ਜੁਲਾਈ ''ਚ ਵਾਹਨ ਉਦਯੋਗ ਨੇ ਮਾਰੀ ਛਾਲ

Saturday, Aug 12, 2017 - 01:26 AM (IST)

ਜੁਲਾਈ ''ਚ ਵਾਹਨ ਉਦਯੋਗ ਨੇ ਮਾਰੀ ਛਾਲ

ਨਵੀਂ ਦਿੱਲੀ- ਡੀਲਰਾਂ ਵੱਲੋਂ ਨਵੇਂ ਸਟਾਕ ਲਈ ਖਰੀਦ, ਉਪਯੋਗੀ ਵਾਹਨਾਂ ਦੀ ਰਿਕਾਰਡ ਵਿਕਰੀ ਅਤੇ ਚੰਗੇ ਮਾਨਸੂਨ ਦੇ ਦਮ 'ਤੇ ਜੁਲਾਈ 'ਚ ਘਰੇਲੂ ਬਾਜ਼ਾਰ 'ਚ ਯਾਤਰੀ ਵਾਹਨਾਂ ਦੀ ਵਿਕਰੀ 'ਚ 11 ਮਹੀਨਿਆਂ ਦਾ ਸਭ ਤੋਂ ਤੇਜ਼ ਵਾਧਾ ਦਰਜ ਕੀਤਾ ਗਿਆ। ਵਾਹਨ ਨਿਰਮਾਤਾ ਕੰਪਨੀਆਂ ਦੇ ਸੰਗਠਨ ਸਿਆਮ ਵੱਲੋਂ ਅੱਜ ਇੱਥੇ ਜਾਰੀ ਅੰਕੜਿਆਂ ਅਨੁਸਾਰ ਜੁਲਾਈ 'ਚ ਘਰੇਲੂ ਬਾਜ਼ਾਰ 'ਚ ਯਾਤਰੀ ਵਾਹਨਾਂ ਦੀ ਵਿਕਰੀ 15.12 ਫ਼ੀਸਦੀ ਵਧ ਕੇ 2,98,997 ਇਕਾਈ 'ਤੇ ਪਹੁੰਚ ਗਈ। ਪਿਛਲੇ ਸਾਲ ਜੁਲਾਈ 'ਚ ਇਹ ਅੰਕੜਾ 2,59,720 ਇਕਾਈ ਰਿਹਾ ਸੀ। ਯਾਤਰੀ ਵਾਹਨਾਂ ਦੀ ਵਿਕਰੀ 'ਚ ਇਸ ਨਾਲੋਂ ਤੇਜ਼ (16.68 ਫ਼ੀਸਦੀ) ਵਾਧਾ ਪਿਛਲੇ ਸਾਲ ਅਗਸਤ 'ਚ ਦਰਜ ਕੀਤਾ ਗਿਆ ਸੀ।  
 ਸਾਰੀਆਂ ਸ਼੍ਰੇਣੀਆਂ ਦੇ ਵਾਹਨਾਂ ਦੀ ਕੁਲ ਵਿਕਰੀ ਵੀ ਜੁਲਾਈ 'ਚ 13.30 ਫ਼ੀਸਦੀ ਵਧ ਕੇ 20,78,313 'ਤੇ ਪਹੁੰਚ ਗਈ ਜੋ ਪਿਛਲੇ ਸਾਲ ਅਕਤੂਬਰ (20.16 ਫ਼ੀਸਦੀ) ਤੋਂ ਬਾਅਦ ਦਾ ਸਭ ਤੋਂ ਤੇਜ਼ ਵਾਧਾ ਹੈ।


Related News