GST ਅਤੇ ਨੋਟਬੰਦੀ ਅਰਥਵਿਵਸਥਾ ਲਈ ਫਾਇਦੇਮੰਦ : ਬੋਕਿਲ
Monday, Dec 25, 2017 - 10:27 AM (IST)

ਨਵੀਂ ਦਿੱਲੀ—ਪੁਣੇ ਦੀ ਖੋਜ ਸੰਸਥਾ ਅਰਥਕ੍ਰਾਂਤੀ ਦੇ ਸੰਸਥਾਪਕ ਅਤੇ ਮੁੱਖ ਅਰਥਸ਼ਾਸਤਰੀ ਅਨਿਲ ਬੋਕਿਲ ਨੇ ਕਿਹਾ ਕਿ ਵਪਾਰਕ ਲੈਣ-ਦੇਣ 'ਚ ਪਾਰਦਰਸ਼ਿਤਾ ਹੋਣੀ ਚਾਹੀਦੀ ਜੋ ਬੈਕਿੰਗ ਸੇਵਾ ਦੇ ਰਾਹੀਂ ਹੀ ਸੰਭਵ ਹੈ।
ਉਹ ਜੈਪੁਰ 'ਚ ਅਨਿਲ ਭਾਰਤੀ ਗਾਹਕ ਪੰਚਾਇਤ ਵਲੋਂ ਆਯੋਜਤ 'ਵਰਤਮਾਨ ਅਰਥਨੀਤੀ ਅਤੇ ਗਾਹਕ' ਵਿਸ਼ੇ ਸੈਮੀਨਾਰ ਨੂੰ ਸੰਬੋਧਤ ਕਰ ਰਹੇ ਸਨ। ਬੋਕਿਲ ਨੇ ਕਿਹਾ ਕਿ ਨੋਟਬੰਦੀ ਦੇ ਹਾਂ-ਪੱਖੀ ਨਤੀਜੇ ਆਉਣ ਵਾਲੇ ਸਮੇਂ 'ਚ ਦੇਖਣ ਨੂੰ ਮਿਲਣਗੇ। ਉਨ੍ਹਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ, ਕਾਲੇਧਨ ਅਤੇ ਅੰਤਵਾਦ ਦੀ ਰੋਕਥਾਮ ਲਈ ਨੋਟਬੰਦੀ ਜ਼ਰੂਰੀ ਸੀ। ਜ਼ਿਆਦਾ ਮੁੱਲ ਵਾਲੇ ਨੋਟਾਂ ਦੀ ਚਲਨ ਬੰਦ ਹੋਣ ਨਾਲ ਜਾਲੀ ਨੋਟ ਬੰਦ ਹੋ ਜਾਣਗੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਦੇ ਸੁਧਾਰ ਲਈ ਜੀ.ਐੱਸ.ਟੀ. ਇਕ ਪਾਇਦਾਨ ਹੈ।
ਜੈਪੁਰ ਅਰਥਕ੍ਰਾਂਤੀ ਨੇ ਕਾਲੇਧਨ ਦੇ ਖਿਲਾਫ ਕਾਰਵਾਈ ਦੇ ਰੂਪ 'ਚ ਨੋਟਬੰਦੀ ਦੀ ਵਕਾਲਤ ਕੀਤੀ ਸੀ।
ਇਸ ਮੌਕੇ 'ਤੇ ਰਾਜਸਥਾਨ ਦੇ ਸਿੱਖਿਆ ਮੰਤਰੀ ਵਾਸੁਦੇਵ ਦੇਵਨਾਨੀ ਨੇ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣ ਦੀ ਸੋਚ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ। ਜਦੋਂ ਸੋਚ 'ਚ ਬਦਲਾਅ ਹੋਵੇਗਾ ਤਾਂ ਗਾਹਕ ਪੰਚਾਇਤ ਦਾ ਉਦੇਸ਼ ਹੌਲੀ-ਹੌਲੀ ਸਾਕਾਰ ਹੁੰਦਾ ਦਿਖਾਈ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸਿੱਖਿਆ ਦੇ ਖੇਤਰ 'ਚ ਕਈ ਬਦਲਾਅ ਕੀਤੇ ਹਨ। ਨਿੱਜੀ ਸਿੱਖਿਅਣ ਸੰਸਥਾਨਾਂ 'ਤੇ ਲਗਾਮ ਲਗਾਉਣ ਲਈ ਫੀਸ ਐਕਟ ਬਣਾਇਆ ਅਤੇ ਪਹਿਲੀ ਵਾਰ ਨਿੱਜੀ ਸਿੱਖਿਅਣ ਸੰਸਥਾਨਾਂ 'ਚ ਫੀਸ ਦਾ ਫੈਸਲਾ ਕਰਨ 'ਚ ਮਾਪਿਆਂ ਦੀ ਭਾਗੀਦਾਰੀ ਤੈਅ ਕੀਤੀ ਹੈ।