ਦੇਸ਼ ''ਚ ਰਿਕਾਰਡ ਪੱਧਰ ''ਤੇ ਪਹੁੰਚੀ ਗੱਡੀਆਂ ਦੀ ਵਿਕਰੀ, ਜ਼ਿਆਦਾ ਟ੍ਰੈਂਡ ''ਚ ਰਹੀ SUV

Sunday, Apr 02, 2023 - 04:08 PM (IST)

ਦੇਸ਼ ''ਚ ਰਿਕਾਰਡ ਪੱਧਰ ''ਤੇ ਪਹੁੰਚੀ ਗੱਡੀਆਂ ਦੀ ਵਿਕਰੀ, ਜ਼ਿਆਦਾ ਟ੍ਰੈਂਡ ''ਚ ਰਹੀ SUV

ਨਵੀਂ ਦਿੱਲੀ- ਕੋਰੋਨਾ ਦੇ ਝਟਕੇ ਤੋਂ ਬਾਅਦ ਦੇਸ਼ 'ਚ ਯਾਤਰੀ ਵਾਹਨਾਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਭਾਰਤੀ ਰਿਕਾਰਡ ਸੰਖਿਆ 'ਚ ਵਾਹਨ ਖਰੀਦ ਰਹੇ ਹਨ। ਵਿਕਰੀ 'ਚ ਵਾਧਾ ਅਜਿਹੇ ਸਮੇਂ 'ਚ ਹੋਇਆ ਹੈ ਜਦੋਂ ਸੈਮੀਕੰਡਕਟਰ ਸਪਲਾਈ ਪਿਛਲੇ ਕੁਝ ਸਾਲਾਂ ਦੇ ਮੁਕਾਬਲੇ ਬਹੁਤ ਵਧੀਆ ਰਹੀ ਹੈ।
ਅਨੁਮਾਨਿਤ ਅੰਕੜਿਆਂ ਮੁਤਾਬਕ 2022-23 'ਚ ਭਾਰਤ 'ਚ ਨਿੱਜੀ ਵਾਹਨਾਂ ਦੀ ਵਿਕਰੀ 26.7 ਫ਼ੀਸਦੀ ਵਧ ਕੇ 38.9 ਲੱਖ ਯੂਨਿਟ ਹੋ ਸਕਦੀ ਹੈ। ਇੱਕ ਦਹਾਕੇ 'ਚ ਕਾਰਾਂ ਅਤੇ ਐੱਸ.ਯੂ.ਵੀ. ਦੀ ਵਿਕਰੀ 'ਚ ਇਹ ਸਭ ਤੋਂ ਉੱਚਾ ਪੱਧਰ ਹੈ।

ਇਹ ਵੀ ਪੜ੍ਹੋ- ਹੁਣ ਆਵੇਗਾ ਚਿਪ ਵਾਲਾ ਈ-ਪਾਸਪੋਰਟ, ਮਈ 'ਚ ਸ਼ੁਰੂ ਹੋਵੇਗਾ ਪਾਇਲਟ ਪ੍ਰਾਜੈਕਟ, ਜਾਣੋ ਖ਼ਾਸੀਅਤ
40 ਲੱਖ ਨੂੰ ਪਾਰ ਕਰ ਸਕਦਾ ਹੈ ਇਹ ਅੰਕੜਾ 
ਦੇਸ਼ ਦੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਮਾਰੂਤੀ ਨੂੰ ਉਮੀਦ ਹੈ ਕਿ ਇਸ ਵਿੱਤੀ ਸਾਲ 'ਚ ਵਾਹਨਾਂ ਦੀ ਵਿਕਰੀ ਦਾ ਅੰਕੜਾ 5 ਤੋਂ 7 ਫ਼ੀਸਦੀ ਵਧ ਕੇ 40 ਲੱਖ ਯੂਨਿਟਾਂ ਨੂੰ ਪਾਰ ਕਰ ਸਕਦਾ ਹੈ। ਅਨੁਮਾਨਿਤ ਅੰਕੜਿਆਂ ਦੇ ਅਨੁਸਾਰ ਵਾਹਨਾਂ ਦੀ ਵਿਕਰੀ ਵਿੱਤੀ ਸਾਲ 2022-23 'ਚ 38.9 ਲੱਖ ਯੂਨਿਟਸ ਹੋ ਸਕਦੀ ਹੈ, ਜੋ 2021-22 'ਚ 30.7 ਲੱਖ ਯੂਨਿਟ ਸੀ। ਮਾਰੂਤੀ, ਹੁੰਡਈ, ਕੀਆ, ਟਾਟਾ ਮਹਿੰਦਕਾ ਹੀ ਨਹੀਂ ਲਗਜ਼ਰੀ ਕਾਰ ਬ੍ਰਾਂਡ ਜਿਵੇਂ ਮਰਸਡੀਜ਼-ਬੇਂਜ ਦੀ ਵਿਕਰੀ 'ਚ ਰਿਕਾਰਡ ਵਾਧਾ ਹੋਇਆ ਹੈ। 

ਇਹ ਵੀ ਪੜ੍ਹੋ- ਪ੍ਰੀਮੀਅਮ ਉਤਪਾਦਨ ਦੀ ਵਧੀ ਡਿਮਾਂਡ, TV, ਫੋਨ, ਲੈਪਟਾਪ ਸਮੇਤ ਇਹ ਚੀਜ਼ਾਂ 18 ਫ਼ੀਸਦੀ ਤੱਕ ਹੋਈਆਂ ਮਹਿੰਗੀਆਂ
ਐੱਸ.ਯੂ.ਵੀ ਦਾ ਦਿਖ ਰਿਹਾ ਟ੍ਰੈਂਡ
ਦੇਸ਼ 'ਚ ਮੌਜੂਦਾ ਸਮੇਂ 'ਚ ਲੋਕ ਹੈਚਬੈਕ ਅਤੇ ਸੇਡਾਨ ਦੀ ਬਜਾਏ ਐੱਸ.ਯੂ.ਵੀ ਨੂੰ ਜ਼ਿਆਦਾ ਤਰਜੀਹ ਦੇ ਰਹੇ ਹਨ। ਇਸ ਨੂੰ ਧਿਆਨ 'ਚ ਰੱਖਦੇ ਹੋਏ ਮਾਰੂਤੀ, ਹੁੰਡਈ, ਮਹਿੰਦਰਾ, ਟਾਟਾ ਅਤੇ ਸਕੋਡਾ ਵਰਗੀਆਂ ਵੱਡੀਆਂ ਕੰਪਨੀਆਂ ਪਿਛਲੇ ਕੁਝ ਸਮੇਂ ਤੋਂ ਨਵੀਆਂ ਐੱਸ.ਯੂ.ਵੀ ਲਾਂਚ ਕਰ ਰਹੀਆਂ ਹਨ।
ਇਨ੍ਹਾਂ ਕੰਪਨੀਆਂ ਦੀ ਰਿਕਾਰਡ ਪੱਧਰ 'ਤੇ ਵਿਕਰੀ
ਮਾਰੂਤੀ ਦੇ ਵਲੋਂ ਕਿਹਾ ਗਿਆ ਹੈ ਕਿ ਕੰਪਨੀ ਨੇ 2022-23 'ਚ ਘਰੇਲੂ ਬਾਜ਼ਾਰ 'ਚ ਰਿਕਾਰਡ ਕਾਰਾਂ ਵੇਚੀਆਂ ਹਨ। ਇਸ ਸਾਲ ਇਹ ਅੰਕੜਾ 16 ਲੱਖ ਵਾਹਨਾਂ 'ਤੇ ਪਹੁੰਚ ਗਿਆ ਹੈ ਜੋ ਪਿਛਲੇ ਸਾਲ 13.30 ਲੱਖ ਸੀ। ਕੰਪਨੀ ਦਾ ਨਿਰਯਾਤ ਇਸ ਸਾਲ 26 ਲੱਖ ਯੂਨਿਟਸ ਦਾ ਰਿਹਾ ਹੈ ਜੋ ਕਿ ਪਿਛਲੇ ਸਾਲ 2.4 ਲੱਖ ਯੂਨਿਟ ਸੀ। ਇਸ ਦੇ ਨਾਲ ਹੀ ਹੁੰਡਈ ਦੀ ਘਰੇਲੂ ਵਿਕਰੀ 18 ਫ਼ੀਸਦੀ ਵਧ ਕੇ 5.7 ਲੱਖ ਵਾਹਨਾਂ 'ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਟਾਟਾ, ਮਹਿੰਦਰਾ, ਕੀਆ ਅਤੇ ਹੋਰ ਕਾਰ ਕੰਪਨੀਆਂ ਲਈ ਵੀ ਇਹ ਸਾਲ ਚੰਗਾ ਰਿਹਾ ਹੈ।

ਇਹ ਵੀ ਪੜ੍ਹੋ-ਫਰਵਰੀ 'ਚ ਇਕ ਕਰੋੜ ਤੋਂ ਵਧ ਮੋਬਾਇਲ ਨੰਬਰ ਆਧਾਰ ਨਾਲ ਜੋੜੇ ਗਏ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News