Voda-Idea ਦੇ 2 ਧਾਂਸੂ ਪਲਾਨ, ਫ੍ਰੀ ਕਾਲਿੰਗ ਨਾਲ ਮਿਲੇਗਾ 8GB ਤਕ ਡਾਟਾ

03/16/2020 12:06:19 PM

ਗੈਜੇਟ ਡੈਸਕ– ਟੈਲੀਕਾਮ ਕੰਪਨੀਆਂ ਆਪਣੇ ਮੌਜੂਦਾ ਗਾਹਕਾਂ ਨੂੰ ਬਣਾਈ ਰੱਖਣ ਦੇ ਨਾਲ ਲਗਾਤਾਰ ਨਵੇਂ ਗਾਹਕਾਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਵਿਚਕਾਰ, ਵੋਡਾਫੋਨ-ਆਈਡੀਆ ਨੇ 2 ਨਵੇਂ ਪ੍ਰੀਪੇਡ ਪਲਾਨ ਲਾਂਚ ਕੀਤੇ ਹਨ। ਵੋਡਾਫੋਨ-ਆਈਡੀਆ ਦੇ ਇਹ ਨਵੇਂ ਪਲਾਨ 218 ਰੁਪਏ ਅਤੇ 248 ਰੁਪਏ ਦੇ ਹਨ। 200 ਰੁਪਏ ਤੋਂ ਉਪਰ ਦੇ ਇਨ੍ਹਾਂ ਦੋਵਾਂ ਪਲਾਨਸ ’ਚ ਬੇਸਿਕ ਡਾਟਾ ਦੇ ਫਾਇਦੇ ਨਾਲ ਫ੍ਰੀ ਕਾਲ ਕਰਨ ਦਾ ਫਾਇਦਾ ਦਿੱਤਾ ਜਾ ਰਿਹਾ ਹੈ। ਇਨ੍ਹਾਂ ਦੋਵਾਂ ਪਲਾਨਸ ’ਚ ਜਿਸ ਹਿਸਾਬ ਨਾਲ ਫਾਇਦੇ ਦਿੱਤੇ ਜਾ ਰਹੇ ਹਨ, ਉਸ ਤੋਂ ਸੰਕੇਤ ਮਿਲਦਾ ਹੈ ਕਿ ਵੋਡਾਫੋਨ ਆਉਣ ਵਾਲੇ ਦਿਨਾਂ ’ਚ ਪ੍ਰੀਪੇਡ ਟੈਰਿਫ ਵਧਾ ਸਕਦੀ ਹੈ। ਆਓ ਜਾਣਦੇ ਹਾਂ ਵੋਡਾਫੋਨ ਦੇ ਇਨ੍ਹਾਂ ਨਵੇਂ ਪਲਾਨ ’ਚ ਕੀ-ਕੀ ਫਾਇਦੇ ਮਿਲ ਰਹੇ ਹਨ। 

ਇਹ ਵੀ ਪੜ੍ਹੋ– BSNL ਦਾ ਧਮਾਕੇਦਾਰ ਪਲਾਨ, ਰੋਜ਼ 3GB ਡਾਟਾ ਨਾਲ ਮਿਲੇਗੀ ਅਨਲਿਮਟਿਡ ਕਾਲਿੰਗ

218 ਰੁਪਏ ਵਾਲਾ ਪਲਾਨ
ਜੇਕਰ ਗਾਹਕ ਵੋਡਾਫੋਨ-ਆਈਡੀਆ ਦਾ 218 ਰੁਪਏ ਵਾਲਾ ਪ੍ਰੀਪੇਡ ਰੀਚਾਰਜ ਕਰਾਉਂਦੇ ਹਨ ਤਾਂ ਉਨ੍ਹਾਂ ਨੂੰ ਬਿਨਾਂ ਕਿਸੇ ਐੱਫ.ਯੂ.ਪੀ. ਲਿਮਟ ਦੇ ਅਨਲਿਮਟਿਡ ਵਾਇਸ ਕਾਲਿੰਗ ਦਾ ਫਾਇਦੇ ਮਿਲੇਗਾ। ਯਾਨੀ, ਗਾਹਕ ਫ੍ਰੀ ’ਚ ਕਾਲ ਕਰ ਸਕਣਗੇ। ਇਸ ਪਲਾਨ ’ਚ ਗਾਹਕਾਂ ਨੂੰ 6 ਜੀ.ਬੀ. ਹਾਈ ਸਪੀਡ ਡਾਟਾ ਮਿਲੇਗਾ। ਇਸ ਤੋਂ ਇਲਾਵਾ, ਹਰ ਦਿਨ 100 ਮੈਸੇਜ ਭੇਜਣ ਦੀ ਸਹੂਲਤ ਮਿਲੇਗੀ। ਨਾਲ ਹੀ ਇਸ ਪਲਾਨ ’ਚ ਗਾਹਕਾਂ ਨੂੰ ਵੋਡਾਫੋਨ ਪਲੇਅ ਅਤੇ ZEE5 ਦਾ ਸਬਸਕ੍ਰਿਪਸ਼ਨ ਮਿਲੇਗਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੰਪਨੀ ਅਲੱਗ ਤੋਂ ZEE5 ਦਾ ਸਬਸਕ੍ਰਿਪਸ਼ਨ ਨਹੀਂ ਦੇ ਰਹੀ, ਕੰਟੈਂਟ ਨੂੰ ਵੋਡਾਫੋਨ ਪਲੇਅ ਰਾਹੀਂ ਆਫਰ ਕੀਤਾ ਜਾਵੇਗਾ। 

ਇਹ ਵੀ ਪੜ੍ਹੋ– WhatsApp ਦਾ ਨਵਾਂ ਫੀਚਰ, ਹੁਣਚੈਟ ਕਰਨਾ ਹੋਵੇਗਾ ਹੋਰ ਵੀ ਮਜ਼ੇਦਾਰ

248 ਰੁਪਏ ਵਾਲਾ ਪਲਾਨ
ਜੇਕਰ 248 ਰੁਪਏ ਵਾਲੇ ਪ੍ਰੀਪੇਡ ਪਲਾਨ ਦੀ ਗੱਲ ਕਰੀਏ ਤਾਂ ਇਸ ਵਿਚ ਯੂਜ਼ਰਜ਼ ਨੂੰ 8 ਜੀ.ਬੀ. ਹਾਈ-ਸਪੀਡ ਇੰਟਰਨੈੱਟ ਡਾਟਾ ਮਿਲੇਗਾ। ਨਾਲ ਹੀ, ਅਨਲਿਮਟਿਡ ਵਾਈਸ ਕਾਲਿੰਗ ਦਾ ਵੀ ਫਾਇਦਾ ਮਿਲੇਗਾ। ਯਾਨੀ ਇਹ ਪਲਾਨ ਰੀਚਾਰਜ ਕਰਾਉਣ ਤੋਂ ਬਾਅਦ ਯੂਜ਼ਰਜ਼ ਫ੍ਰੀ ’ਚ ਕਾਲ ਕਰ ਸਕਣਗੇ। ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 100 ਮੈਸੇਜ ਭੇਜਣ ਦੀ ਸੁਵਿਧਾ ਮਿਲੇਗੀ। ਨਾਲ ਹੀ, ਵੋਡਾਫੋਨ-ਆਈਡੀਆ ਦੇ ਇਸ ਪਲਾਨ ’ਚ ਵੋਡਾਫੋਨ ਪਲੇਅ ਅਤੇ ZEE5 ਦਾ ਕੰਪਲੀਮੈਂਟਰੀ ਫ੍ਰੀ ਸਬਸਕ੍ਰਿਪਸ਼ਨ ਮਿਲੇਗਾ। ਇਨ੍ਹਾਂ ਦੋਵਾਂ ਪ੍ਰੀਪੇਡ ਪਲਾਨਸ ਦੀ ਮਿਆਦ 28 ਦਿਨਾਂ ਦੀ ਹੈ। ਇਹ ਪਲਾਨ ਫਿਲਹਾਲ ਦਿੱਲੀ ਅਤੇ ਹਰਿਆਣਾ ਸਰਕਿਲਾਂ ’ਚ ਐਕਟਿਵ ਹਨ। 

ਇਹ ਵੀ ਪੜ੍ਹੋ– ਬਿਨਾਂ ਇੰਟਰਨੈੱਟ ਵੀ ਕਰ ਸਕੋਗੇ ਪੇਮੈਂਟ, ਫੀਚਰ ਫੋਨ ਲਈ Lava ਦਾ ਖਾਸ ਐਪ


Related News