ਐਮਾਜ਼ੋਨ ਦੀ ਹੇਰਾਫੇਰੀ ’ਤੇ ਅਮਰੀਕੀ ਸੰਸਦ ਮੈਂਬਰਾਂ ਦੀ ਸਰਗਰਮੀ ਅਤੇ ਭਾਰਤ ’ਚ ਚੁੱਪ ’ਤੇ ਮੋਦੀ ਨੂੰ ਚਿੱਠੀ

Friday, Oct 22, 2021 - 11:03 AM (IST)

ਨਵੀਂ ਦਿੱਲੀ (ਯੂ. ਐੱਨ. ਆਈ.) – ਦੇਸ਼ ਦੇ ਈ-ਕਾਮਰਸ ਵਪਾਰ ’ਚ ਵਿਦੇਸ਼ੀ ਕੰਪਨੀਆਂ ਵਲੋਂ ਕੀਤੀ ਜਾ ਰਹੀ ਧਾਂਦਲੀ ਅਤੇ ਮਨਮਾਨੀ ਦੇ ਵਿਰੋਧ ’ਚ ਰੋਸ ਪ੍ਰਗਟਾਉਂਦੇ ਹੋਏ ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਕੈਟ) ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਚਿੱਠੀ ਭੇਜ ਕੇ ਇਸ ਮਾਮਲੇ ’ਚ ਉਨ੍ਹਾਂ ਦੀ ਸਿੱਧੀ ਦਖਲਅੰਦਾਜ਼ੀ ਦੀ ਬੇਨਤੀ ਕੀਤੀ ਹੈ। ਕੈਟ ਨੇ ਪ੍ਰਧਾਨ ਮੰਤਰੀ ਭੇਜੀ ਚਿੱਠੀ ’ਚ ਅਫਸੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਭਾਰਤ ’ਚ ਐਮਾਜ਼ੋਨ ਦੀ ਧਾਂਦਲੀ ਨੂੰ ਲੈ ਕੇ ਅਮਰੀਕੀ ਸੀਨੇਟ ਦੇ ਲਗਭਗ 15 ਮੈਂਬਰ ਤਾਂ ਸਰਗਰਮ ਹੋ ਗਏ ਪਰ ਭਾਰਤ ਨਾਲ ਹੀ ਜੁੜੇ ਗੰਭੀਰ ਮਾਮਲੇ ’ਤੇ ਸਾਰੇ ਮੰਤਰਾਲਿਆਂ ਅਤੇ ਸਰਕਾਰੀ ਵਿਭਾਗਾਂ ਦੀ ਚੁੱਪ ਦੇਸ਼ ਦੀ ਪ੍ਰਸ਼ਾਸਨਿਕ ਵਿਵਸਥਾ ’ਤੇ ਇਕ ਵੱਡਾ ਸਵਾਲ ਖੜ੍ਹਾ ਕਰਦੀ ਹੈ ਕਿਉਂਕਿ ਬੀਤੇ 5 ਸਾਲਾਂ ਤੋਂ ਵਾਰ-ਵਾਰ ਕਹਿਣ ’ਤੇ ਵੀ ਕੋਈ ਕਾਰਵਾਈ ਨਹੀਂ ਹੋਈ ਹੈ। ਲਿਹਾਜਾ ਹੁਣ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ਦਾ ਸਿੱਧੇ ਤੌਰ ’ਤੇ ਦਖਲਅੰਦਾਜ਼ੀ ਕਰਨਾ ਜ਼ਰੂਰੀ ਹੋ ਗਿਆ ਹੈ।

ਪ੍ਰਧਾਨ ਮੰਤਰੀ ਨੂੰ ਭੇਜੀ ਚਿੱਠੀ ’ਚ ਕੈਟ ਦੇ ਕੌਮੀ ਪ੍ਰਧਾਨ ਬੀ. ਸੀ. ਭਰਤੀਆ ਨੇ ਕਿਹਾ ਕਿ ਬੀਤੇ ਹਫਤੇ ਇਕ ਕੌਮਾਂਤਰੀ ਸਮਾਚਾਰ ਏਜੰਸੀ ਨੇ ਅਮਰੀਕੀ ਕੰਪਨੀ ਐਮਾਜ਼ੋਨ ’ਤੇ ਸਬੂਤਾਂ ਨਾਲ ਬੇਹੱਦ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਐਮਾਜ਼ੋਨ ਭਾਰਤ ਦੇ ਉਦਯੋਗਾਂ ਦੇ ਉਤਪਾਦ ਦੀ ਨਕਲ ਕਰ ਕ ਉਨ੍ਹਾਂ ਨੂੰ ਆਪਣੀ ਵਿਵਸਥਾ ਰਾਹੀਂ ਬਣਵਾਉਂਦੀ ਹੈ ਅਤੇ ਫਿਰ ਬੇਹੱਦ ਘੱਟ ਰੇਟਾਂ ’ਤੇ ਉਨ੍ਹਾਂ ਨੂੰ ਵੇਚ ਕੇ ਈ-ਕਾਮਰਸ ਵਪਾਰ ’ਤੇ ਆਪਣਾ ਦਬਦਬਾ ਸਥਾਪਿਤ ਕਰ ਰਹੀ ਹੈ, ਜਿਸ ਨਾਲ ਭਾਰਤ ਦੇ ਲਘੁ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ ਅਤੇ ਇਹੀ ਨਹੀਂ ਐਮਾਜ਼ੋਨ ਆਪਣੇ ਪੋਰਟਲ ’ਤੇ ਸਰਚ ਵਿਵਸਥਾ ’ਚ ਹੇਰਾਫੋਰੀ ਕਰ ਕੇ ਆਪਣੇ ਉਤਪਾਦਾਂ ਨੂੰ ਚੋਟੀ ਦੇ ਸਥਾਨ ’ਤੇ ਰੱਖ ਕੇ ਹੋਰ ਵਿਕ੍ਰੇਤਾਵਾਂ ਦੇ ਵਪਾਰ ਨੂੰ ਵੀ ਰੋਕਦੀ ਹੈ।


Harinder Kaur

Content Editor

Related News