US ਮਾਰਕਿਟ ''ਚ 10 ਫੀਸਦੀ ਦੀ ਭਾਰੀ ਗਿਰਾਵਟ

Friday, Mar 13, 2020 - 09:26 AM (IST)

ਨਵੀਂ ਦਿੱਲੀ—ਕੋਰੋਨਾ ਦੇ ਵੱਧਦੇ ਆਰਥਿਕ ਮੰਦੀ ਦੇ ਖਤਰੇ ਨਾਲ ਕੱਲ ਦੇ ਕਾਰੋਬਾਰ 'ਚ ਅਮਰੀਕੀ ਬਾਜ਼ਾਰਾਂ 'ਚ ਰਿਕਾਰਡ ਗਿਰਾਵਟ ਦੇਖਣ ਨੂੰ ਮਿਲੀ ਹੈ। ਕੱਲ 1987 ਦੇ ਬਾਅਦ ਡਾਓ 'ਚ 2350 ਦੀ ਅੰਕਾਂ ਦੀ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਐੱਸ ਐਂਡ ਪੀ ਅਤੇ ਨੈਸਡੈਕ ਵੀ ਕਰੀਬ 10 ਫੀਸਦੀ ਟੁੱਟੇ ਹਨ। ਇੱਧਰ ਏਸ਼ੀਆਈ ਬਾਜ਼ਾਰਾਂ ਨੇ ਵੀ ਗੋਤਾ ਲਗਾ ਦਿੱਤਾ ਹੈ। ਇਸ ਦੌਰਾਨ ਡਿਮਾਂਡ ਘਟਣ ਅਤੇ ਸਪਲਾਈ ਵਧਣ ਦੇ ਖਦਸ਼ੇ ਨਾਲ ਕਰੂਡ 'ਚ 8 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ ਅਤੇ ਬ੍ਰੈਂਟ 31 ਡਾਲਰ ਦੇ ਕਰੀਬ ਪਹੁੰਚ ਗਿਆ ਹੈ। ਯੂਰਪ 'ਤੇ ਅਮਰੀਕੀ ਟ੍ਰੈਵਲ ਬੈਨ ਨਾਲ ਸੈਂਟੀਮੈਂਟ ਹੋਰ ਵਿਗੜਿਆ ਹੈ।
ਕੋਰੋਨਾ ਕਹਿਰ ਜਾਰੀ ਹੈ। ਕੋਰੋਨਾ ਨਾਲ ਭਾਰਤ 'ਚ ਪਹਿਲੀ ਮੌਤ ਦੀ ਪੁਸ਼ਟੀ ਹੋਈ ਹੈ। ਕਰਨਾਟਕ 'ਚ 76 ਸਾਲ ਦੇ ਬਜ਼ੁਰਗ ਨੇ ਕੋਰੋਨਾ ਨਾਲ ਦਮ ਤੋੜ ਦਿੱਤਾ ਹੈ। ਦੇਸ਼ 'ਚ ਹੁਣ ਤੱਕ 74 ਮਾਮਲੇ ਸਾਹਮਣੇ ਆਈ ਹਨ। ਦੁਨੀਆ ਭਰ 'ਚ 1.25 ਲੱਖ ਲੋਕ ਇਸ ਵਾਇਰਸ ਦੀ ਲਪੇਟ 'ਚ ਆ ਗਏ ਹਨ। ਫਰਾਂਸ 'ਚ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ। ਬ੍ਰਾਜੀਲ ਦੇ ਰਾਸ਼ਟਰਪਤੀ ਦੇ ਪ੍ਰੈੱਸ ਸੈਕ੍ਰੇਟਰੀ ਵੀ ਕੋਰੋਨਾ ਪੋਜ਼ੀਟਿਵ ਪਾਏ ਗਏ ਹਨ। ਦੁਨੀਆ ਭਰ 'ਚ ਕੋਰੋਨਾ ਨਾਲ ਹੁਣ ਤੱਕ 4,963 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਏਸ਼ੀਆ 'ਤੇ ਨਜ਼ਰ ਮਾਰੀਏ ਤਾਂ ਐੱਸ.ਜੀ.ਐਕਸ ਨਿਫਟੀ 574 ਅੰਕ ਭਾਵ 6.06 ਫੀਸਦੀ ਦੀ ਕਮਜ਼ੋਰੀ ਦੇ ਨਾਲ 8,905 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਨਿੱਕੇਈ 1,478.49 ਅੰਕ ਭਾਵ 7.97 ਫੀਸਦੀ ਦੀ ਕਮਜ਼ੋਰੀ ਨਾਲ 17.081.14 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਸਟ੍ਰੇਟਸ ਟਾਈਮਜ਼ 'ਚ ਵੀ 5.34 ਫੀਸਦੀ ਦੀ ਗਿਰਾਵਟ ਨਜ਼ਰ ਆ ਰਹੀ ਹੈ। ਤਾਈਵਾਨ ਦਾ ਬਾਜ਼ਾਰ 5.12 ਫੀਸਦੀ ਦੀ ਗਿਰਾਵਟ ਦੇ ਨਾਲ 9,888.30 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।


Aarti dhillon

Content Editor

Related News