ਵਿਸਤਾਰਾ ਨੇ ਫਰਵਰੀ ਦੀਆਂ ਕਈ ਉਡਾਣਾਂ ਰੱਦ ਕੀਤੀਆਂ, ਕਈਆਂ ’ਚ ਬਦਲਾਅ

Monday, Jan 31, 2022 - 02:20 AM (IST)

ਵਿਸਤਾਰਾ ਨੇ ਫਰਵਰੀ ਦੀਆਂ ਕਈ ਉਡਾਣਾਂ ਰੱਦ ਕੀਤੀਆਂ, ਕਈਆਂ ’ਚ ਬਦਲਾਅ

ਨਵੀਂ ਦਿੱਲੀ- ਵਿਸਤਾਰਾ ਏਅਰਲਾਈਨ ਨੇ ਪਿਛਲੇ ਕੁਝ ਦਿਨਾਂ ’ਚ ਫਰਵਰੀ ਮਹੀਨੇ ਲਈ ਆਪਣੀ ਕਈ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਏਅਰਲਾਈਨ ਨੇ ਇਸ ਦੇ ਨਾਲ ਹੀ ਕਈ ਉਡਾਣਾਂ ’ਚ ਬਦਲਾਅ ਜਾਂ ਉਨ੍ਹਾਂ ਦਾ ਪੁਨਰ-ਨਿਰਧਾਰਨ ਕੀਤਾ ਹੈ। ਸ਼ਹਿਰੀ ਹਵਾਬਾਜ਼ੀ ਉਦਯੋਗ ਦੇ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਖ਼ਬਰ ਪੜ੍ਹੋ- ਭਾਰਤ ਵਿਰੁੱਧ ਟੀ-20 ਸੀਰੀਜ਼ ਦੇ ਲਈ ਵੈਸਟਇੰਡੀਜ਼ ਟੀਮ ਦਾ ਐਲਾਨ
ਪਿਛਲੇ ਕੁਝ ਦਿਨਾਂ ’ਚ ਵੱਡੀ ਗਿਣਤੀ ’ਚ ਪ੍ਰਭਾਵਿਤ ਮੁਸਾਫਰਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਸੂਚਿਤ ਕੀਤਾ ਹੈ ਕਿ ਉਨ੍ਹਾਂ ਨੂੰ ਵਿਸਤਾਰਾ ਦੇ ‘ਕਸਟਮਰ ਕੇਅਰ ਨਾਲ ਸੰਪਰਕ ਕਰਨ ’ਚ ਵੀ ਮੁਸ਼ਕਲ ਹੋ ਰਹੀ ਹੈ। ਵਿਸਤਾਰਾ ਦੇ ਬੁਲਾਰੇ ਨੇ ਕਿਹਾ, ਕਿ ਕੋਵਿਡ- 19 ਮਹਾਮਾਰੀ ਦੀ ਤਾਜ਼ਾ ਲਹਿਰ ’ਚ ਕੁਝ ਰਾਜ ਸਰਕਾਰਾਂ ਵੱਲੋਂ ਲਾਈ ਗਈਆਂ ਪਾਬੰਦੀਆਂ ਦੀ ਵਜ੍ਹਾ ਨਾਲ ਏਅਰਲਾਈਨ ‘ਸਮਰੱਥਾ ਨੂੰ ਮੰਗ ਨਾਲ ਵਿਵਸਥਿਤ ਕਰ ਰਹੀ ਹੈ। ਇਸਰੋ ਦੇ ਵਿਗਿਆਨਕ ਸ਼ਿਵਾਸ਼ੀਸ਼ ਪ੍ਰਸੂਤੀ ਨੇ ਐਤਵਾਰ ਨੂੰ ਟਵੀਟ ਕੀਤਾ ਕਿ ਉਨ੍ਹਾਂ ਦੀ 5 ਫਰਵਰੀ ਦੀ ਦਿੱਲੀ-ਭੁਵਨੇਸ਼ਵਰ ਉਡਾਣ ਰੱਦ ਹੋ ਗਈ ਹੈ ਤੇ ਵਿਸਤਾਰਾ ਦਾ ‘ਕਸਟਮਰ ਕੇਅਰ ਪਿਛਲੇ 48 ਘੰਟੇ ਤੋਂ ਬਿਜ਼ੀ ਆ ਰਿਹਾ ਹੈ। ਇਸ ਤੋਂ ਇਲਾਵਾ ਕੁਝ ਮੁਸਾਫਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਉਡਾਣ ’ਚ ਬਿਨਾਂ ਕਿਸੇ ਚਰਚਾ ਦੇ ਹੀ ਬਦਲਾਅ ਕਰ ਦਿੱਤਾ ਗਿਆ ਹੈ।

ਇਹ ਖ਼ਬਰ ਪੜ੍ਹੋ- ਅਕਾਲੀ-ਬਸਪਾ ਦੀ ਸਰਕਾਰ ਸਮੇਂ ਗਰੀਬ ਲੋਕਾਂ ਲਈ ਹੋਰ ਵੀ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ : ਗੋਲਡੀ
ਇਸ ਬਾਰੇ ਸੰਪਰਕ ਕਰਨ ’ਤੇ ਵਿਸਤਾਰਾ ਦੇ ਬੁਲਾਰੇ ਨੇ ਕਿਹਾ ਕਿ ਕੋਵਿਡ-19 ਦੇ ਮਾਮਲੇ ਵਧਣ ਤੋਂ ਬਾਅਦ ਕੁਝ ਰਾਜਾਂ ’ਚ ਪਾਬੰਦੀਆਂ ਲਾਈਆਂ ਜਾਣ ਨਾਲ ਹਵਾਈ ਯਾਤਰਾ ਦੀ ਮੰਗ ’ਚ ਗਿਰਾਵਟ ਆਈ ਸੀ ਪਰ ਫਰਵਰੀ ’ਚ ਮੰਗ ਅਚਾਨਕ ਤੇਜ਼ੀ ਨਾਲ ਵਧੀ ਹੈ। ਉਨ੍ਹਾਂ ਕਿਹਾ ਕਿ ਇਸ ਹਾਲਤ ਨੂੰ ਵੇਖਦੇ ਹੋਏ ਏਅਰਲਾਈਨ ਸਮਰੱਥਾ ਦਾ ਮੰਗ ਨਾਲ ਵਿਵਸਥਾ ਬਿਠਾਉਣ ’ਚ ਲੱਗੀ ਹੈ। 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News