VI ਦੀਆਂ ਵਧੀਆਂ ਮੁਸ਼ਕਿਲਾਂ, 15.19 ਕਰੋੜ ਰੁਪਏ GST ਤੇ 1.51 ਕਰੋੜ ਰੁਪਏ ਜੁਰਮਾਨਾ ਦੇਣ ਦਾ ਆਦੇਸ਼

Wednesday, Aug 28, 2024 - 11:43 PM (IST)

VI ਦੀਆਂ ਵਧੀਆਂ ਮੁਸ਼ਕਿਲਾਂ, 15.19 ਕਰੋੜ ਰੁਪਏ GST ਤੇ 1.51 ਕਰੋੜ ਰੁਪਏ ਜੁਰਮਾਨਾ ਦੇਣ ਦਾ ਆਦੇਸ਼

ਨਵੀਂ ਦਿੱਲੀ- ਜੀ.ਐੱਸ.ਟੀ. ਵਿਭਾਗ ਨੇ ਗਲਤ ਢੰਗ ਨਾਲ ਇਨਪੁਟ ਟੈਕਸ ਕ੍ਰੈਡਿਟ ਦਾ ਲਾਭ ਲੈਣ ਦੇ ਮਾਮਲੇ 'ਚ ਦੂਰਸੰਚਾਰ ਕੰਪਨੀ ਵੋਡਾਫੋਨ ਆਈਡੀਆ ਲਿਮਟਿਡ (ਵੀ.ਆਈ.ਐੱਲ.) ਨੂੰ 15.19 ਕਰੋੜ ਰੁਪਏ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਹੈ। ਕੰਪਨੀ 'ਤੇ 1.51 ਕੋਰੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। 

ਵੋਡਾਫੋਨ ਆਈਡੀਆ ਨੇ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ 'ਚ ਕਿਹਾ ਕਿ ਪਟਨਾ ਸਥਿਤ ਜੀ.ਐੱਸ.ਟੀ. ਦਫਤਰ ਨੇ ਉਸ 'ਤੇ ਇਹ ਜੁਰਮਾਨਾ ਵਿੱਤੀ ਸਾਲ 2019-20 ਅਤੇ 2020-21 'ਚ ਯੋਗ ਨਾ ਹੋਣ ਤੋਂ ਬਾਅਦ ਵੀ ਇਨਪੁਟ ਟੈਕਸ ਕ੍ਰੈਡਿਟ (ਆਈ.ਟੀ.ਸੀ.) ਦਾ ਫਾਇਦਾ ਚੁੱਕਣ ਲਈ ਲਗਾਇਆ ਹੈ। ਵੀ.ਆਈ.ਐੱਲ. ਨੇ ਕਿਹਾ ਕਿ ਉਹ ਇਸ ਆਦੇਸ਼ ਨਾਲ ਸਹਿਮਤ ਨਹੀਂ ਹੈ ਅਤੇ ਇਸ 'ਤੇ ਸਮੂਚਿਤ ਕਾਨੂੰਨੀ ਕਾਰਵਾਈ ਕਰੇਗੀ। 

ਕੰਪਨੀ ਨੇ ਕਿਹਾ ਕਿ ਪਟਨਾ 'ਚ ਸੀ.ਜੀ.ਐੱਸ.ਟੀ. ਅਤੇ ਕੇਂਦਰੀ ਆਬਕਾਰੀ ਦੇ ਸੰਯੁਕਤ ਕਮਿਸ਼ਨਰ ਨੇ ਕੇਂਦਰੀ ਵਸਤੂ ਅਤੇ ਸੇਵਾ ਟੈਕਸ ਐਕਟ, 2017 ਤਹਿਤ 15,19,20,351 ਰੁਪਏ ਦੇ ਵਿਆਜ ਦੇ ਨਾਲ 1,51,92,035 ਰੁਪਏ ਦਾ ਜੁਰਮਾਨਾ ਲਗਾਇਆ। ਕੰਪਨੀ ਨੂੰ 28 ਅਗਸਤ ਨੂੰ ਇਕ ਆਦੇਸ਼ ਮਿਲਿਆ ਜਿਸ ਵਿਚ 'ਵਿੱਤੀ ਸਾਲ 2019-20 ਅਤੇ 2020-21 ਲਈ ਅਯੋਗ ਇਨਪੁਟ ਟੈਕਸ ਕ੍ਰੈਡਿਟ ਦਾ ਲਾਭ ਲੈਣ' ਦਾ ਦੋਸ਼ ਲਗਾਇਆ ਗਿਆ ਹੈ। ਕੰਪਨੀ ਨੇ ਕਿਹਾ, "ਵੱਧ ਤੋਂ ਵੱਧ ਵਿੱਤੀ ਪ੍ਰਭਾਵ ਟੈਕਸ ਦੀ ਮੰਗ, ਵਿਆਜ ਅਤੇ ਜੁਰਮਾਨੇ ਦੀ ਹੱਦ ਤੱਕ ਹੈ।" ਕੰਪਨੀ ਆਰਡਰ ਨਾਲ ਸਹਿਮਤ ਨਹੀਂ ਹੈ ਅਤੇ ਉਚਿਤ ਕਾਰਵਾਈ ਕਰੇਗੀ।


author

Rakesh

Content Editor

Related News