ਵਿਸਤਾਰਾ ਇਸ ਸਾਲ ਬੇੜੇ ’ਚ ਸ਼ਾਮਲ ਕਰੇਗੀ 10 ਜਹਾਜ਼, 1000 ਤੋਂ ਵੱਧ ਲੋਕਾਂ ਦੀ ਹੋਵੇਗੀ ਭਰਤੀ
Friday, Jun 09, 2023 - 10:41 AM (IST)

ਇਸਤਾਂਬੁਲ (ਭਾਸ਼ਾ) - ਵਿਸਤਾਰਾ ਚਾਲੂ ਵਿੱਤੀ ਸਾਲ ’ਚ ਆਪਣੇ ਬੇੜੇ ’ਚ ਕੁੱਲ 10 ਜਹਾਜ਼ ਜੋੜਨ ਲਈ ਤਿਆਰ ਹੈ। ਇਸ ਦੌਰਾਨ ਕੰਪਨੀ ਦੀ ਯੋਜਨਾ 1000 ਤੋਂ ਵੱਧ ਲੋਕਾਂ ਨੂੰ ਭਰਤੀ ਕਰਨ ਦੀ ਵੀ ਹੈ। ਕੰਪਨੀ ਦੇ ਇਕ ਚੋਟੀ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਕੰਪਨੀ ਨੇ ਅਮਰੀਕਾ ਉਡਾਣ ਦੀ ਯੋਜਨਾ ਫਿਲਹਾਲ ਟਾਲ ਦਿੱਤੀ ਹੈ। ਇਸ ਸਮੇਂ ਏਅਰਲਾਈਨ ਕੰਪਨੀ ਵਿਸਤਾਰਾ ਦੇ ਬੇੜੇ ’ਚ 61 ਜਹਾਜ਼ ਹਨ ਅਤੇ ਉਸ ਦੇ ਕਰਮਚਾਰੀਆਂ ਦੀ ਗਿਣਤੀ 5200 ਤੋਂ ਵੱਧ ਹੈ। ਕੰਪਨੀ ਦਾ ਏਅਰ ਇੰਡੀਆ ਨਾਲ ਰਲੇਵਾਂ ਪ੍ਰਸਤਾਵਿਤ ਹੈ।
ਇਹ ਵੀ ਪੜ੍ਹੋ : ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ, ਝੋਨੇ ਸਣੇ ਕਈ ਫ਼ਸਲਾਂ ਦੇ ਘੱਟੋ-ਘੱਟ ਮੁੱਲ 'ਚ ਬੰਪਰ ਵਾਧਾ
ਵਿਸਤਾਰਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਵਿਨੋਦ ਕਨਨ ਨੇ ਇਸ ਹਫ਼ਤੇ ਹੋਈ ਗੱਲਬਾਤ ਦੌਰਾਨ ਕਿਹਾ ਕਿ ਗੋ ਫਸਟ ਦਾ ਸੰਚਾਲਨ ਬੰਦ ਹੋਣ ਤੋਂ ਬਾਅਦ ਨਿਯੁਕਤੀ ਲਈ ਪ੍ਰਤਿਭਾਸ਼ਾਲੀ ਪਾਇਲਟ ਅਤੇ ਚਾਲਕ ਦਲ ਦੇ ਮੈਂਬਰ ਮੌਜੂਦ ਹਨ। ਉਨ੍ਹਾਂ ਨੇ ਕਿਹਾ ਕਿ ਏਅਰ ਇੰਡੀਆ ਅਤੇ ਇੰਡੀਗੋ ਵਾਂਗ ਅਸੀਂ ਵੀ ਉਨ੍ਹਾਂ ਨੂੰ ਦੀ ਭਰਤੀ ਕੀਤੀ। ਅਸੀਂ ਇਹ ਯਕੀਨੀ ਕਰਨਾ ਚਾਹੁੰਦੇ ਹਾਂ ਕਿ ਅਸੀਂ ਸਹੀ ਗਿਣਤੀ ’ਚ ਸਹੀ ਲੋਕਾਂ ਨੂੰ ਭਰਤੀ ਕਰੀਏ। ਅਸੀਂ ਇਕ ਆਮ ਪ੍ਰਕਿਰਿਆ ’ਚੋਂ ਲੰਘ ਰਹੇ ਹਾਂ, ਜਿਵੇਂ ਕਿ ਕੋਈ ਵੀ ਏਅਰਲਾਈਨ ਕਰੇਗੀ। ਅਸੀਂ ਪ੍ਰਤਿਭਾਸ਼ਾਲੀ ਲੋਕਾਂ ਨੂੰ ਆਕਰਸ਼ਿਤ ਕਰ ਰਹੇ ਹਾਂ। ਏਅਰਲਾਈਨ ਨੇ ਗੋ ਫਸਟ ਦੇ ਕਰੀਬ 50 ਪਾਇਲਟ ਨੂੰ ਭਰਤੀ ਕੀਤਾ ਹੈ।
ਇਹ ਵੀ ਪੜ੍ਹੋ : ਮੋਦੀ ਸਰਕਾਰ ਵਲੋਂ ਫ਼ਸਲਾਂ ਦੀ MSP 'ਚ ਬੰਪਰ ਵਾਧੇ ਮਗਰੋਂ ਵੀ ਪੰਜਾਬ ਦੇ ਕਿਸਾਨ ਨਾਖ਼ੁਸ਼, ਜਾਣੋ ਕਿਉਂ
ਵਿਸਤਾਰਾ ਦੀਆਂ ਭਰਤੀ ਯੋਜਨਾਵਾਂ ਬਾਰੇ ਦੱਸਦੇ ਹੋਏ ਕਨਨ ਨੇ ਕਿਹਾ ਕਿ ਏਅਰਲਾਈਨ ਆਪਣੇ ਬੇੜੇ ’ਚ ਕੁੱਲ 10 ਜਹਾਜ਼ ਜੋੜੇਗੀ ਅਤੇ ਇਸ ਵਿੱਤੀ ਸਾਲ ’ਚ ਉਸ ਨੂੰ ਲਗਭਗ 1000 ਕਰਮਚਾਰੀਆਂ ਦੀ ਲੋੜ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਟਾਟਾ ਸਮੂਹ ਅਤੇ ਸਿੰਗਾਪੁਰ ਏਅਰਲਾਈਨ ਦੇ ਸਾਂਝੇ ਉੱਦਮ ਵਿਸਤਾਰਾ ਦੇ ਬੇੜੇ ’ਚ 61 ਜਹਾਜ਼ ਹਨ ਅਤੇ ਸਾਰੇ ਉਡਾਣ ਭਰ ਰਹੇ ਹਨ।