Voda-Idea ਨੇ ਲਾਈਸੈਂਸ ਫੀਸ ਤੇ ਸਪੈਕਟਰਮ ਸ਼ੁਲਕ ਦੇ ਰੂਪ 'ਚ ਜਮ੍ਹਾ ਕਰਵਾਏ 1,376 ਕਰੋੜ ਰੁਪਏ : ਸੂਤਰ

Tuesday, Apr 21, 2020 - 07:43 PM (IST)

Voda-Idea ਨੇ ਲਾਈਸੈਂਸ ਫੀਸ ਤੇ ਸਪੈਕਟਰਮ ਸ਼ੁਲਕ ਦੇ ਰੂਪ 'ਚ ਜਮ੍ਹਾ ਕਰਵਾਏ 1,376 ਕਰੋੜ ਰੁਪਏ : ਸੂਤਰ

ਨਵੀਂ ਦਿੱਲੀ—ਨਿੱਜੀ ਦੂਰਸੰਚਾਰ ਕੰਪਨੀ Vodafone Idea ਨੇ ਹਾਲ ਹੀ 'ਚ ਖਤਮ ਮਾਰਚ ਤਿਮਾਹੀ ਲਈ ਲਾਈਸੈਂਸ ਫੀਸ ਅਤੇ ਸਪੈਕਟਰਮ ਯੂਜੇਜ ਚਾਰਜੇਸ ਦੇ ਰੂਪ 'ਚ ਸਰਕਾਰ ਨੂੰ 1,367 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ।  ਸੂਤਰਾਂ ਨੇ ਦੱਸਿਆ ਕਿ ਦੂਰਸੰਚਾਰ ਕੰਪਨੀ ਨੂੰ ਵੋਡਾਫੋਨ ਆਈਡੀਆ ਵੱਲੋਂ ਪੇਮੈਂਟ ਪ੍ਰਾਪਤ ਹੋਈ ਹੈ ਅਤੇ ਹੋਰ ਆਪਰੇਟਰਸ ਵੀ ਇਸ 'ਚ ਭੁਗਤਾਨ ਕਰ ਚੁੱਕੇ ਹਨ। ਇਸ ਦੇ ਬਾਰੇ 'ਚ ਸੰਪਰਕ ਕੀਤੇ ਜਾਣ 'ਤੇ ਵੋਡਾਫੋਨ-ਆਈਡੀਆ ਦੇ ਬੁਲਾਰੇ ਨੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਤੋਂ ਮਨ੍ਹਾ ਕਰ ਦਿੱਤਾ।

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਉਹ ਦੂਰਸੰਚਾਰ ਕੰਪਨੀਆਂ ਦੇ ਐੱਮ.ਡੀ. ਵਿਰੁੱਧ ਮਾਣਹਾਨੀ ਦਾ ਮਾਮਲਾ ਦਰਜ ਕਰੇਗੀ ਜੇਕਰ ਉਨ੍ਹਾਂ ਨੇ ਏ.ਜੀ.ਆਰ. ਬਕਾਏ ਨੂੰ ਲੈ ਕੇ ਅਦਾਲਤ ਦੇ ਬਾਰੇ 'ਚ ਫਰਜ਼ੀ ਖਬਰ ਪ੍ਰਸਾਰਿਤ ਕੀਤੀ। ਕੰਪਨੀਆਂ ਨੇ ਏ.ਜੀ.ਆਰ. ਬਕਾਇਆ ਦਾ ਸਵੈ-ਮੁਲਾਂਕਣ ਕਰਨ ਦੇ ਨਾਂ 'ਤੇ ਗੰਭੀਰ ਧੋਖਾ ਕੀਤਾ ਹੈ। ਜੱਜ ਅਰੁਣ ਮਿਸ਼ਰਾ ਨੇ ਕਿਹਾ ਸੀ ਕਿ ਟੈਲੀਕਾਮ ਕੰਪਨੀਆਂ ਨੂੰ ਕੋਰਟ ਦੇ ਆਦੇਸ਼ ਮੁਤਾਬਕ ਭੁਗਤਾਨ ਕਰਨਾ ਹੀ ਹੋਵੇਗਾ। ਏ.ਜੀ.ਆਰ. ਬਕਾਇਆ 'ਤੇ ਸਾਡਾ ਫੈਸਲਾ ਆਖਿਰੀ ਹੈ, ਇਸ ਦਾ ਪੂਰੀ ਤਰ੍ਹਾਂ ਨਾਲ ਪਾਲਣ ਕੀਤਾ ਜਾਵੇ।

 


author

Karan Kumar

Content Editor

Related News