ਦਿੱਲੀ-ਤਿਰੁਵਨੰਤਪੁਰਮ ਉਡਾਣ ਸ਼ੁਰੂ ਕਰੇਗੀ ਵਿਸਤਾਰਾ
Thursday, Oct 17, 2019 - 01:39 AM (IST)

ਨਵੀਂ ਦਿੱਲੀ (ਇੰਟ.)-ਟਾਟਾ ਸਮੂਹ ਅਤੇ ਸਿੰਗਾਪੁਰ ਏਅਰਲਾਈਨਜ਼ ਦੇ ਸਾਂਝੇ ਉੱਦਮ ਵਾਲੀ ਜਹਾਜ਼ ਸੇਵਾ ਕੰਪਨੀ ਵਿਸਤਾਰਾ ਅਗਲੇ ਮਹੀਨੇ ਤਿਰੁਵਨੰਤਪੁਰਮ ਲਈ ਉਡਾਣ ਸ਼ੁਰੂ ਕਰੇਗੀ। ਏਅਰਲਾਈਨ ਨੇ ਦੱਸਿਆ ਕਿ ਦੱਖਣ ਭਾਰਤ 'ਚ ਆਪਣੇ ਨੈੱਟਵਰਕ ਦਾ ਵਿਸਤਾਰ ਕਰਦੇ ਹੋਏ ਉਹ 9 ਨਵੰਬਰ ਤੋਂ ਦਿੱਲੀ ਅਤੇ ਤਿਰੁਵਨੰਤਪੁਰਮ ਲਈ ਰੋਜ਼ਾਨਾ ਉਡਾਣ ਸ਼ੁਰੂ ਕਰੇਗੀ। ਇਹ ਉਸ ਦੇ ਨੈੱਟਵਰਕ 'ਚ ਸ਼ਾਮਲ ਹੋਣ ਵਾਲੀ 33ਵੀਂ ਮੰਜ਼ਿਲ ਹੋਵੇਗੀ। ਵਿਸਤਾਰਾ ਨੇ ਪਿਛਲੇ 2 ਮਹੀਨਿਆਂ 'ਚ 6 ਨਵੀਆਂ ਘਰੇਲੂ ਅਤੇ 3 ਵਿਦੇਸ਼ੀ ਮੰਜ਼ਿਲਾਂ ਨੂੰ ਆਪਣੇ ਨੈੱਟਵਰਕ 'ਚ ਸ਼ਾਮਲ ਕੀਤਾ ਹੈ।