ਭਾਰਤ ਨਾਲ ‘ਫਰੈਂਡਸ਼ੋਰਿੰਗ’ ਦਾ ਰੁਖ ਅਪਣਾਉਣ ’ਚ ਜੁਟਿਆ ਅਮਰੀਕਾ : ਯੇਲੇਨ

02/26/2023 11:18:32 AM

ਬੇਂਗਲੁਰੂ– ਅਮਰੀਕਾ ਦੀ ਵਿੱਤ ਮੰਤਰੀ ਜੇਨੇਟ ਯੇਲੇਨ ਨੇ ਭਾਰਤ ਨੂੰ ਅਮਰੀਕਾ ਦਾ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਦੱਸਣ ਦੇ ਨਾਲ ਹੀ ਸਪਲਾਈ ਚੇਨ ਦੇ ਲਚਕੀਲੇਪਨ ਨੂੰ ਮਜ਼ਬੂਤੀ ਦੇਣ ਲਈ ‘ਦੋਸਤਾਨਾ ਰੁਖ ਵਾਲੇ ਸਪਲਾਈਕਰਤਾ) (ਫਰੈਂਡਸ਼ੋਰਿੰਗ) ਦਾ ਰੁਖ ਅਪਣਾਉਣ ਦੀ ਵਕਾਲਤ ਕੀਤੀ। ਯੇਲੇਨ ਨੇ ਇੱਥੇ ਜੀ-20 ਦੇਸ਼ਾਂ ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾਂ ਦੇ ਗਵਰਨਰਾਂ ਦੀ ਬੈਠਕ ਤੋਂ ਵੱਖ ਅਮਰੀਕਾ ਅਤੇ ਭਾਰਤ ਦੇ ਤਕਨਾਲੋਜੀ ਵਪਾਰਕ ਨੇਤਾਵਾਂ ਦੀ ਗੋਲਮੇਜ਼ ਬੈਠਕ ਨੂੰ ਸੰਬੋਧਨ ਕਰਦੇ ਹੋਏ ਫਰੈਂਡਸ਼ੋਰਿੰਗ ’ਤੇ ਜ਼ੋਰ ਦਿੱਤਾ।

ਇਹ ਵੀ ਪੜ੍ਹੋ-ਅਡਾਨੀ ਦੇ ਚੱਕਰ 'ਚ ਡੁੱਬਣ ਲੱਗਾ LIC ਦਾ ਪੈਸਾ, 30000 ਕਰੋੜ ਰੁਪਏ ਤੱਕ ਦਾ ਨੁਕਸਾਨ
ਫਰੈਂਡਸ਼ੋਰਿੰਗ ਦੇ ਤਹਿਤ ਕੱਚਾ ਮਾਲ ਅਤੇ ਸਪਲਾਈ ਚੇਨ ਨੂੰ ਵੀ ਸਾਂਝੀਆਂ ਕਦਰਾਂ-ਕੀਮਤਾਂ ਵਾਲੇ ਦੇਸ਼ਾਂ ਤੋਂ ਹੀ ਮੰਗਵਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਹੈ। 2021 ’ਚ ਸਾਡਾ ਦੋ ਪੱਖੀ ਵਪਾਰ 150 ਅਰਬ ਡਾਲਰ ਤੋਂ ਪਾਰ ਹੋ ਗਿਆ। ਸਾਡੇ ਲੋਕਾਂ ਦਰਮਿਆਨ ਸਬੰਧ ਸਾਡੇ ਰਿਸ਼ਤੇ ਦੀ ਡੂੰਘਾਈ ਦੀ ਪੁਸ਼ਟੀ ਕਰਦੇ ਹਨ। 2 ਲੱਖ ਭਾਰਤੀ ਵਿਦਿਆਰਥੀ ਅਮਰੀਕਾ ’ਚ ਸਿੱਖਿਆ ਗ੍ਰਹਿਣ ਕਰਦੇ ਹੋਏ ਸਕੂਲਾਂ ਅਤੇ ਯੂਨੀਵਰਸਿਟੀਆਂ ’ਚ ਜਾਂਦੇ ਹਨ। ਰੋਜ਼ਾਨਾ ਆਧਾਰ ’ਤੇ ਅਸੀਂ ਇਕ-ਦੂਜੇ ’ਤੇ ਨਿਰਭਰ ਹਾਂ। ਭਾਰਤੀ ਲੋਕ ਸੰਚਾਰ ਲਈ ਵ੍ਹਟਸਐਪ ਦੀ ਵਰਤੋਂ ਕਰਦੇ ਹਨ ਅਤੇ ਅਮਰੀਕੀ ਕੰਪਨੀਆਂ ਸੰਚਾਲਨ ਲਈ ਇਨਫੋਸਿਸ ’ਤੇ ਨਿਰਭਰ ਹਨ।

ਇਹ ਵੀ ਪੜ੍ਹੋ-IT ਇੰਡੈਕਸ ਰਿਪੋਰਟ : ਭਾਰਤ ਨੂੰ ਮਿਲਿਆ 42ਵਾਂ ਸਥਾਨ, 55 ਦੇਸ਼ ਸਨ ਸ਼ਾਮਲ
ਇਸ ਗੋਲਮੇਜ਼ ਬੈਠਕ ’ਚ ਇਨਫੋਸਿਸ ਦੇ ਚੇਅਰਮੈਨ ਨੰਦਨ ਨੀਲੇਕਣੀ, ਆਈ. ਬੀ. ਐੱਮ. ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੰਦੀਪ ਪਟੇਲ, ਇੰਟੈੱਲ ਇੰਡੀਆ ਦੀ ਕੰਟਰੀ ਹੈੱਡ ਨਵ੍ਰਿਤੀ ਰਾਏ, ਫਾਕਸਕਾਨ ਇੰਡੀਆ ਦੇ ਕੰਟਰੀ ਹੈੱਡ ਜੋਸ਼ ਫੌਗਰ ਅਤੇ ਵਿਪਰੋ ਦੇ ਚੇਅਰਮੈਨ ਰਿਸ਼ਦ ਪ੍ਰੇਮਜੀ ਸਮੇਤ ਇਸ ਖੇਤਰ ਦੀਆਂ ਚੋਟੀ ਦੀਆਂ ਹਸਤੀਆਂ ਸ਼ਾਮਲ ਸਨ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News