Vodafone Idea ਦਾ ਨਵਾਂ ਆਫਰ, ਹੁਣ ਬੋਲ ਕੇ ਕਰੋ ਫੋਨ ਨੰਬਰ ਰੀਚਾਰਜ

05/14/2020 7:01:50 PM

ਗੈਜੇਟ ਡੈਸਕ— ਵੋਡਾਫੋਨ ਆਈਡੀਆ ਆਪਣੇ ਪ੍ਰੀਪੇਡ ਗਾਹਕਾਂ ਲਈ ਇਕ ਨਵਾਂ ਆਫਰ ਲੈ ਕੇ ਆਈ ਹੈ | ਟੈਲੀਕਾਮ ਕੰਪਨੀ ਨੇ ਆਪਣੇ ਰਿਟੇਲ ਆਊਟਲੇਟਸ 'ਤੇ ਵਾਈਸ-ਬੇਸਡ ਕਾਨਟੈਕਟਲੈੱਸ ਰੀਚਾਰਜ ਆਪਸ਼ਨ ਪੇਸ਼ ਕੀਤੇ ਹਨ | ਵਾਈਸ ਬੇਸਡ ਕਾਨਟੈਕਟਲੈੱਸ ਰੀਚਾਰਜ ਆਪਸ਼ਨ ਦੇ ਨਾਲ ਕੰਪਨੀ ਦਾ ਇਰਾਦਾ ਕੋਰੋਨਾਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣਾ ਹੈ | ਵਾਈਸ ਬੇਸਡ ਕਾਨਟੈਕਟਲੈੱਸ ਰੀਚਾਰਜ ਆਪਸ਼ਨ ਵੋਡਾਫੋਨ ਦੇ ਸਮਾਰਟ ਕੁਨੈਕਟ ਰਿਟੇਲਰ ਐਪ ਰਾਹੀਾਂ ਕੰਮ ਕਰਦਾ ਹੈ | ਇਸ ਐਪ ਨੂੰ ਵੋਡਾਫੋਨ ਅਤੇ ਆਈਡੀਆ ਨੰਬਰਾਂ ਨੂੰ ਰੀਚਾਰਜ ਕਰਨ ਲਈ ਰਿਟੇਲਰ ਦੁਆਰਾ ਇਸਤੇਮਾਲ ਕੀਤਾ ਜਾਂਦਾ ਹੈ | 

ਇੰਝ ਕੰਮ ਕਰੇਗਾ ਵਾਈਸ-ਬੇਸਡ ਕਾਨਟੈਕਟਲੈੱਸ ਰੀਚਾਰਜ
ਹੁਣ ਤਕ ਜਦੋਂ ਕੋਈ ਵੋਡਾਫੋਨ ਜਾਂ ਆਈਡੀਆ ਗਾਹਕ ਕਿਸੇ ਰਿਟੇਲ ਆਊਟਲੇਟ 'ਤੇ ਪ੍ਰੀਪੇਡ ਰੀਚਾਰਜ ਲਈ ਜਾਂਦਾ ਹੈ ਤਾਂ ਰਿਟੇਲਰ ਸਮਾਰਟ ਕੁਨੈਕਟ ਰਿਟੇਲ ਐਪ ਖੋਲ੍ਹ ਕੇ ਇਕ ਫੋਨ ਦਿੰਦਾ ਹੈ ਅਤੇ ਗਾਹਕ ਨੂੰ ਆਪਣਾ ਸਹੀ ਮੋਬਾਇਲ ਨੰਬਰ ਐਾਟਰ ਕਰਨ ਲਈ ਕਹਿੰਦਾ ਹੈ | ਨਵਾਂ ਵਾਈਸ ਬੇਸਡ ਕਾਨਟੈਕਟਲੈੱਸ ਰੀਚਾਰਜ ਆਪਸ਼ਨ ਦੇ ਨਾਲ ਗਾਹਕ 10 ਅੰਕਾਂ ਵਾਲਾ ਮੋਬਾਇਲ ਨੰਬਰ ਬੋਲਣਗੇ ਅਤੇ ਗੂਗਲ ਵਾਈਸ ਅਸਿਸਟੈਂਟ ਵੋਡਾਫੋਨ ਆਈਡੀਆ ਦੇ ਸਮਾਰਟ ਕੁਨੈਕਟ ਟਿੇਲਰ ਐਪ 'ਚ ਉਸ ਨੂੰ ਕੈਪਚਰ ਕਰ ਲਵੇਗਾ | ਕੰਪਨੀ ਦਾ ਦਾਅਵਾ ਹੈ ਕਿ ਗੂਗਲ ਵਾਈਸ-ਇਨੇਬਲ ਫੀਚਰ ਐਪ 'ਚ 10 ਫੁੱਟ ਦੀ ਦੂਰੀ ਤੋਂ ਵੀ ਕਮਾਂਡ ਲੈ ਸਕੇਗਾ | 

ਇਸ ਤੋਂ ਇਲਾਵਾ ਵੋਡਾਫੋਨ ਆਈਡੀਆ ਨੇ ਜਾਣਕਾਰੀ ਦਿੱਤੀ ਹੈ ਕਿ ਵਾਈਸ-ਬੇਸਡ ਰੀਚਾਰਜ ਫੀਚਰ ਅੰਗਰੇਜੀ ਅਤੇ ਹਿੰਦੀ ਦੋਵਾਂ ਭਾਸ਼ਾਵਾਂ 'ਚ ਕੰਮ ਕਰਦਾ ਹੈ | ਆਉਣ ਵਾਲੇ ਸਮੇਂ ਹੌਲੀ-ਹੌਲੀ ਜ਼ਿਆਦਾ ਭਾਸ਼ਾਵਾਂ 'ਚ ਇਹ ਸੁਪੋਰਟ ਲਿਆਈ ਜਾਵੇਗੀ | ਦੱਸ ਦੇਈਏ ਕਿ ਫਿਲਹਾਲ ਟੈਲੀਕਾਮ ਕੰਪਨੀਆਂ ਹੌਲੀ-ਹੌਲੀ ਰਿਟੇਲ ਆਊਟਲੇਟ ਖੋਲ੍ਹ ਰਹੀਆਂ ਹਨ ਅਤੇ ਇਸ ਵਿਚ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਵੀ ਰੱਖਿਆ ਜਾ ਰਿਹਾ ਹੈ | ਹਾਲ ਹੀ 'ਚ ਕੇਂਦਰ ਸਰਕਾਰ ਨੇ ਕੋਰੋਨਾਵਾਇਰਸ ਇਨਫੈਕਸ਼ਨ ਵਿਚਕਾਰ ਓਰੇਂਜ ਅਤੇ ਗ੍ਰੀਨ ਜ਼ੋਨ 'ਚ ਲਾਕਡਾਊਨ 'ਚ ਕੁਝ ਢਿੱਲ ਦਿੱਤੀ ਹੈ |


Rakesh

Content Editor

Related News