ਵੇਦਾਂਤਾ ਦਾ ਪੰਜਾਬ ’ਚ 10,000 ਕਰੋੜ ਰੁਪਏ ਦਾ ਨਿਵੇਸ਼ ਪ੍ਰਸਤਾਵ ‘ਲਾਲਫੀਤਾਸ਼ਾਹੀ’ ਵਿਚ ਫਸਿਆ
Wednesday, Nov 08, 2023 - 11:15 AM (IST)
ਨਵੀਂ ਦਿੱਲੀ (ਭਾਸ਼ਾ)– JSW ਸਮੂਹ ਅਤੇ ਵੇਦਾਂਤਾ ਸਮੂਹ ਦੇ ਪੰਜਾਬ ਵਿਚ ਸੀਮੈਂਟ ਕਾਰਖਾਨਾ ਲਗਾਉਣ ਨੂੰ ਲੈ ਕੇ ਨਿਵੇਸ਼ ਨੂੰ ਸੂਬਾ ਸਰਕਾਰ ਦੀ ਮਨਜ਼ੂਰੀ ਦਾ ਇੰਤਜ਼ਾਰ ਹੈ। ਇਸ ਗੱਲ ਦੀ ਜਾਣਕਾਰੀ ਇਸ ਮਾਮਲੇ ਨਾਲ ਜੁੜੇ ਸੂਤਰਾਂ ਵੱਲੋਂ ਦਿੱਤੀ ਗਈ ਹੈ। ਵੇਦਾਂਤਾ ਸਮੂਹ ਦੀ ਕੰਪਨੀ ਤਲਵੰਡੀ ਸਾਬੋ ਪਾਵਰ ਪਲਾਂਟ (ਟੀ. ਐੱਸ. ਪੀ. ਐੱਲ.) ਨੇ ਲਗਭਗ 10,000 ਕਰੋੜ ਰੁਪਏ ਦੇ ਕੁੱਲ ਨਿਵੇਸ਼ ਨਾਲ ਪੰਜਾਬ ਵਿੱਚ ਸੀਮੈਂਟ ਕਾਰਖਾਨਾ ਸਥਾਪਿਤ ਕਰਨ ਦੀ ਯੋਜਨਾ ਬਣਾਈ ਹੈ। ਟੀ. ਐੱਸ. ਪੀ. ਐੱਲ. ਦੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿਚ ਆਪਣੇ ਮੌਜੂਦਾ ਬਿਜਲੀ ਘਰ ਦੇ ਨੇੜੇ ਕਈ ਸੀਮੈਂਟ ਪਲਾਂਟ ਸਥਾਪਿਤ ਕਰਨ ਦੀ ਯੋਜਨਾ ਹੈ। ਇਸ ’ਚੋਂ ਇਕ ਪਲਾਂਟ ਜੇ. ਐੱਸ. ਡਬਲਯੂ. ਸਮੂਹ ਸਥਾਪਿਤ ਕਰੇਗਾ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ, ਦੀਵਾਲੀ ਤੋਂ ਪਹਿਲਾਂ ਇੰਨੇ ਰੁਪਏ ਹੋਇਆ ਸਸਤਾ
ਸੁਆਹ (ਐਸ਼) ਦੀ ਵਰਤੋਂ ਸੀਮੈਂਟ ਬਣਾਉਣ ’ਚ ਹੋਵੇਗੀ
ਟੀ. ਐੱਸ. ਪੀ. ਐੱਲ. ਦੇ ਬਿਜਲੀ ਘਰ ’ਚੋਂ ਨਿਕਲਣ ਵਾਲੀ ਸੁਆਹ (ਫਲਾਈ ਐਸ਼) ਦੀ ਵਰਤੋਂ ਸੀਮੈਂਟ ਬਣਾਉਣ ’ਚ ਕੀਤੀ ਜਾਏਗੀ। ਸੂਤਰਾਂ ਨੇ ਕਿਹਾ ਕਿ ਸੀਮੈਂਟ ਯੋਜਨਾ ਨੂੰ ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੋਂ ਮਨਜ਼ੂਰੀ ਦੀ ਉਡੀਕ ਹੈ, ਜਦ ਕਿ ਇਸ ਯੋਜਨਾ ਨਾਲ ਪੰਜਾਬ ਵਿਚ 2000 ਤੋਂ ਵੱਧ ਨੌਕਰੀਆਂ ਪੈਦਾ ਹੋ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਟੀ. ਐੱਸ. ਪੀ. ਐੱਲ. ਦੇ ਪ੍ਰਸਤਾਵ ਨੂੰ ਪਿਛਲੇ 18 ਮਹੀਨਿਆਂ ਤੋਂ ਪੰਜਾਬ ਸਰਕਾਰ ਦੇ ਨਗਰ ਯੋਜਨਾਕਾਰ ਮੁਖੀ ਅਤੇ ਡਾਇਰੈਕਟਰ ਕਾਰਖਾਨਾ ਦਫ਼ਤਰ ਤੋਂ ਮਨਜ਼ੂਰੀ ਦੀ ਉਡੀਕ ਹੈ। ਇਹ ਸਥਿਤੀ ਫਰਵਰੀ, 2023 ਵਿਚ ਇਨਵੈਸਟ ਪੰਜਾਬ ਸਿਖਰ ਸੰਮੇਲਨ ਵਿਚ ਉੱਚ ਪੱਧਰ ’ਤੇ ਭਰੋਸੇ ਤੋਂ ਬਾਅਦ ਹੈ।
ਇਹ ਵੀ ਪੜ੍ਹੋ - ਧਨਤੇਰਸ ਤੋਂ ਪਹਿਲਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਭਾਅ
ਪੰਜਾਬ ਦੀ ਪ੍ਰਮੁੱਖ ਬਿਜਲੀ ਉਤਪਾਦਕ ਕੰਪਨੀ ਟੀ. ਐੱਸ. ਪੀ. ਐੱਲ. ਨੇ ਹਾਲ ਹੀ ਇਸ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਅਤੇ ਇਸ ਪ੍ਰਕਿਰਿਆ ’ਚ ਤੇਜ਼ੀ ਲਿਆਉਣ ਲਈ ਦਖਲ ਦੇਣ ਦੀ ਅਪੀਲ ਕੀਤੀ। ਟੀ. ਐੱਸ. ਪੀ. ਐੱਲ. ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ 1,980 ਮੈਗਾਵਾਟ ਸਮਰੱਥਾ ਦਾ ਤਾਪ ਬਿਜਲੀ ਘਰ ਚਲਾਉਂਦੀ ਹੈ। ਕੰਪਨੀ ਚੌਗਿਰਦੇ ਦੇ ਅਨੁਕੂਲ ਤਰੀਕੇ ਨਾਲ ਸੀਮੈਂਟ ਦਾ ਉਤਪਾਦਨ ਕਰਨ ਲਈ ਬਿਜਲੀ ਪਲਾਂਟ ’ਚੋਂ ਨਿਕਲਣ ਵਾਲੀ ਸੁਆਹ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਹੀ ਹੈ। ਨਾਲ ਹੀ ਸੀਮੈਂਟ ਗ੍ਰਾਈਂਡਿੰਗ ਯੂਨਿਟ ਲਈ ਜ਼ਮੀਨ ਦੀ ਵਰਤੋਂ ਵਿਚ ਬਦਲਾਅ ਦੀ ਮੰਗ ਕਰ ਰਹੀ ਹੈ। ਸੂਤਰਾਂ ਨੇ ਕਿਹਾ ਕਿ ਜ਼ਮੀਨ ਦੀ ਵਰਤੋਂ ਵਿਚ ਬਦਲਾਅ ਲਈ ਮਨਜ਼ੂਰੀ ਨਾ ਮਿਲਣ ਕਾਰਨ ਯੋਜਨਾ ਅੱਗੇ ਨਹੀਂ ਵਧ ਸਕੀ।
ਇਹ ਵੀ ਪੜ੍ਹੋ - ਭਾਰਤੀਆਂ ਨੂੰ ਸਵੇਰੇ ਉੱਠਣ ਸਾਰ ਲੱਗੇਗਾ ਝਟਕਾ, ਚਾਹ ਦੀ ਚੁਸਕੀ ਪੈ ਸਕਦੀ ਮਹਿੰਗੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8