ਅਗਲੇ ਸਾਲ ਯਾਤਰਾ ਲਈ ਤਿਆਰ ਸੈਲਾਨੀ, ਪਰ ਬਦਲੀ ਪਸੰਦ

10/29/2020 11:37:26 AM

ਮੁੰਬਈ (ਇੰਟ.) – ਕੋਵਿਡ-19 ਤੋਂ ਬਾਅਦ ਜਿਵੇਂ-ਜਿਵੇਂ ਲੋਕਾਂ ਦਾ ਜੀਵਨ ਨਾਰਮਲ ਹੋ ਰਿਹਾ ਹੈ, ਸੈਲਾਨੀਆਂ ਨੇ 2021 ਲਈ ਯਾਤਰਾ ਯੋਜਨਾਵਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹੋਮਸਟੇ ਦੀ ਸਹੂਲਤ ਦੇਣ ਵਾਲੀ ਕੌਮਾਂਤਰੀ ਕੰਪਨੀ ‘ਏਅਰ ਬੀ. ਐੱਨ. ਬੀ.’ ਨੇ ਇਸ ਸਬੰਧ ’ਚ ਬਾਜ਼ਾਰ ਦੇ ਰੁਖ ਨੂੰ ਦਰਸਾਉਣ ਵਾਲੀ ਇਕ ਰਿਪੋਰਟ ਪੇਸ਼ ਕੀਤੀ ਹੈ।

ਰਿਪੋਰਟ ਮੁਤਾਬਕ ਅਗਲੇ ਸਾਲ ਯਾਤਰਾ ਕਰਨ ਲਈ ਲੋਕ ਤਿਆਰ ਪਰ ਉਨ੍ਹਾਂ ਦੀ ਪਸੰਦ ਬਦਲ ਗਈ ਹੈ। ਬਾਜ਼ਾਰ ’ਚ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਨਵੇਂ ਰੁਖ ਦੇਖੇ ਜਾ ਰਹੇ ਹਨ। ਇਨ੍ਹਾਂ ’ਚ ਲੋਕਾਂ ਨੂੰ ਆਪਣੀ ਅਤੇ ਹੋਰ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦੇਣਾ ਹੈ। ਛੋਟੀਆਂ ਤੋਂ ਲੈ ਕੇ ਲੰਮੀਆਂ ਯਾਤਰਾ ਯੋਜਨਾਵਾਂ ਵੀ ਆਪਣੇ ਗ੍ਰਹਿ ਨਗਰ ਜਾਂ ਘਰ ਦੇ ਨੇੜੇ-ਤੇੜੇ ਦੇ ਖੇਤਰਾਂ ਲਈ ਬਣਾਉਣਾ ਆਦਿ ਸ਼ਾਮਲ ਹੈ।

ਏਅਰ ਬੀ. ਐੱਨ. ਬੀ. ਨੇ ਇਹ ਰਿਪੋਰਟ ਜਨਵਰੀ-ਸਤੰਬਰ ਦਰਮਿਆਨ ਉਸ ਦੇ ਮੰਚ ’ਤੇ 2021 ਦੀ ਯਾਤਰਾ ਲਈ ਕੀਤੀ ਜਾਣ ਵਾਲੀ ਸਰਚ ਦੇ ਆਧਾਰ ’ਤੇ ਤਿਆਰ ਕੀਤੀ ਹੈ। ਇਸ ’ਚ ਕਿਹਾ ਗਿਆ ਹੈ ਕਿ ਯਾਤਰੀਆਂ ਲਈ ਪਾਰਦਰਸ਼ਿਤਾ, ਵਿਸ਼ਵਾਸ ਅਤੇ ਸੁਰੱਖਿਆ ਹੁਣ ਪਹਿਲਾਂ ਨਾਲੋਂ ਜ਼ਿਆਦਾ ਕਿਤੇ ਅਹਿਮ ਹੋ ਗਈ ਹੈ ਅਤੇ ਹੁਣ ਇਹ ਯਾਤਰੀਆਂ ਲਈ ਇਕ ਅਹਿਮ ਮਾਪਦੰਡ ਬਣਿਆ ਰਹੇਗਾ। ਇਸ ਤੋਂ ਇਲਾਵਾ ਘਰ ਦੇ ਕੰਮ ਕਰਨ ਦੀ ਸਹੂਲਤ ਕਾਰਣ ਸੈਲਾਨੀਆਂ ਦਾ ਸ਼ਹਿਰਾਂ ਦੇ ਨੇੜੇ ਦੇ ਸਥਾਨਾਂ ਦੀ ਯਾਤਰਾ ਕਰਨ ਦਾ ਵੀ ਰੁਖ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਹਾਂਗ-ਕਾਂਗ ਨੇ ਚੌਥੀ ਵਾਰ ਏਅਰ ਇੰਡੀਆ ਦੀਆਂ ਉਡਾਣਾਂ 'ਤੇ ਇਸ ਕਾਰਨ ਲਗਾਈ ਪਾਬੰਦੀ

ਸਥਾਨਕ ਲੋਕਾਂ ਨੂੰ ਹੋਵੇਗਾ ਲਾਭ

ਏਅਰ ਬੀ. ਐੱਨ. ਬੀ. ਦੇ ਜਨਰਲ ਸਕੱਤਰ (ਭਾਰਤ, ਦੱਖਣ ਪੂਰਬ ਏਸ਼ੀਆ, ਹਾਂਗਕਾਂਗ ਅਤੇ ਤਾਈਵਾਨ) ਅਮਨਪ੍ਰੀਤ ਬਜਾਜ ਨੇ ਕਿਹਾ ਕਿ ਜਾਣੇ-ਪਛਾਣੇ ਟੂਰਿਸਟ ਪਲੇਸ ਦੀ ਥਾਂ ਸਥਾਨਕ ਖੇਤਰਾਂ ’ਚ ਯਾਤਰਾ ਕਰਨ ਦਾ ਰੁਖ ਦਿਖਾਉਂਦਾ ਹੈ ਕਿ ਇਸ ਨਾਲ ਸਥਾਨਕ ਲੋਕਾਂ ਨੂੰ ਆਰਥਿਕ ਰੂਪ ਨਾਲ ਜ਼ਿਆਦਾ ਲਾਭ ਹੋਵੇਗਾ। ਅਸੀਂ ਭਵਿੱਖ ’ਚ ਸੈਰ-ਸਪਾਟਾ ਖੇਤਰ ਦੇ ਜ਼ਿਆਦਾ ਸੰਮਲਿਤ, ਟਿਕਾਊ ਹੋਣ ਦੇ ਰੁਖ ਨੂੰ ਦੇਖ ਰਹੇ ਹਾਂ।

ਰਿਪੋਰਟ ਮੁਤਾਬਕ 2021 ਲਈ ਸਭ ਤੋਂ ਜ਼ਿਆਦਾ ਸਰ ਕੀਤੇ ਜਾਣ ਵਾਲੇ ਖੇਤਰਾਂ ’ਚ ਮਹਾਰਾਸ਼ਟਰ ਦੇ ਕਰਜਤ ਅਤੇ ਪੰਚਗਨੀ, ਹਿਮਾਚਲ ’ਚ ਮਨਾਲੀ, ਕਰਨਾਟਕ ’ਚ ਮੇਂਗਲੁਰੂ ਅਤੇ ਉਤਰਾਖੰਡ ’ਚ ਮੁਕਤੇਸ਼ਵਰ ਸ਼ਾਮਲ ਹਨ।

ਇਹ ਵੀ ਪੜ੍ਹੋ : ਆਮ ਆਦਮੀ ਨੂੰ ਲੱਗੇਗਾ ਇੱਕ ਹੋਰ ਝਟਕਾ, ਗੰਢਿਆਂ ਤੋਂ ਬਾਅਦ ਹੁਣ ਵਧਣਗੀਆਂ ਸਰੋਂ ਦੇ ਤੇਲ ਦੀਆਂ ਕੀਮਤਾਂ

ਚੁਣੌਤੀਆਂ ਨਾਲ ਜੂਝ ਰਿਹਾ ਖੇਤਰ

ਕੋਰੋਨਾ ਨਾਲ ਸਭ ਤੋਂ ਵੱਧ ਨੁਕਸਾਨ ਹੋਟਲ ਅਤੇ ਟੂਰਿਜ਼ਮ ਖੇਤਰ ਨੂੰ ਹੋਇਆ ਹੈ। ਸਭ ਤੋਂ ਵੱਧ ਤਨਖਾਹ ਕਟੌਤੀ ਅਤੇ ਛਾਂਟੀ ਇਸੇ ਖੇਤਰ ’ਚ ਹੋਈ ਹੈ। ਸਰਕਾਰ ਵਲੋਂ ਪਿਛਲੇ ਤਿੰਨ ਰਾਹਤ ਪੈਕੇਜ ’ਚ ਵੀ ਇਸ ਖੇਤਰ ਲਈ ਕੁਝ ਨਹੀਂ ਮਿਲਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਮਦਦ ਟੂਰਿਜ਼ਮ ਖੇਤਰ ਨੂੰ ਮੁਸ਼ਕਲਾਂ ਤੋਂ ਬਾਹਰ ਕੱਢਣ ਦੇ ਨਾਲ ਰੋਜ਼ਗਾਰ ਵਧਾਉਣ ’ਚ ਵੀ ਮਦਦਗਾਰ ਹੋ ਸਕਦੀ ਹੈ।

ਟੂਰਿਜ਼ਮ ਖੇਤਰ ਘੱਟ ਨਿਵੇਸ਼ ’ਚ ਸਭ ਤੋਂ ਵੱਧ ਰੋਜ਼ਗਾਰ ਦੇਣ ’ਚ ਅੱਗੇ ਹਨ। ਮੈਕੇਂਜੀ ਦੀ ਇਕ ਰਿਪੋਰਟ ਮੁਤਾਬਕ ਟੂਰਿਜ਼ਮ ’ਚ ਪ੍ਰਤੀ 10 ਲੱਖ ਰੁਪਏ ਦੇ ਨਿਵੇਸ਼ ’ਤੇ 75 ਰੋਜ਼ਗਾਰ ਮਿਲੇ ਹਨ। ਮੈਨਯੂਫੈਕਚਰਿੰਗ ’ਚ 45 ਲੋਕਾਂ ਨੂੰ ਇੰਨੇ ਨਿਵੇਸ਼ ’ਤੇ ਰੋਜ਼ਗਾਰ ਮਿਲਦਾ ਹੈ।

ਇਹ ਵੀ ਪੜ੍ਹੋ : ਹੁਣ ਜੰਮੂ-ਕਸ਼ਮੀਰ ਵਿਚ ਕੋਈ ਵੀ ਖ਼ਰੀਦ ਸਕਦਾ ਹੈ ਜ਼ਮੀਨ, ਨਵਾਂ ਕਾਨੂੰਨ ਲਾਗੂ


Harinder Kaur

Content Editor

Related News