Vodafone-Idea ਨਹੀਂ ਲਵੇਗੀ IUC, ਫ੍ਰੀ ਰਹੇਗੀ ਅਨਲਿਮਟਿਡ ਕਾਲਿੰਗ

10/10/2019 12:30:15 PM

ਗੈਜੇਟ ਡੈਸਕ– ਰਿਲਾਇੰਸ ਜਿਓ ਦੁਆਰਾ ਗਾਹਕਾਂ ਕੋਲੋਂ ਇੰਟਰਕੁਨੈਕਟ ਚਾਰਜਿਸ ਲਏ ਜਾਣ ਦੇ ਐਲਾਨ ਤੋਂ ਬਾਅਦ ਵੋਡਾਫੋਨ-ਆਈਡੀਆ ਨੇ ਕਿਹਾ ਹੈ ਕਿ ਉਨ੍ਹਾਂ ਦਾ ਵੋਡਾਫੋਨ ਨੈੱਟਵਰਕ ਤੋਂ ਬਾਹਰ ਫੋਨ ਕਰਨ ’ਤੇ ਗਾਹਕਾਂ ਕੋਲੋਂ ਚਾਰਜ ਲਏ ਜਾਣ ਦਾ ਕੋਈ ਇਰਾਦਾ ਨਹੀਂ ਹੈ। ਵੋਡਾਫੋਨ-ਆਈਡੀਆ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਗਾਹਕ ਜਦੋਂ ਵੀ ਫੋਨ ਮਿਲਾਉਣ ਤਾਂ ਇਹ ਸੋਚਣ ਕਿ ਉਸੇ ਨੈੱਟਵਰਕ ਦਾ ਨੰਬਰ ਹੈ ਜਾਂ ਦੂਜੇ ਨੈੱਟਵਰਕ ਦਾ। ਦੱਸ ਦੇਈਏ ਕਿ ਜਿਓ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਜਿਓ ਦੇ ਨੈੱਟਵਰਕ ਤੋਂ ਇਲਾਵਾ ਦੂਜੇ ਨੈੱਟਵਰਕ ’ਤੇ ਫੋਨ ਕਰਨ ’ਤੇ ਗਾਹਕਾਂ ਤੋਂ 6 ਰੁਪਏ ਪ੍ਰਤੀ ਮਿੰਟ ਦੇ ਹਿਸਾਬ ਨਾਲ ਚਾਰਜ ਲਿਆ ਜਾਵੇਗਾ। 

ਇਕ ਨਿਊਜ਼ ਚੈਨਲ ਨੂੰ ਦਿੱਤੇ ਗਏ ਬਿਆਨ ’ਚ ਵੋਡਾਫੋਨ-ਆਈਡੀਆ ਨੇ ਕਿਹਾ ਕਿ ਆਈ.ਯੂ.ਸੀ. ਚਾਰਜ ਆਪਰੇਟਰਾਂ ਦੇ ਵਿਚ ਦਾ ਮਾਮਲਾ ਹੈ ਅਤੇ ਇਸ ਦਾ ਭਾਰਤ ਗਾਹਕਾਂ ’ਤੇ ਨਹੀਂ ਪੈਣਾ ਚਾਹੀਦਾ। ਵੋਡਾਫੋਨ-ਆਈਡੀਆ ਨੇ ਅੱਗੇ ਕਿਹਾ ਕਿ ਕੰਪਨੀ ਪੂਰੇ ਭਾਰਤ ’ਚ ਗਾਹਕਾਂ ਨੂੰ 2ਜੀ, 3ਜੀ ਅਤੇ 4ਜੀ ਸਰਵਿਸ ਦੇ ਰਹੀ ਹੈ। ਕੰਪਨੀ ਨੇ ਕਿਹਾ ਕਿ ਅਜੇ ਵੀ 50 ਫੀਸਦੀ ਤੋਂ ਜ਼ਿਆਦਾ ਗਾਹਕ ਆਪਣੇ ਫੀਚਰ ਫੋਨ ’ਤੇ 2ਜੀ ਨੈੱਟਵਰਕ ਇਸਤੇਮਾਲ ਕਰਦੇ ਹਨ। ਫਿਰ ਵੀ ਕੰਪਨੀ ਉਨ੍ਹਾਂ ਨੂੰ ਇਹ ਸਰਵਿਸ ਦਿੰਦੀ ਹੈ, ਭਲੇ ਹੀ ਇਸ ਵਿਚ ਕੋਈ ਪ੍ਰੋਫਿਟ ਨਹੀਂ ਹੈ। 

ਅੱਗੇ ਵੋਡਾਫੋਨ-ਆਈਡੀਆ ਨੇ ਕਿਹਾ ਕਿ ਕੰਪਨੀ ਦੇ 60 ਫੀਸਦੀ ਤੋਂ ਜ਼ਿਆਦਾ ਗਾਹਕ ਘੱਟ ਖਰਚ ਵਾਲੇ ਦਾਇਰੇ ’ਚ ਆਉਂਦੇ ਹਨ ਅਤੇ ਕੰਪਨੀ ਇਹ ਨਹੀਂ ਚਾਹੁੰਦੀ ਕਿ ਉਨ੍ਹਾਂ ’ਤੇ ਵਾਧੂ ਭਾਰ ਪਾਇਆ ਜਾਵੇ। ਦੱਸ ਦੇਈਏ ਕਿ ਇਸ ਸਮੇਂ ਵੋਡਾਫੋਨ ਗਾਹਕਾਂ ਨੂੰ ਆਪਣੇ ਮੋਬਾਇਲ ਕੁਨੈਕਸ਼ਨ ਨੂੰ ਬਣਾਈ ਰੱਖਣ ਲਈ ਘੱਟੋ-ਘੱਟ 24 ਰੁਪਏ ਦਾ ਰੀਚਾਰਜ ਕਰਵਾਉਣਾ ਹੁੰਦਾ ਹੈ ਜਿਸ ਵਿਚ 28 ਦਿਨਾਂ ਦੀ ਮਿਆਦ ਮਿਲਦੀ ਹੈ। ਉਥੇ ਹੀ ਵੋਡਾਫੋਨ-ਆਈਡੀਆ ਦੇ 119 ਰੁਪਏ ਦੇ ਪਲਾਨ ’ਚ 28 ਦਿਨਾਂ ਦੀ ਮਿਆਦ ਅਤੇ ਅਨਲਿਮਟਿਡ ਲੋਕਲ ਐੱਸ.ਟੀ.ਡੀ. ਵਾਇਸ ਕਾਲਿੰਗ ਦੀ ਸੁਵਿਧਾ ਮਿਲਦੀ ਹੈ, ਨਾਲ ਹੀ 1 ਜੀ.ਬੀ. ਡਾਟਾ ਮਿਲਦਾ ਹੈ। 


Related News