ਕੋਰੋਨਾ ਕਾਲ 'ਚ ਸਬਜ਼ੀਆਂ ਵੀ ਰੁਲਣ ਲੱਗੀਆਂ, ਮੰਡੀ ਤੱਕ ਲਿਆਉਣ ਦਾ ਕਿਰਾਇਆ ਵੀ ਜ਼ਿਆਦਾ

Tuesday, May 26, 2020 - 05:09 PM (IST)

ਨਵੀਂ ਦਿੱਲੀ — ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਦਾ ਕਾਰੋਬਾਰ ਮੰਦੀ ਦੀ ਮਾਰ ਝੱਲ ਰਿਹਾ ਹੈ। ਰੋਜ਼ਾਨਾ ਵਰਤੋਂ 'ਚ ਆਉਣ ਵਾਲੀਆਂ ਅਤਿ ਜ਼ਰੂਰੀ ਸਬਜ਼ੀਆਂ ਵੀ ਇਸ ਦੀ ਲਪੇਟ 'ਚ ਆ ਗਈਆਂ ਹਨ। ਸਬਜ਼ੀਆਂ ਦੀ ਅਜਿਹੀ ਦੁਰਗਤੀ ਪਹਿਲਾਂ ਕਦੇ ਨਹੀਂ ਹੋਈ। ਮੰਡੀਆਂ ਵਿਚ ਖਰੀਦਦਾਰ ਨਾ ਪਹੁੰਚਣ ਕਾਰਨ ਸਬਜ਼ੀਆਂ ਦੇ ਭਾਅ ਲਗਾਤਾਰ ਡਿੱਗ ਰਹੇ ਹਨ। ਜਦੋਂਕਿ ਵਾਹਨਾਂ ਨੂੰ ਮੰਡੀਆਂ ਵਿਚ ਸਿਰਫ 6 ਘੰਟੇ ਹੀ ਖੜ੍ਹੇ ਰਹਿਣ ਦੀ ਆਗਿਆ ਹੈ ਜਿਸ ਕਾਰਨ ਸਬਜ਼ੀ ਉਗਾਉਣ ਵਾਲੇ ਕਿਸਾਨ ਕੋਰੋਨਾ ਤੋਂ ਬਾਅਦ ਦੋਹਰੀ ਮਾਰ ਝੇਲ ਰਹੇ ਹਨ।

ਲਾਗਤ ਪੂਰੀ ਹੋਣਾ ਅਸੰਭਵ

ਮੰਡੀ ਵਿਚ ਆਲੂ 14 ਤੋਂ 16 ਰੁਪਏ 'ਚ ਮਿਲ ਰਿਹਾ ਹੈ ਜਿਹੜਾ ਕਿ 2019 ਦੇ ਮੁਕਾਬਲੇ ਕਰੀਬ 25 ਤੋਂ 30 ਫੀਸਦੀ ਘੱਟ ਰੇਟ ਹੈ। ਇਸ ਦੇ ਨਾਲ ਹੀ ਮੰਡੀ ਵਿਚ ਪਿਆਜ਼ 6 ਤੋਂ 8 ਰੁਪਏ ਵਿਚ ਵਿਕ ਰਿਹਾ ਹੈ ਜਿਸ ਕਾਰਨ ਕਿ ਪਿਆਜ਼ ਦਾ ਮੰਡੀ ਵਿਚ ਲਿਆਉਣ ਦਾ ਖਰਚਾ ਵੀ ਪੂਰਾ ਨਹੀਂ ਹੋ ਰਿਹਾ।

ਆਜ਼ਾਦਪੁਰ ਮੰਡੀ ਵਿਚ ਹੁਣ ਨਾਸਿਕ, ਐਮ.ਪੀ. ਅਤੇ ਰਾਜਸਥਾਨ ਤੋਂ ਪਿਆਜ਼ ਦੀਆਂ ਗੱਡੀਆਂ ਆਉਂਦੀਆਂ ਹਨ। ਇੱਥੋਂ ਤੱਕ ਕਿ ਰੇਲ ਗੱਡੀਆਂ ਦਾ ਕਿਰਾਇਆ ਹਜ਼ਾਰਾਂ ਰੁਪਏ ਤੱਕ ਦਾ ਹੁੰਦਾ ਹੈ। ਗੱਡੀਆਂ 'ਚ ਪ੍ਰਤੀ ਕਿਲੋ ਪਿਆਜ਼ ਦਾ ਹਿਸਾਬ ਲਗਾਇਆ ਜਾਵੇ ਤਾਂ 6 ਰੁਪਏ ਤੋਂ ਜ਼ਿਆਦਾ ਦਾ ਕਿਰਾਇਆ ਬੈਠਦਾ ਹੈ। ਮੰਡੀ ਅੰਦਰ ਆਉਣ ਵਾਲੇ ਰੋਜ਼ਾਨਾ ਮਾਲ ਦੀ ਖਪਤ ਵੀ ਨਹੀਂ ਹੋ ਪਾ ਰਹੀ। 

ਇਹ ਵੀ ਪੜ੍ਹੋ: ਚਾਰਟਰਡ ਫਲਾਈਟ ਦੇ ਯਾਤਰੀਆਂ ਲਈ ਜ਼ਰੂਰੀ ਹੋਣਗੀਆਂ ਇਹ ਸ਼ਰਤਾਂ

100 ਰੁਪਏ ਦੇ ਭਾਅ ਵਾਲੀ ਚੀਜ਼ ਮਿਲ ਰਹੀ 25 ਰੁਪਏ 

ਵਿਕਰੇਤਾਵਾਂ ਨੇ ਦੱਸਿਆ ਕਿ ਹਰ ਰੋਜ਼ ਪਿਆਜ਼ ਦੇ 25 ਤੋਂ 30 ਡੱਬੇ ਆਉਂਦੇ ਹਨ, ਜਿਸ ਵਿਚੋਂ ਸਿਰਫ 10 ਤੋਂ 12 ਗੱਡੀਆਂ ਹੀ ਵਿਕਦੀਆਂ ਹਨ। ਬਾਕੀ ਵਾਹਨ ਉਸੇ ਤਰ੍ਹਾਂ ਹੀ ਖੜ੍ਹ ਰਹਿੰਦੇ ਹਨ। ਇਸ ਨਾਲ ਵਪਾਰੀਆਂ ਦਾ ਸਭ ਤੋਂ ਵੱਡਾ ਨੁਕਸਾਨ ਹੁੰਦਾ ਹੈ। ਮੂਲੀ, ਟਮਾਟਰ, ਘੀਆ, ਪੇਠਾ, ਗੋਭੀ, ਪਾਲਕ, ਬੈਂਗਣ ਥੋਕ ਵਿਚ 2-4 ਰੁਪਏ ਪ੍ਰਤੀ ਕਿਲੋ ਵਿਕ ਰਹੇ ਹਨ। ਅਦਰਕ 35 ਤੋਂ 40 ਰੁਪਏ, ਨਿੰਬੂ ਨੂੰ 25 ਤੋਂ 30 ਰੁਪਏ ਵਿਚ ਵੇਚਿਆ ਜਾ ਰਿਹਾ ਹੈ, ਜੋ ਇਸ ਸੀਜ਼ਨ ਵਿਚ 100 ਰੁਪਏ ਪ੍ਰਤੀ ਕਿਲੋ ਤਕ ਵਿਕ ਰਿਹਾ ਸੀ।

ਅੱਧੀਆਂ ਗੱਡੀਆਂ ਭਰੀਆਂ ਹੀ ਜਾ ਰਹੀਆਂ ਵਾਪਸ

ਥੋਕ ਵਪਾਰੀ ਨੇ ਦੱਸਿਆ ਕਿ ਤਾਲਾਬੰਦੀ ਕਾਰਨ ਖਰੀਦਦਾਰ ਬਾਜ਼ਾਰ ਦੇ ਅੰਦਰ ਨਹੀਂ ਪਹੁੰਚ ਰਹੇ। ਕੋਰੋਨਾ ਦੇ ਬਾਵਜੂਦ ਵਪਾਰੀ ਮਾਰਕੀਟ ਤੱਕ ਪਹੁੰਚਦੇ ਹਨ ਪਰ ਏ.ਪੀ.ਐਮ.ਸੀ. ਦੇ ਸਖਤ ਨਿਯਮਾਂ ਨਾਲ ਖਰੀਦਦਾਰ ਮਾਰਕੀਟ ਵਿਚ ਦਾਖਲ ਨਹੀਂ ਹੋ ਪਾ ਰਹੇ। ਮੰਡੀ ਦੇ ਅੰਦਰ ਗੱਡੀ ਨੂੰ ਸਿਰਫ 6 ਘੰਟਿਆਂ ਲਈ ਹੀ ਖੜ੍ਹਨ ਦੀ ਆਗਿਆ ਹੈ। ਅਜਿਹੀ ਸਥਿਤੀ ਵਿਚ ਅੱਧੀਆਂ ਗੱਡੀਆਂ ਦਾ  ਸਮਾਨ ਉਤਰ ਹੀ ਨਹੀਂ ਪਾਉਂਦਾ।

ਲਾਗਤ ਪੂਰੀ ਕਰਨੀ ਹੋਈ ਮੁਸ਼ਕਲ 

ਦੁਕਾਨਦਾਰ ਜੋ ਦਿੱਲੀ ਦੀ ਛੋਟੀ ਮਾਰਕੀਟ, ਵੀਕਲੀ ਬਾਜ਼ਾਰ ਵਿਚ ਦੁਕਾਨਦਾਰੀ ਕਰਦੇ ਹਨ ਕਾਰੋਬਾਰ ਨਹੀਂ ਕਰ ਪਾ ਰਹੇ। ਉਹ ਖਰੀਦਾਰੀ ਕਰਨ ਲਈ ਮਾਰਕੀਟ ਦੇ ਅੰਦਰ ਨਹੀਂ ਆ ਸਕਦੇ। ਇਸ ਤਰੀਕੇ ਨਾਲ ਜੋ ਸਬਜ਼ੀਆਂ ਜਿਹੜੀਆਂ ਮੰਡੀ ਦੇ ਅੰਦਰ ਆਉਂਦੀਆਂ ਹਨ, ਉਹ ਵਿਕ ਹੀ ਨਹੀਂ ਪਾ ਰਹੀਆਂ। ਕਾਰੋਬਾਰੀਆਂ ਦਾ ਅੱਧਾ ਮਾਲ ਨੁਕਸਾਨਿਆਂ ਜਾ ਰਿਹਾ ਹੈ। ਇਸ ਕਾਰਨ ਕਿਸਾਨਾਂ ਨੂੰ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਦੇ ਨਾਲ ਹੀ ਮਾਰਕੀਟ ਦੇ ਅੰਦਰ ਮਜ਼ਦੂਰਾਂ ਦੀ ਕਮੀ ਵੀ ਕਾਰੋਬਾਰ ਨੂੰ ਨੁਕਸਾਨ ਪਹੁੰਚਾ ਰਹੀ ਹੈ।

ਇਹ ਵੀ ਪੜ੍ਹੋ: ਜੀਓ 'ਚ ਅਨੰਤ ਅੰਬਾਨੀ ਨੂੰ ਮਿਲੀ ਵੱਡੀ ਜਿੰਮੇਵਾਰੀ, 25 ਸਾਲ ਦੀ ਉਮਰ 'ਚ ਬਣੇ ਐਡੀਸ਼ਨਲ ਡਾਇਰੈਕਟਰ


Harinder Kaur

Content Editor

Related News