ਕੋਵਿਡ ਦੀ ਦੂਜੀ ਲਹਿਰ ਦਾ ਖ਼ੌਫ, ਉਡਾਣਾਂ ਵਿਚ ਖਾਲੀ ਸੀਟਾਂ ਦੀ ਗਿਣਤੀ ਵਧੀ

Wednesday, Apr 21, 2021 - 04:07 PM (IST)

ਕੋਵਿਡ ਦੀ ਦੂਜੀ ਲਹਿਰ ਦਾ ਖ਼ੌਫ, ਉਡਾਣਾਂ ਵਿਚ ਖਾਲੀ ਸੀਟਾਂ ਦੀ ਗਿਣਤੀ ਵਧੀ

ਨਵੀਂ ਦਿੱਲੀ- ਕੋਵਿਡ-19 ਦੀ ਦੂਜੀ ਲਹਿਰ ਦੇ ਡਰੋਂ ਤਾਲਾਬੰਦੀ ਹਟਣ ਤੋਂ ਬਾਅਦ ਪਹਿਲੀ ਵਾਰ ਇਸ ਸਾਲ ਮਾਰਚ ਵਿਚ ਘਰੇਲੂ ਮਾਰਗਾਂ ਤੇ ਹਵਾਈ ਯਾਤਰੀਆਂ ਦੀ ਗਿਣਤੀ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ. ਜੀ. ਸੀ. ਏ.) ਵੱਲੋਂ ਜਾਰੀ ਡਾਟਾ ਮੁਤਾਬਕ, ਮਾਰਚ 2021 ਤੋਂ ਉਡਾਣਾਂ ਵਿਚ ਖਾਲੀ ਸੀਟਾਂ ਦੀ ਗਿਣਤੀ ਵੱਧ ਗਈ ਹੈ।

ਮਾਰਚ ਵਿਚ 78 ਲੱਖ 22 ਹਜ਼ਾਰ ਲੋਕਾਂ ਨੇ ਘਰੇਲੂ ਮਾਰਗਾਂ 'ਤੇ ਹਵਾਈ ਯਾਤਰਾ ਕੀਤੀ, ਜਦੋਂ ਕਿ ਫਰਵਰੀ ਵਿਚ 78 ਲੱਖ 27 ਹਜ਼ਾਰ ਯਾਤਰੀਆਂ ਨੇ ਸਫ਼ਰ ਕੀਤਾ ਸੀ। 

ਪਿਛਲੇ ਸਾਲ ਕੋਰੋਨਾ ਦੀ ਪਹਿਲੀ ਲਹਿਰ ਸਮੇਂ ਦੋ ਮਹੀਨਿਆਂ ਤੱਕ ਸ਼ਡਿਊਲਡ ਉਡਾਣਾਂ ਪੂਰੀ ਤਰ੍ਹਾਂ ਬੰਦ ਰਹਿਣ ਦੇ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਮਹੀਨੇ-ਦਰ-ਮਹੀਨੇ ਹਵਾਈ ਯਾਤਰੀਆਂ ਦੀ ਗਿਣਤੀ ਘੱਟ ਹੋਈ ਹੈ। ਖ਼ਾਸ ਗੱਲ ਹੈ ਕਿ ਅਜਿਹਾ ਉਦੋਂ ਹੋਇਆ ਹੈ ਜਦੋਂ ਉਡਾਣਾਂ ਵਿਚ ਕੋਈ ਕਟੌਤੀ ਨਹੀਂ ਕੀਤੀ ਗਈ ਹੈ। ਇਸ ਸਾਲ ਮਾਰਚ ਵਿਚ ਜਹਾਜ਼ਾਂ ਵਿਚ ਕਾਫ਼ੀ ਸੀਟਾਂ ਖਾਲੀ ਰਹੀਆਂ। ਇਸ ਤੋਂ ਪਹਿਲਾਂ ਤਾਲਾਬੰਦੀ ਹਟਣ ਪਿੱਛੋਂ ਯਾਤਰੀਆਂ ਦੀ ਗਿਣਤੀ ਹਰ ਮਹੀਨੇ ਵੱਧ ਰਹੀ ਸੀ। ਗੌਰਤਲਬ ਹੈ ਕਿ ਪਿਛਲੇ ਸਾਲ 25 ਮਈ 2020 ਤੋਂ ਸ਼ਡਿਊਲਡ ਘਰੇਲੂ ਉਡਾਣਾਂ ਦੁਬਾਰਾ ਸ਼ੁਰੂ ਕੀਤੀਆਂ ਗਈਆਂ ਸਨ। ਉੱਥੇ ਹੀ, ਕੌਮਾਂਤਰੀ ਉਡਾਣਾਂ 'ਤੇ ਹੁਣ ਵੀ ਪਾਬੰਦੀ ਹੈ, ਸਿਰਫ਼ ਵਿਸ਼ੇਸ਼ ਉਡਾਣਾਂ ਚੱਲ ਰਹੀਆਂ ਹਨ।


author

Sanjeev

Content Editor

Related News