ਯੂਕ੍ਰੇਨ ’ਚ ਵਧੀ ਕ੍ਰਿਪਟੋ ਕਰੰਸੀ ਦੀ ਵਰਤੋਂ, ਡੋਨੇਸ਼ਨ ’ਚ ਮਿਲ ਰਹੇ ਬਿਟਕੁਆਈਨ

Sunday, Feb 27, 2022 - 12:48 PM (IST)

ਯੂਕ੍ਰੇਨ ’ਚ ਵਧੀ ਕ੍ਰਿਪਟੋ ਕਰੰਸੀ ਦੀ ਵਰਤੋਂ, ਡੋਨੇਸ਼ਨ ’ਚ ਮਿਲ ਰਹੇ ਬਿਟਕੁਆਈਨ

ਨਵੀਂ ਦਿੱਲੀ (ਬਿਜਨੈੱਸ ਡੈਸਕ) – ਯੂਕ੍ਰੇਨ ’ਤੇ ਰੂਸ ਦੇ ਹਮਲੇ ਤੋਂ ਬਾਅਦ ਯੂਕ੍ਰੇਨ ਦੇ ਸੈਂਟਰਲ ਬੈਂਕ ਨੇ ਇਲੈਕਟ੍ਰਾਨਿਕ ਮਨੀ ਟ੍ਰਾਂਸਫਰ ’ਤੇ ਪਾਬੰਦੀ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਯੂਕ੍ਰੇਨ ਦੀ ਸਰਕਾਰ ਦੇਸ਼ ’ਚ ਮਾਰਸ਼ਲ ਲਾਅ ਲਗਾ ਚੁੱਕੀ ਹੈ। ਇਸ ਦੇ ਤਹਿਤ ਨੈਸ਼ਨਲ ਬੈਂਕ ਆਫ ਯੂਕ੍ਰੇਨ ਨੇ ਇਲੈਕਟ੍ਰਾਨਿਕ ਕੈਸ਼ ਟ੍ਰਾਂਸਫਰ ’ਤੇ ਰੋਕ ਲਗਾ ਦਿੱਤੀ ਹੈ। ਈ-ਮਨੀ ਇਸ਼ੂ ਕਰਨ ਵਾਲੇ ਬੈਂਕਾਂ ਨੂੰ ਇਹ ਸੇਵਾ ਰੋਕ ਦੇਣ ਲਈ ਕਿਹਾ ਗਿਆ ਹੈ। ਬੈਂਕਾਂ ਨੂੰ ਈ-ਵਾਲੇਟ ’ਚ ਈ-ਮਨੀ ਪਾਉਣ ਤੋਂ ਨਾਂਹ ਕੀਤੀ ਗਈ ਹੈ। ਇਲੈਕਟ੍ਰਾਨਿਕ ਮਨੀ ਦਾ ਮਤਲਬ ਫੀਅਟ ਕਰੰਸੀ ਤੋਂ ਲਗਾਇਆ ਜਾ ਰਿਹਾ ਹੈ, ਜਿਸ ਨੂੰ ਵੇਨਮੋ ਜਾਂ ਪੇਪਾਲ ਵਰਗੇ ਪਲੇਟਫਾਰਮ ਰਾਹੀਂ ਡਿਜੀਟਲ ਅਕਾਊਂਟਸ ’ਚ ਰੱਖਿਆ ਜਾਂਦਾ ਹੈ। ਨੈਸ਼ਨਲ ਬੈਂਕ ਆਫ ਯੂਕ੍ਰੇਨ ਨੇ ਇਸ ਫੈਸਲੇ ਦੀ ਪੁਸ਼ਟੀ ਕੀਤੀ ਹੈ। ਬੈਂਕ ਦੇ ਇਨ੍ਹਾਂ ਕਦਮਾਂ ਤੋਂ ਬਾਅਦ ਯੂਕ੍ਰੇਨ ’ਚ ਕ੍ਰਿਪਟੋ ਕਰੰਸੀ ਦਾ ਇਸਤੇਮਾਲ ਲੋਕਾਂ ਨੇ ਵੱਡੇ ਪੈਮਾਨੇ ’ਤੇ ਸ਼ੁਰੂ ਕਰ ਦਿੱਤਾ ਹੈ। ਯੂਕ੍ਰੇਨ ’ਚ ਕ੍ਰਿਪਟੋ ਦੇ ਵੱਡੇ ਐਕਸਚੇਂਜ ਕੂਨਾ ਦੇ ਅੰਕੜਿਆਂ ਤੋਂ ਇਸ ਦਾ ਸੰਕੇਤ ਮਿਲਦਾ ਹੈ। ਇਸ ਦੇ ਮੁਤਾਬਕ ਯੂਕ੍ਰੇਨ ਦੇ ਨਾਗਰਿਕ ਟੇਥਰ ਦੇ ਯੂ. ਐੱਸ. ਡੀ. ਟੀ. ਸਟੇਬਲਕੁਆਈਨ ਲਈ ਪ੍ਰੀਮੀਅਮ ਅਦਾ ਕਰ ਰਹੇ ਹਨ। ਇਹ ਅਮਰੀਕੀ ਡਾਲਰ ਦੇ ਪ੍ਰਾਈਸ ਨਾਲ ਲਿੰਕਡ ਹੈ। ਯੂਕ੍ਰੇਨ ਸਰਕਾਰ ਨੇ ਯੁੱਧ ਦੇ ਹਾਲਾਤਾਂ ਦਰਮਿਆਨ 20 ਫਰਵਰੀ ਨੂੰ ਕ੍ਰਿਪਟੋ ਕਰੰਸੀ ਨੂੰ ਕਾਨੂੰਨੀ ਮਾਨਤਾ ਦਿੱਤੀ ਸੀ।

ਇਹ ਵੀ ਪੜ੍ਹੋ : ਪਠਾਨਕੋਟ-ਦਿੱਲੀ ਰੂਟ ਲਈ ਨਹੀਂ ਉਪਲੱਬਧ ਹੋਵੇਗੀ ਫਲਾਈਟ, ਯਾਤਰੀਆਂ ਨੂੰ ਕਰਨੀ ਪੈ ਸਕਦੀ ਹੈ ਉਡੀਕ

ਡਿਜੀਟਲ ਕਰੰਸੀ ਨੂੰ ਸੀ ਹੱਬ ਬਣਾਉਣ ਦੀ ਕੋਸ਼ਿਸ਼

ਕੂਨਾ ਦੇ ਫਾਊਂਡਰ ਮਾਈਕਲ ਚੋਬਾਨੀਅਨ ਨੇ ਕਿਹਾ ਕਿ ਸਾਨੂੰ ਸਰਕਾਰ ’ਤੇ ਭਰੋਸਾ ਨਹੀਂ ਹੈ। ਅਸੀ ਲੋਕਲ ਕਰੰਸੀ ’ਤੇ ਵੀ ਭਰੋਸਾ ਨਹੀਂ ਕਰਦੇ। ਜ਼ਿਆਤਰ ਲੋਕਾਂ ਕੋਲ ਕ੍ਰਿਪਟੋ ਤੋਂ ਇਲਾਵਾ ਦੂਜਾ ਕੋਈ ਬਦਲ ਨਹੀਂ ਬਚਿਆ ਹੈ। ਟੇਥਰ ਸਭ ਤੋਂ ਮਸ਼ਹੂਰ ਸਟੇਬਲਕੁਆਈਨ ਹੈ। ਇਸ ਦਾ ਬਾਜ਼ਾਰ ਪੂੰਜੀਕਰਨ ਕਰੀਬ 80 ਅਰਬ ਡਾਲਰ ਹੈ। ਬਿਟਕੁਆਈਨ ਅਤੇ ਈਥੇਰੀਅਮ ਦੇ ਉਲਟ ਇਸ ’ਚ ਕਾਫੀ ਘੱਟ ਉਤਰਾਅ-ਚੜ੍ਹਾਅ ਹੁੰਦਾ ਹੈ। ਮੌਜੂਦਾ ਐਕਸਚੇਂਜ ਰੇਟ ’ਤੇ 1 ਯੂ. ਐੱਸ. ਡੀ. ਟੀ. ਦਾ ਰੇਟ ਕਰੀਬ 32 ਯੂਕ੍ਰੇਨੀਅਨ ਹਰਵੀਨੀਆ (ਯੂਕ੍ਰੇਨ ਦੀ ਕਰੰਸੀ) ਜਾਂ 1.10 ਡਾਲਰ ਹੈ। ਇਸ ਦਾ ਕਾਰਨ ਇਸ ਦੀ ਮੰਗ ਵਧਣਾ ਹੈ। ਪਿਛਲੇ ਕਈ ਮਹੀਨਿਆਂ ਤੋਂ ਯੂਕ੍ਰੇਨ ਦੇ ਵੱਡੇ ਅਧਿਕਾਰੀ ਯੂਕ੍ਰੇਨ ਨੂੰ ਡਿਜੀਟਲ ਕਰੰਸੀ ਦਾ ਵੱਡਾ ਹੱਬ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਇਹ ਵੀ ਪੜ੍ਹੋ : ਰੂਸ-ਯੂਕ੍ਰੇਨ ਜੰਗ : ਏਲਨ ਮਸਕ ਨੂੰ 1.03 ਲੱਖ ਕਰੋੜ ਤੇ ਗੌਤਮ ਅਡਾਨੀ ਨੂੰ 9,782 ਕਰੋੜ ਰੁਪਏ ਦਾ ਨੁਕਸਾਨ

ਡੋਨੇਸ਼ਨ ’ਚ ਲੈ ਰਹੇ ਬਿਟਕੁਆਈਨ

ਬਲਾਕਚੇਨ ਐਨਾਲਿਟਿਕਸ ਕੰਪਨੀ ਈਲਿਪਟਿਕ ਨੇ ਪਿਛਲੇ ਦਿਨੀਂ ਆਪਣੀ ਇਕ ਰਿਪੋਰਟ ’ਚ ਦੱਸਿਆ ਸੀ ਕਿ ਰੂਸ ਨਾਲ ਤਨਾਅ ਵਧਣ ’ਤੇ ਯੂਕ੍ਰੇਨ ਦੇ ਕਈ ਐੱਨ. ਜੀ. ਓ. ਨੂੰ ਵੱਡੀ ਗਿਣਤੀ ’ਚ ਬਿਟਕੁਆਈਨ ਡੋਨੇਸ਼ਨ ’ਚ ਮਿਲ ਰਹੇ ਹਨ। ਰਿਪੋਰਟ ’ਚ ਦੱਸਿਆ ਕਿ ਉਸ ਦੀ ਜਾਣਕਾਰੀ ਵਾਲੇ ਐੱਨ. ਜੀ. ਓ. ਅਤੇ ਵਾਲੰਟੀਅਰ ਸਮੂਹਾਂ ਨੂੰ ਸਾਲ 2021 ’ਚ 6,70,000 ਡਾਲਰ (ਕਰੀਬ 5 ਕਰੋੜ ਰੁਪਏ) ਦੀ ਕ੍ਰਿਪਟੋ ਕਰੰਸੀ ਡੋਨੇਸ਼ਨ ’ਚ ਮਿਲੀ ਹੈ। ਇਸ ਫੰਡ ਨੂੰ ਹਾਸਲ ਕਰਨ ਲਈ ਇਨ੍ਹਾਂ ਐੱਨ. ਜੀ. ਓ. ਨੇ ਬਹੁਤ ਸਾਰੇ ਕ੍ਰਿਪਟੋ ਵਾਲੇਟ ਦਾ ਇਸਤੇਮਾਲ ਕੀਤਾ ਹੈ। ਈਲਿਪਟਿਕ ਦੇ ਚੀਫ ਸਾਇੰਟਿਸਟ ਟਾਮ ਰਾਬਿਨਸ ਦਾ ਕਹਿਣਾ ਹੈ ਕਿ ਕ੍ਰਿਪਟੋ ਕਰੰਸੀ ਦਾ ਇਸਤੇਮਾਲ ਤੇਜ਼ੀ ਨਾਲ ਯੁੱਧ ਲਈ ਕਰਾਊਡਫੰਡਿੰਗ ਜੁਟਾਉਣ ’ਚ ਹੋ ਰਿਹਾ ਹੈ।

ਇਹ ਵੀ ਪੜ੍ਹੋ : Bharatpe ਦੇ ਖ਼ਿਲਾਫ਼ ਵਧਿਆ ਜਾਂਚ ਦਾ ਦਾਇਰਾ, ਵਿਭਾਗ ਨੇ ਕਈ ਜ਼ਰੂਰੀ ਦਸਤਾਵੇਜ਼ਾਂ ਦੀ ਕੀਤੀ ਮੰਗ

ਬਿਟਕੁਆਈਨ ਕਾਨੂੰਨ ਤੋਂ ਬਾਅਦ ਅਲ ਸਲਵਾਡੋਰ ਦੇ ਸੈਰ-ਸਪਾਟਾ ਕਾਰੋਬਾਰ ’ਚ 30 ਫੀਸਦੀ ਵਾਧਾ

ਅਲ ਸਲਵਾਡੋਰ ਨੇ ਸਤੰਬਰ 2021 ’ਚ ਬਿਟਕੁਆਈਨ ਨੂੰ ਕਾਨੂੰਨੀ ਮੁਦਰਾ ਵਜੋਂ ਪੇਸ਼ ਕੀਤਾ ਅਤੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਸ ਕਦਮ ਨਾਲ ਕੌਮੀ ਜੀ. ਡੀ. ਪੀ. ਅਤੇ ਸਥਾਨਕ ਸੈਰ-ਸਪਾਟਾ ਵਿਕਾਸ ਦੋਹਾਂ ’ਚ ਜ਼ਿਕਰਯੋਗ ਵਾਧਾ ਹੋਇਆ ਹੈ। ਅਲ ਸਲਵਾਡੋਰ ਦੇ ਸੈਰ-ਸਪਾਟਾ ਮੰਰੀ ਮੋਰੇਨਾ ਵਾਲਡੇਜ਼ ਮੁਤਾਬਕ ਇਹ ਅਨੁਮਾਨ ਹੈ ਕਿ ਸਤੰਬਰ ’ਚ ਬਿਟਕੁਆਈਨ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਅਲ ਸਲਵਾਡੋਰ ’ਚ ਸੈਰ-ਸਪਾਟੇ ਦੇ ਕਾਰੋਬਾਰ ’ਚ 30 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਇਸ ਦਰਮਿਆਨ ਰਾਸ਼ਟਰਪਤੀ ਨਾਇਬ ਬੁਕੇਲੇ ਦੇ ਇਕ ਵੱਖਰੇ ਐਲਾਨ ਮੁਤਾਬਕ 2021 ’ਚ ਦੇਸ਼ ਦੀ ਜੀ. ਡੀ. ਪੀ. ’ਚ 10.3 ਫੀਸਦੀ ਦਾ ਵਾਧਾ ਹੋਇਆ। ਬੁਕੇਲੇ ਮੁਤਾਬਕ ਜਨਵਰੀ 2022 ’ਚ ਦੇਸ਼ ਦੀ ਬਰਾਮਦ, ਜੋ ਆਰਥਿਕ ਵਿਕਾਸ ਦਾ ਪ੍ਰਮੁੱਖ ਸ੍ਰੋਤ ਹੈ, ਸਾਲ-ਦਰ-ਸਾਲ 13 ਫੀਸਦੀ ਵਧਿਆ।

ਇਹ ਵੀ ਪੜ੍ਹੋ : ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਸੇਕ ਨਾਲ ਵਧੇਗੀ ਦੇਸ਼ 'ਚ ਮਹਿੰਗਾਈ, ਪਹੁੰਚੇਗਾ ਅਰਥਚਾਰੇ ਨੂੰ ਨੁਕਸਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News