ਵੋਡਾਫੋਨ-ਆਈਡੀਆ ਕਰੇਗੀ ਸਮਾਰਟ ਸ਼ਹਿਰਾਂ ’ਚ 5ਜੀ ਪ੍ਰੀਖਣ

Wednesday, Oct 20, 2021 - 02:14 AM (IST)

ਨਵੀਂ ਦਿੱਲੀ (ਯੂ. ਐੱਨ. ਆਈ.)–ਦੂਰਸੰਚਾਰ ਸੇਵਾ ਪ੍ਰੋਵਾਈਡਰ ਕੰਪਨੀ ਵੋਡਾਫੋਨ ਆਈਡੀਆ ਲਿਮਟਿਡ (ਵੀ. ਆਈ. ਐੱਲ.) ਨੇ 5ਜੀ ਆਧਾਰਿਤ ਸਮਾਰਟ ਸਿਟੀ ਸਲਿਊਸ਼ਨਸ ਦਾ ਪ੍ਰੀਖਣ ਕਰਨ ਲਈ ਬੁਨਿਆਦੀ ਢਾਂਚਾ ਖੇਤਰ ਦੀ ਮੋਹਰੀ ਕੰਪਨੀ ਲਾਰਸਨ ਐਂਡ ਟੁਬਰੋ (ਐੱਲ. ਐਂਡ ਟੀ.) ਦੇ ਸਮਾਰਟ ਵਰਲਡ ਐਂਡ ਕਮਿਊਨੀਕੇਸ਼ਨ ਕਾਰੋਬਾਰ ਇਕਾਈ ਨਾਲ ਭਾਈਵਾਲੀ ਕੀਤੀ ਹੈ।

ਇਹ ਵੀ ਪੜ੍ਹੋ : ਬਿਲ ਗੇਟਸ ਨੇ ਔਰਤ ਮੁਲਾਜ਼ਮ ਨੂੰ ਡੇਟ ਲਈ ਭੇਜੀਆਂ ਸਨ ਈਮੇਲ, ਤਲਾਕ ਤੋਂ ਬਾਅਦ ਹੋਇਆ ਖੁਲਾਸਾ

ਕੰਪਨੀ ਦੇ ਐਂਟਰਪ੍ਰਾਈਜ਼ ਬਿਜ਼ਨੈੱਸ ਦੇ ਮੁੱਖ ਕਾਰਜਕਾਰੀ ਅਭਿਜੀਤ ਕਿਸ਼ੋਰ ਮੁਤਾਬਕ ਦੂਰਸੰਚਾਰ ਸਲਿਊਸ਼ਨ ਸਮਾਰਟ ਅਤੇ ਟਿਕਾਊ ਸ਼ਹਿਰਾਂ ਦੇ ਨਿਰਮਾਣ ਦੀ ਰੀੜ ਦੀ ਹੱਡੀ ਹਨ। 5ਜੀ ਤਕਨਾਲੋਜੀ ਦੇ ਆਉਣ ਨਾਲ ਸ਼ਹਿਰੀ ਵਿਕਾਸ ਦੀਆਂ ਚੁਣੌਤੀਆਂ ਦਾ ਹਲ ਕਰਨ ਅਤੇ ਭਵਿੱਖ ’ਚ ਸਮਾਰਟ ਸ਼ਹਿਰਾਂ ਦੇ ਨਿਰੰਤਰ ਨਿਰਮਾਣ ’ਚ ਮਦਦ ਲਈ ਸੰਪੂਰਨ ਹੱਲ ਮੁਹੱਈਆ ਕਰਨ ਦੇ ਨਵੇਂ ਮੌਕੇ ਖੁੱਲ੍ਹਦੇ ਹਨ। ਵੀ. ਆਈ. ਨਾਲ 5ਜੀ ਆਧਾਰਿਤ ਸਮਾਰਟ ਸਿਟੀ ਹੱਲ ਦਾ ਪਰੀਖਣ ਕਰਨ ਲਈ ਸਾਂਝੇਦਾਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਚੀਨ ’ਚ ਮਾਂ-ਪਿਓ ਨੂੰ ਮਿਲੇਗੀ ਬੱਚਿਆਂ ਦੀ ਗਲਤੀ ਦੀ ਸਜ਼ਾ, ਬਣਾਇਆ ਜਾ ਰਿਹੈ ਨਵਾਂ ਕਾਨੂੰਨ

ਐੱਲ. ਐਂਡ ਟੀ. ਦੇ ਪੂਰੇ ਸਮੇਂ ਦੇ ਨਿਰਦੇਸ਼ਕ (ਰੱਖਿਆ ਅਤੇ ਸਮਾਰਟ ਤਕਨਾਲੋਜੀ) ਜੇ. ਡੀ. ਪਾਟਿਲ ਨੇ ਕਿਹਾ ਕਿ ਲਗਾਤਾਰ ਵਿਕਸਿਤ ਹੋ ਰਹੀ ਇਸ ਦੁਨੀਆ ’ਚ ਅਸੀਂ ਸਮਾਰਟ ਅਤੇ ਵਧੇਰੇ ਬੁੱਧੀਮਾਨ ਸਲਿਊਸ਼ਨਸ ਦੀ ਮੰਗ ’ਚ ਤੇਜ਼ੀ ਨਾਲ ਵਾਧਾ ਦੇਖ ਰਹੇ ਹਾਂ। ਐੱਲ. ਐਂਡ ਟੀ. ਵੱਡੇ ਪੈਮਾਨੇ ’ਤੇ ਸਮਾਜ ਨੂੰ ਲਾਭ ਪਹੁੰਚਾਉਣ ਲਈ ਅਤੇ ਆਈ. ਓ. ਟੀ. ਅਤੇ ਦੂਰਸੰਚਾਰ ਖੇਤਰਾਂ ’ਚ ਨਵੇਂ ਤਕਨੀਕੀ ਇਨੋਵੇਸ਼ਨਸ ਦਾ ਲਾਭ ਉਠਾਉਣ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਜਾਨਸਨ ਨੇ ਸਫਲ ਟੀਕਾਕਰਨ ਨੂੰ ਲੈ ਕੇ ਇਸ ਭਾਰਤੀ ਕੰਪਨੀ ਦੀ ਕੀਤੀ ਸਹਾਰਨਾ


Karan Kumar

Content Editor

Related News