ਵਿਕਰਮ ਕਿਰਲੋਸਕਰ ਬਣੇ ਸੀ. ਆਈ. ਆਈ. ਦੇ ਨਵੇਂ ਚੇਅਰਮੈਨ
Friday, Apr 05, 2019 - 09:49 PM (IST)

ਨਵੀਂ ਦਿੱਲੀ-ਵਿਕਰਮ ਕਿਰਲੋਸਕਰ ਨੇ 2019-20 ਲਈ ਕਨਫੈੱਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ. ਆਈ. ਆਈ.) ਦੇ ਨਵੇਂ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ। ਉਹ ਕਿਰਲੋਸਕਰ ਸਿਸਟਮਸ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਹਨ। ਨਾਲ ਹੀ ਟੋਇਟਾ ਕਿਰਲੋਸਕਰ ਮੋਟਰ ਦੇ ਵਾਈਸ ਚੇਅਰਮੈਨ ਹਨ। ਉਨ੍ਹਾਂ ਸੀ. ਆਈ. ਆਈ. 'ਚ ਭਾਰਤੀ ਇੰਟਰਪ੍ਰਾਈਜ਼ਿਜ਼ ਦੇ ਵਾਈਸ ਚੇਅਰਮੈਨ ਰਾਕੇਸ਼ ਭਾਰਤੀ ਮਿੱਤਲ ਦਾ ਸਥਾਨ ਲਿਆ ਹੈ। ਸੀ. ਆਈ. ਆਈ. ਨੇ ਕਿਹਾ ਕਿ ਕੋਟਕ ਮਹਿੰਦਰਾ ਬੈਂਕ ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀ. ਈ. ਓ. ਉਦੈ ਕੋਟਕ ਨੂੰ ਨਾਮਜ਼ਦ-ਚੇਅਰਮੈਨ ਬਣਾਇਆ ਗਿਆ ਹੈ, ਜਦੋਂ ਕਿ ਟਾਟਾ ਸਟੀਲ ਦੇ ਸੀ. ਈ. ਓ. ਅਤੇ ਪ੍ਰਬੰਧ ਨਿਰਦੇਸ਼ਕ ਟੀ. ਵੀ. ਨਰੇਂਦਰਨ ਨੂੰ 2019-20 ਲਈ ਸੀ. ਆਈ. ਆਈ. ਦਾ ਵਾਈਸ ਚੇਅਰਮੈਨ ਚੁਣਿਆ ਗਿਆ ਹੈ।