ਵੈਸਪਾ ਸਕੂਟਰ ਦੀ ਨਕਲ ਕਰਨਾ ਚੀਨ ਦੀ ਕੰਪਨੀ ਨੂੰ ਪਿਆ ਮਹਿੰਗਾ

Wednesday, May 27, 2020 - 06:27 PM (IST)

ਵੈਸਪਾ ਸਕੂਟਰ ਦੀ ਨਕਲ ਕਰਨਾ ਚੀਨ ਦੀ ਕੰਪਨੀ ਨੂੰ ਪਿਆ ਮਹਿੰਗਾ

ਆਟੋ ਡੈਸਕ— ਚੀਨ ਦੀਆਂ ਕੰਪਨੀਆਂ ਕਈ ਵਾਰ ਦੂਜੀਆਂ ਕੰਪਨੀਆਂ ਦੀ ਕਾਰ, ਬਾਈਕ ਜਾਂ ਸਕੂਟਰ ਦੇ ਡਿਜ਼ਾਈਨ ਦੀ ਨਕਲ ਕਰਦੇ ਫੜੀਆਂ ਗਈਆਂ ਹਨ। ਇਸ ਦੀ ਤਾਜ਼ਾ ਉਦਾਹਰਣ Benda BD250GS ਹੈ ਜੋ ਸ਼ਾਨਦਾਰ ਬਾਈਕ Triumph Speed Triple ਦੀ ਨਕਲ ਹੈ। ਹੁਣ ਇਕ ਹੋਰ ਚੀਨੀ ਕੰਪਨੀ ਨੂੰ ਵੈਸਪਾ ਸਕੂਟਰ ਦੀ ਨਕਲ ਕਰਨਾ ਮਹਿੰਗਾ ਪੈ ਗਿਆ ਹੈ।

PunjabKesari

ਜਦੋਂ ਪਿਆਜੀਓ ਗਰੁੱਪ ਨੂੰ ਇਹ ਗੱਲ ਪਤਾ ਲੱਗੀ ਕਿ ਇਕ ਚੀਨ ਕੰਪਨੀ ਨੇ ਉਸ ਦੇ ਸਕੂਟਰ ਦਾ ਡਿਜ਼ਾਈਨ ਕਾਪੀ ਕੀਤਾ ਹੈ ਤਾਂ ਉਸ ਨੇ ਯੂਰਪੀ ਯੂਨੀਅਨ ਇੰਟਲੈਕਚੁਅਲ ਪ੍ਰਾਪਰਟੀ ਦਫਤਰ (EUIPO) ਨੂੰ ਇਸ ਦੀ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਇਸ ਚੀਨੀ ਸਕੂਟਰ ਦੇ ਡਿਜ਼ਾਈਨ ਨੂੰ ਗਲਤ ਕਰਾਰ ਦਿੱਤਾ ਗਿਆ ਹੈ। ਡਿਜ਼ਾਈਨ ਨਕਲ ਕਰਨ ਦੀ ਇਸ ਲੜਾਈ 'ਚ ਵੈਸਪਾ ਨੂੰ ਜਿੱਤ ਪ੍ਰਾਪਤ ਹੋਈ ਹੈ। 

PunjabKesari

ਵੈਸਪਾ ਸਕੂਟਰ ਦੀ ਨਕਲ ਦਾ ਇੰਝ ਲੱਗਾ ਪਤਾਇਸ ਸਕੂਟਰ ਨੂੰ ਚੀਨੀ ਕੰਪਨੀ ਦੁਆਰਾ EICMA 2019 ਮੋਟਰਸਾਈਕਲ ਸ਼ੋਅ 'ਚ ਪੇਸ਼ ਕੀਤਾ ਗਿਆ ਸੀ ਪਰ ਪਿਆਜੀਓ ਦੀ ਸ਼ਿਕਾਇਤ ਤੋਂ ਬਾਅਦ ਪ੍ਰਬੰਧਕਾਂ ਨੇ ਇਸ ਨੂੰ ਈਵੈਂਟ 'ਚੋਂ ਹਟਾ ਦਿੱਤਾ ਸੀ। EUIPO ਨੇ ਚੀਨੀ ਸਕੂਟਰ ਦਾ ਰਜਿਸਟ੍ਰੇਸ਼ਨ ਇਸ ਆਧਾਰ 'ਤੇ ਰੱਦ ਕੀਤਾ ਸੀ ਕਿਉਂਕਿ ਉਹ ਬਿਲਕੁਲ Vespa Primavera ਵਰਗਾ ਹੀ ਦਿਖਾਈ ਦਿੰਦਾ ਸੀ।


author

Rakesh

Content Editor

Related News