸਕਦੇ ਹਨ। ਦੱਸ ਦੇਈਏ ਕਿ ਇਹ ਪਲਾਨ ਕੁਝ ਚੁਣੇ ਹੋਏ ਰਾਜਾਂ 'ਚ ਹੀ ਮਿਲੇਗਾ। 

ਵੋਡਾਫੋਨ ਦੇ ਇਸ ਪਲਾਨ ਦੀ ਗੱਲ ਕਰੀਏ ਤਾਂ ਇਸ ਵਿਚ ਗਾਹਕਾਂ ਨੂੰ 29 ਰੁਪਏ 'ਚ 20 ਰੁਪਏ ਦਾ ਟਾਕਟਾਈਮ ਮਿਲੇਗਾ। ਇੰਨਾ ਹੀ ਨਹੀਂ, ਟਾਕਟਾਈਮ ਦੇ ਨਾਲ ਹੀ ਗਾਹਕ 100 ਐੱਮ.ਬੀ. ਡਾਟਾ ਦਾ ਵੀ ਲਾਭ ਲੈ ਸਕਣਗੇ। ਇਹ ਕੰਪਨੀ ਦਾ ਇਕ ਵੈਲਿਊ ਪੈਕ ਹੈ ਅਤੇ ਇਸ ਦੀ ਮਿਆਦ 14 ਦਿਨਾਂ ਦੀ ਹੈ। ਹਾਲਾਂਕਿ ਇਸ ਪਲਾਨ 'ਚ ਵੀ ਗਾਹਕਾਂ ਨੂੰ ਕਾਲਿੰਗ ਲਈ 2.5 ਪੈਸੇ ਪ੍ਰਤੀ ਸੈਕਿੰਡ ਦਾ ਭੁਗਤਾਨ ਦੇਣਾ ਹੋਵੇਗਾ। 

ਵੋਡਾਫੋਨ ਦੁਆਰਾ ਪੇਸ਼ ਕੀਤਾ ਗਿਆ 29 ਰੁਪਏ ਵਾਲਾ ਪ੍ਰੀਪੇਡ ਪਲਾਨ ਫਿਲਹਾਲ ਸਿਰਫ ਦਿੱਲੀ 'ਚ ਹੀ ਮਿਲੇਗਾ ਯਾਨੀ ਦੂਜੇ ਰਾਜਾਂ 'ਚ ਅਜੇ ਇਸ ਪਲਾਨ ਦਾ ਲਾਭ ਨਹੀਂ ਲਿਆ ਜਾ ਸਕਦਾ ਹੈ। ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਕੰਪਨੀ ਇਸ ਨੂੰ ਦੂਜੇ ਰਾਜਾਂ ਲਈ ਵੀ ਮੁਹੱਈਆ ਕਰਵਾ ਸਕਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Rakesh

Content Editor Rakesh