ਕਰਜ਼ ਚੁਕਾਉਣ ਤੋਂ ਖੁੰਝ ਸਕਦੀ ਹੈ ਵੋਡਾ-ਆਈਡੀਆ, ਕੰਪਨੀ ਨੇ ਕਰਜ਼ਦਾਤਾਵਾਂ ਨੂੰ ਕੀਤਾ ਸਾਵਧਾਨ
Saturday, Nov 16, 2019 - 05:17 PM (IST)

ਨਵੀਂ ਦਿੱਲੀ—ਵੋਡਾਫੋਨ ਆਈਡੀਆ ਨੇ ਸ਼ਨੀਵਾਰ ਨੂੰ ਕਰਜ਼ਦਾਤਾਵਾਂ ਨੂੰ ਸੰਕੇਤ ਦਿੱਤਾ ਹੈ ਕਿ ਉਹ ਕਰਜ਼ ਚੁਕਾਉਣ ਤੋਂ ਖੁੰਝ ਸਕਦੀ ਹੈ। ਸਮਾਯੋਜਿਤ ਕੁੱਲ ਰਾਜਸਵ (ਏ.ਜੀ.ਆਰ) 'ਤੇ ਸੁਪਰੀਮ ਕੋਰਟ ਵਲੋਂ ਦਿੱਤੇ ਗਏ ਆਦੇਸ਼ ਦੇ ਬਾਅਦ ਕੰਪਨੀਆਂ ਨੂੰ ਸਮੱੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੀ ਵਜ੍ਹਾ ਨਾਲ ਦੂਜੀ ਤਿਮਾਹੀ 'ਚ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਨੂੰ ਕਾਰਪੋਰੇਟ ਇਤਿਹਾਸ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਤਿਮਾਹੀ ਘਾਟਾ ਹੋਇਆ ਹੈ। ਇਨ੍ਹਾਂ ਤਿੰਨਾਂ ਕੰਪਨੀਆਂ ਨੂੰ ਕੁੱਲ 74,000 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਇਸ ਹਫਤੇ ਆਦਿੱਤਯ ਬਿਰਲਾ ਗਰੁੱਪ ਨੇ ਕਿਹਾ ਸੀ ਕਿ ਜੇਕਰ ਸਰਕਾਰ ਸਮਾਯੋਜਿਤ ਕੁੱਲ ਰਾਜਸਵ (ਏ.ਜੀ.ਆਰ.) ਨੂੰ ਲੈ ਕੇ 39,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਦੇਣਦਾਰੀ 'ਤੇ ਵੱਡੀ ਰਾਹਤ ਨਹੀਂ ਦਿੰਦੀ, ਤਾਂ ਉਹ ਕੰਪਨੀ 'ਚ ਹੋਰ ਨਿਵੇਸ਼ ਨਹੀਂ ਕਰੇਗਾ। ਅਜਿਹੇ 'ਚ ਵੋਡਾਫੋਨ ਆਈਡੀਆ ਦੀਵਾਲੀਆ ਹੋ ਜਾਵੇਗੀ।
ਕੰਪਨੀ ਵੇਚੇਗੀ ਆਪਣੀ ਸੰਪਤੀ
ਕੰਪਨੀ ਨੇ ਕਿਹਾ ਕਿ ਉਹ ਆਪਣੀਆਂ ਸੰਪਤੀਆਂ ਨੂੰ ਵੇਚੇਗੀ, ਤਾਂ ਜੋ ਦੇਣਦਾਰੀ ਨੂੰ ਪੂਰਾ ਕੀਤਾ ਜਾ ਸਕੇ। ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਰਵਿੰਦਰ ਠੱਕਰ ਨੇ ਕਿਹਾ ਕਿ ਉਹ ਆਪਟਿਕ ਫਾਈਬਰ ਨੈੱਟਵਰਕ ਅਤੇ ਡਾਟਾ ਸੈਂਟਰ ਨੂੰ ਵੇਚਣ ਜਾ ਰਹੀ ਹੈ। ਕੰਪਨੀ ਇਸ ਤੋਂ ਪਹਿਲਾਂ ਇਸ ਹਫਤੇ ਬੈਂਕਾਂ ਨੂੰ ਕਹਿ ਦਿੱਤਾ ਹੈ ਕਿ ਉਹ ਲੋਨ ਦੀ ਕਿਸ਼ਤ ਨੂੰ ਅਦਾ ਕਰਨ 'ਚ ਅਸਮਰਥ ਹੈ।
ਬੈਂਕਾਂ ਨੇ ਇੰਨਾ ਦਿੱਤਾ ਹੈ ਕੰਪਨੀ ਨੂੰ ਲੋਨ
ਭਾਰਤੀ ਸਟੇਟ ਬੈਂਕ ਨੇ ਵੋਡਾਫੋਨ ਆਈਡੀਆ ਨੂੰ 11200 ਕਰੋੜ ਰੁਪਏ ਦਾ ਲੋਨ ਦੇ ਰੱਖਿਆ ਹੈ। ਉੱਧਰ ਇੰਡਸਇੰਡ ਬੈਂਕ ਨੇ ਤਿੰਨ ਹਜ਼ਾਰ ਕਰੋੜ ਰੁਪਏ, ਆਈ.ਸੀ.ਆਈ.ਸੀ.ਆਈ. ਬੈਂਕ ਨੇ 1700 ਕਰੋੜ ਰੁਪਏ ਅਤੇ ਐੱਚ.ਡੀ.ਐੱਫ.ਸੀ. ਬੈਂਕ ਨੇ 500 ਕਰੋੜ ਰੁਪਏ ਕੰਪਨੀ ਨੂੰ ਦੇ ਰੱਖੇ ਹਨ। ਇਸ ਦੇ ਇਲਾਵਾ ਪੰਜਾਬ ਨੈਸ਼ਨਲ ਬੈਂਕ ਅਤੇ ਬੈਂਕ ਆਫ ਬੜੌਦਾ ਨੇ ਕੰਪਨੀ ਨੂੰ ਲੋਨ ਦਿੱਤਾ ਹੋਇਆ ਹੈ।
ਟੈਲੀਕਾਮ ਸੈਕਟਰ 'ਚ ਮੌਜੂਦ ਕੰਪਨੀਆਂ ਨੂੰ ਸਭ ਤੋਂ ਜ਼ਿਆਦਾ ਲੋਨ ਐੱਸ.ਬੀ.ਆਈ. ਤੋਂ ਮਿਲਿਆ ਹੋਇਆ ਹੈ। 11 ਬੈਂਕਾਂ ਨੇ ਟੈਲੀਕਾਮ ਕੰਪਨੀਆਂ ਨੂੰ ਕੁੱਲ 1.5 ਲੱਖ ਕਰੋੜ ਰੁਪਏ ਦਾ ਲੋਨ ਦਿੱਤਾ ਹੈ। ਸਟੇਟ ਬੈਂਕ ਨੇ 37,300 ਕਰੋੜ ਰੁਪਏ ਦੇ ਰੱਖੇ ਹਨ। ਉੱਧਰ ਐੱਚ.ਡੀ.ਐੱਫ.ਸੀ. ਬੈਂਕ ਨੇ 24,515 ਕਰੋੜ ਰੁਪਏ, ਐਕਸਿਸ ਬੈਂਕ ਨੇ 17,135 ਕਰੋੜ ਰੁਪਏ, ਯੂਨੀਅਨ ਬੈਂਕ ਨੇ 15,346 ਕਰੋੜ ਰੁਪਏ, ਬੈਂਕ ਆਫ ਬੜੌਦਾ ਨੇ 11,471 ਕਰੋੜ ਰੁਪਏ, ਪੰਜਾਬ ਨੈਸ਼ਨਲ ਬੈਂਕ ਨੇ 7,318 ਕਰੋੜ ਰੁਪਏ, ਆਈ.ਡੀ.ਬੀ.ਆਈ. ਬੈਂਕ ਨੇ 6,172 ਕਰੋੜ ਰੁਪਏ, ਕੇਨਰਾ ਬੈਂਕ ਨੇ 6,080 ਕਰੋੜ ਰੁਪਏ, ਯੈੱਸ ਬੈਂਕ ਨੇ 5,908 ਕਰੋੜ ਰੁਪਏ, ਕੋਟਕ ਮਹਿੰਦਰਾ ਬੈਂਕ ਨੇ 4,676 ਕਰੋੜ ਰੁਪਏ ਅਤੇ ਇੰਡਸਇੰਡ ਬੈਂਕ ਨੇ 2,484 ਕਰੋੜ ਰੁਪਏ ਦਾ ਲੋਨ ਦੇਸ਼ ਭਰ 'ਚ ਮੌਜੂਦ ਸਭ ਚੱਲ ਰਹੀਆਂ ਟੈਲੀਕਾਮ ਕੰਪਨੀਆਂ ਨੂੰ ਦੇ ਰਹੀਆਂ ਹਨ।
ਵੋਡਾਫੋਨ ਆਈਡੀਆ 'ਤੇ 17,100 ਕਰੋੜ ਰੁਪਏ ਦੀ ਦੇਣਦਾਰੀ
ਵੋਡਾਫੋਨ ਆਈਡੀਆ ਨੂੰ 31 ਮਾਰਚ 2019 ਨੂੰ ਖਤਮ ਹੋਏ ਵਿੱਤੀ ਸਾਲ 'ਚ ਕੁੱਲ 17,100 ਕਰੋੜ ਰੁਪਏ ਦੀ ਦੇਣਦਾਰੀ ਸੀ। ਇਸ ਦੇ ਉਲੇਖ ਕੰਪਨੀ ਨੇ ਆਪਣੀ ਬੈਲੇਂਸ ਸ਼ੀਟ 'ਚ ਵੀ ਕਰ ਰੱਖਿਆ ਹੈ। ਕੰਪਨੀ ਨੇ ਦੇਣਦਾਰੀ ਚੁਕਾਉਣ ਲਈ ਉਦੋਂ 4300 ਕਰੋੜ ਰੁਪਏ ਦਾ ਮਦ ਰੱਖਿਆ ਸੀ। ਕੰਪਨੀ ਦੀ ਕੁੱਲ ਦੇਣਦਾਰੀ 1.22 ਲੱਖ ਕਰੋੜ ਰੁਪਏ ਸੀ, ਜਿਸ 'ਚੋਂ 90,700 ਕਰੋੜ ਰੁਪਏ ਸਪੈਕਟ੍ਰਮ ਦੇਣਦਾਰੀ ਅਤੇ 31 ਹਜ਼ਾਰ ਕਰੋੜ ਰੁਪਏ ਗੈਰ ਸਪੈਕਟ੍ਰਮ ਦੇਣਦਾਰੀ ਹੈ।