Voda-idea ਯੂਜ਼ਰਸ ਨੂੰ ਲੱਗ ਸਕਦੈ ਝਟਕਾ, 8 ਗੁਣਾ ਤਕ ਮਹਿੰਗੇ ਹੋ ਸਕਦੇ ਹਨ ਪਲਾਨ

Friday, Feb 28, 2020 - 12:35 AM (IST)

Voda-idea ਯੂਜ਼ਰਸ ਨੂੰ ਲੱਗ ਸਕਦੈ ਝਟਕਾ, 8 ਗੁਣਾ ਤਕ ਮਹਿੰਗੇ ਹੋ ਸਕਦੇ ਹਨ ਪਲਾਨ

ਗੈਜੇਟ ਡੈਸਕ—ਮੁਸ਼ਕਲ ਦੌਰ 'ਚੋਂ ਗੁਜਰ ਰਹੀ ਟੈਲੀਕਾਮ ਕੰਪਨੀ ਵੋਡਾਫੋਨ-ਆਈਡੀਆ ਆਪਣੇ ਯੂਜ਼ਰਸ ਨੂੰ ਇਕ ਹੋਰ ਝਟਕਾ ਦੇਣ ਵਾਲੀ ਹੈ। ਕੰਪਨੀ 1 ਅਪ੍ਰੈਲ ਤੋਂ ਆਪਣੀ ਕਾਲ ਅਤੇ ਡਾਟਾ ਦੀਆਂ ਦਰਾਂ ਨੂੰ 8 ਗੁਣਾ ਤਕ ਵਧਾ ਸਕਦੀ ਹੈ। ਸੁਪਰੀਮ ਕੋਰਟ ਦੁਆਰਾ ਕੰਪਨੀ ਨੂੰ ਜਲਦ ਹੀ ਏ.ਜੀ.ਆਰ. (ਏਵਰੇਜ ਗ੍ਰਾਸ ਰੈਵਿਨਿਊ) ਭੁਗਤਾਨ ਕਰਨ ਦੇ ਆਦੇਸ਼ ਤੋਂ ਬਾਅਦ ਕੰਪਨੀ ਇਸ 'ਤੇ ਵਿਚਾਰ ਕਰ ਰਹੀ ਹੈ। ਵੋਡਾਫੋਨ-ਆਈਡੀਆ ਦਾ ਕਹਿਣਾ ਹੈ ਕਿ ਆਪਣੀ ਟੈਲੀਕਾਮ ਸੇਵਾਵਾਂ ਨੂੰ ਚਾਲੂ ਰੱਖਣ ਲਈ 1 ਅਪ੍ਰੈਲ ਤੋਂ ਕਾਲ ਦਰਾਂ 'ਚ 7 ਤੋਂ 8 ਗੁਣਾ ਤਕ ਵਾਧਾ ਕਰਨਾ ਹੋਵੇਗਾ। ਕੰਪਨੀ ਨੇ ਸੋਮਵਾਰ ਤੋਂ ਆਪਣੀਆਂ ਸੇਵਾਵਾਂ ਦੀਆਂ ਦਰਾਂ ਨੂੰ ਵਧਾਉਣ ਦੀ ਮੰਗ ਕੀਤੀ ਹੈ। ਇਹ ਨਹੀਂ, ਕੰਪਨੀ ਨੇ ਇਹ ਵੀ ਮੰਗ ਕੀਤੀ ਹੈ ਕਿ ਏ.ਜੀ.ਆਰ. ਭੁਗਤਾਨ ਲਈ ਉਸ ਨੂੰ 18 ਸਾਲ ਦਾ ਸਮਾਂ ਮਿਲੇ ਅਤੇ ਵਿਆਜ਼ ਅਤੇ ਜੁਰਮਾਨੇ ਦੇ ਭੁਗਤਾਨ ਲਈ ਘੱਟੋ-ਘੱਟ 3 ਸਾਲ ਦੀ ਛੋਟ ਵੀ ਮਿਲੇ।

ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਟੈਲੀਕਾਮ ਕੰਪਨੀ ਵੋਡਾਫੋਨ-ਆਈਡੀਆ 'ਤੇ 53,000 ਕਰੋੜ ਰੁਪਏ ਦਾ ਬਕਾਇਆ ਹੈ। ਇਸ 'ਚੋਂ ਕੰਪਨੀ ਨੇ ਦੂਰਸੰਚਾਰ ਵਿਭਾਗ ਨੂੰ ਸਿਰਫ 3,500 ਕਰੋੜ ਰੁਪਏ ਦਾ ਹੀ ਭੁਗਤਾਨ ਕੀਤਾ ਹੈ। ਆਪਣੀਆਂ ਸੇਵਾਵਾਂ ਨੂੰ ਜਾਰੀ ਰੱਖਣ ਲਈ 1 ਅਪ੍ਰੈਲ ਤੋਂ ਕੰਪਨੀ ਨੂੰ ਮੋਬਾਇਲ ਡਾਟਾ ਦਰ ਘਟੋ-ਘੱਟ 32 ਰੁਪਏ ਪ੍ਰਤੀ ਜੀ.ਬੀ. ਕਰਨਾ ਹੋਵੇਗਾ। ਇਹ ਨਹੀਂ, ਕੰਪਨੀ ਨੂੰ ਮੋਬਾਇਲ ਕਨੈਕਸ਼ਨ ਲਈ 50 ਰੁਪਏ ਦਾ ਮਹੀਨਾਵਰ ਸ਼ੁਲਕ ਵੀ ਨਿਰਧਾਰਿਤ ਕਰਨਾ ਹੋਵੇਗਾ। ਵੁਆਇਸ ਕਾਲਿੰਗ ਲਈ ਕੰਪਨੀ ਨੇ ਘਟੋ-ਘੱਟ 6 ਪੈਸੇ ਪ੍ਰਤੀ ਮਿੰਟ ਦੀ ਦਰ ਵੀ ਤੈਅ ਕਰਨ ਦੀ ਮੰਗ ਰੱਖੀ ਹੈ।

ਤੁਹਾਨੂੰ ਦੱਸ ਦੇਈਏ ਕਿ ਦਸੰਬਰ 2019 'ਚ ਸਾਰੀਆਂ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨੇ ਆਪਣੀ ਕਾਲ ਦੀਆਂ ਦਰਾਂ 46 ਫੀਸਦੀ ਤਕ ਵਧਾਈਆਂ ਸਨ। ਅਜਿਹੇ 'ਚ ਜੇਕਰ ਸਰਕਾਰ ਕੰਪਨੀ ਦੀਆਂ ਕਾਲ ਦਰਾਂ ਨੂੰ ਵਧਾਉਣ ਦੀ ਮੰਗ ਨੂੰ ਸਵੀਕਾਰ ਕਰ ਲੈਂਦੀ ਹੈ ਤਾਂ ਯੂਜ਼ਰਸ ਨੂੰ 1 ਅਪ੍ਰੈਲ 2020 ਤੋਂ ਵਰਤਮਾਨ ਦਰ ਦੇ ਮੁਕਾਬਲੇ 7 ਤੋਂ 8 ਗੁਣਾ ਤਕ ਦਾ ਭੁਗਤਾਨ ਕਰਨਾ ਹੋਵੇਗਾ। ਵੋਡਾਫੋਨ-ਆਈਡੀਆ ਤੋਂ ਇਲਾਵਾ ਟੈਲੀਕਾਮ ਕੰਪਨੀਆਂ ਏਅਰਟੈੱਲ 'ਤੇ ਵੀ ਏ.ਜੀ.ਆਰ. ਬਕਾਇਆ ਹੈ। ਹਾਲਾਂਕਿ ਕਾਰ ਦਰਾਂ ਨੂੰ ਵਧਾਉਣ ਲਈ ਫਿਲਹਾਲ ਏਅਰਟੈੱਲ ਵੱਲੋਂ ਕੋਈ ਮੰਗ ਨਹੀਂ ਕੀਤੀ ਗਈ ਹੈ।


author

Karan Kumar

Content Editor

Related News