ਦਿੱਲੀ ਤੋਂ ਕਾਠਮੰਡੂ ਦੀ ਉਡਾਣ ਸ਼ੁਰੂ ਕਰੇਗੀ ਵਿਸਤਾਰਾ

01/14/2020 11:53:32 PM

ਨਵੀਂ ਦਿੱਲੀ (ਯੂ. ਐੱਨ. ਆਈ.)-ਟਾਟਾ ਸਮੂਹ ਅਤੇ ਸਿੰਗਾਪੁਰ ਏਅਰਲਾਈਨਜ਼ ਦੇ ਸਾਂਝੇ ਅਦਾਰੇ ਵਾਲੀ ਜਹਾਜ਼ ਸੇਵਾ ਕੰਪਨੀ ਵਿਸਤਾਰਾ ਅਗਲੇ ਮਹੀਨੇ ਤੋਂ ਦਿੱਲੀ ਤੋਂ ਕਾਠਮੰਡੂ ਲਈ ਸਿੱਧੀ ਉਡਾਣ ਸ਼ੁਰੂ ਕਰੇਗੀ। ਏਅਰਲਾਈਨ ਨੇ ਦੱਸਿਆ ਕਿ ਦਿੱਲੀ-ਕਾਠਮੰਡੂ-ਦਿੱਲੀ ਰਸਤੇ ’ਤੇ ਉਹ 11 ਫਰਵਰੀ ਤੋਂ ਰੋਜ਼ਾਨਾ ਉਡਾਣ ਸ਼ੁਰੂ ਕਰੇਗੀ। ਇਹ ਉਸ ਦੀ 5ਵੀਂ ਕੌਮਾਂਤਰੀ ਮੰਜ਼ਿਲ ਹੋਵੇਗੀ। ਇਸ ਦੇ ਲਈ ਟਿਕਟਾਂ ਦੀ ਬੁਕਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ। ਵਿਸਤਾਰਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਲੇਸਲਿ ਥੰਗ ਨੇ ਕਿਹਾ ਕਿ ਭਾਰਤ ਅਤੇ ਨੇਪਾਲ ਵਿਚਾਲੇ ਵਪਾਰਕ ਅਤੇ ਸੱਭਿਆਚਾਰਕ ਰਿਸ਼ਤੇ ਕਾਫ਼ੀ ਚੰਗੇ ਹਨ। ਨੇਪਾਲ ਦੀ ਰਾਜਧਾਨੀ ਕਾਠਮੰਡੂ ਗੁਆਂਢੀ ਦੇਸ਼ ਦਾ ਪ੍ਰਵੇਸ਼ ਦਵਾਰ ਹੈ।


Karan Kumar

Content Editor

Related News