ਅਮਰੀਕੀ ਸਰਕਾਰ ਲਾ ਸਕਦੀ ਹੈ ਬੋਇੰਗ ਕੰਪਨੀ ’ਤੇ 3.9 ਮਿਲੀਅਨ ਡਾਲਰ ਦਾ ਜੁਰਮਾਨਾ
Saturday, Dec 07, 2019 - 08:33 PM (IST)

ਵਾਸ਼ਿੰਗਟਨ (ਭਾਸ਼ਾ)-ਅਮਰੀਕਾ ਦੀ ਸਰਕਾਰ ਏਅਰੋਸਪੇਸ ਬੇੜੇ ਦੇ 133 ਜਹਾਜ਼ਾਂ ’ਚ ਖਰਾਬ ਪਾਰਟ ਲਾਉਣ ਦੇ ਕਾਰਣ ਬੋਇੰਗ ਕੰਪਨੀ ’ਤੇ ਲਗਭਗ 3.9 ਮਿਲੀਅਨ ਡਾਲਰ ਦਾ ਜੁਰਮਾਨਾ ਲਾ ਸਕਦੀ ਹੈ। ਇਸ ਦਾ ਪ੍ਰਸਤਾਵ ਅਮਰੀਕਾ ਦੇ ਫੈੱਡਰਲ ਐਵੀਏਸ਼ਨ ਅਥਾਰਟੀ (ਫਾ) ਨੇ ਰੱਖਿਆ। ਹਾਲਾਂਕਿ ਬੋਇੰਗ ਨੇ ਇਸ ਸਬੰਧ ’ਚ ਕੋਈ ਟਿੱਪਣੀ ਨਹੀਂ ਕੀਤੀ ਹੈ।