12 ਦਸੰਬਰ ਨੂੰ ਵਾਲਵੋ ਭਾਰਤ 'ਚ ਲਾਂਚ ਕਰੇਗੀ ਨਵੀਂ SUV XC60
Saturday, Dec 02, 2017 - 06:54 PM (IST)
ਜਲੰਧਰ—ਸਵੀਡਿਸ਼ ਕਾਰ ਨਿਰਮਾਤਾ ਕੰਪਨੀ ਵਾਲਵੋ ਨੇ ਭਾਰਤ 'ਚ ਆਪਣੀ ਨਵੀਂ ਜਨਰੇਸ਼ਨ ਐੱਸ.ਯੂ.ਵੀ. ਐਕਸ.ਸੀ.60 ਦੀ ਲਾਂਚ ਤਰੀਕ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਭਾਰਤ 'ਚ ਇਹ ਐੱਸ.ਯੂ.ਵੀ. 12 ਦਸੰਬਰ 2017 ਨੂੰ ਲਾਂਚ ਕਰਨ ਵਾਲੀ ਹੈ। ਉੱਥੇ ਵਾਲਵੋ ਨੇ ਐਕਸ.ਸੀ. 60 ਨੂੰ ਪਹਿਲੀ ਵਾਰ ਸਾਲ ਦੀ ਸ਼ੁਰੂਆਤ 'ਚ ਜੇਨੇਵਾ ਮੋਟਰ ਸ਼ੋਅ 'ਚ ਪੇਸ਼ ਕੀਤਾ ਸੀ।

ਫੀਚਰਸ
ਵਾਲਵੋ ਨਵੀਂ ਜਨਰੇਸ਼ਨ ਐਕਸ.ਸੀ.60 ਨੂੰ ਦੋ ਪੈਰਟੋਲ, ਜੋ ਡੀਜ਼ਲ ਅਤੇ ਇਕ ਪਲਗ-ਇਨ ਹਾਈਬ੍ਰਿਡ ਆਪਸ਼ਨ ਨਾਲ ਲਾਂਚ ਕਰਨ ਵਾਲੀ ਹੈ। ਕਾਰ ਦੇ ਪੈਰਟੋਲ ਵਰਜ਼ਨ 'ਚ 250bhp ਪਾਵਰ ਵਾਲਾ ਟੀ5 ਅਤੇ 315BHP ਪਾਵਰ ਜਨਰੇਟ ਕਰਨ ਵਾਲਾ T6 ਪੈਟਰੋਲ ਇੰਜਣ ਲੱਗਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਭਾਰਤ 'ਚ ਇਸ ਕਾਰ ਦੇ ਡੀਜ਼ਲ ਆਪਸ਼ਨ 'ਚ ਸਿਰਫ ਟਾਪ ਮਾਡਲ ਵਾਲਾ 2.0 ਲੀਟਰ, 4 ਸਲੰਡਰ D5 ਇੰਜਣ ਹੀ ਲਾਂਚ ਕਰੇਗੀ।
ਇਸ ਤੋਂ ਇਲਾਵਾ ਕੰਪਨੀ 2018 'ਚ ਇਸ ਕਾਰ ਦਾ ਪੈਟਰੋਲ ਵੇਰੀਅੰਟ ਅਤੇ ਹਾਈਬ੍ਰਿਟ ਵਰਜ਼ਨ ਵੀ ਭਾਰਤ 'ਚ ਲਾਂਚ ਕਰ ਸਕਦੀ ਹੈ। ਦੱਸਣਯੋਗ ਹੈ ਕਿ ਭਾਰਤ 'ਚ ਵਾਲਵੋ ਐਕਸ.ਸੀ.60 ਦਾ ਮੁਕਾਬਲਾ ਮਰਸੀਡਿਜ਼-ਬੈਂਜ਼ GLE, ਆਡੀQ5, BMW X3 ਅਤੇ ਜਾਗੁਆਰ ਐੱਫ-ਪੇਸ ਵਰਗੀਆਂ ਕਾਰਾਂ ਨਾਲ ਹੋਵੇਗਾ।
