ਚਿੱਪ ਉਤਪਾਦਨ ਲਈ ਅਮਰੀਕਾ ਇੰਟੈਲ ਕਾਰਪ ਨੂੰ ਦੇ ਸਕਦੈ 10 ਬਿਲੀਅਨ ਡਾਲਰ ਤੋਂ ਵੱਧ ਦੀ ਸਬਸਿਡੀ

02/19/2024 10:41:36 AM

ਜਲੰਧਰ (ਇੰਟ.)- ਅਮਰੀਕਾ ਵਿਚ ਬਾਈਡੇਨ ਪ੍ਰਸ਼ਾਸਨ ਚਿੱਪ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਇੰਟੈਲ ਕਾਰਪ ਨੂੰ 10 ਬਿਲੀਅਨ ਡਾਲਰ ਤੋਂ ਵੱਧ ਦੀ ਸਬਸਿਡੀ ਦੇਣ ਬਾਰੇ ਵਿਚਾਰ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਇੰਟੈਲ ਦੇ ਪੈਕੇਜ ’ਚ ਸੰਭਵ ਹੈ ਕਿ ਕਰਜ਼ਾ ਅਤੇ ਸਿੱਧੀ ਗ੍ਰਾਂਟ ਦੋਵੇਂ ਸ਼ਾਮਲ ਹੋਣਗੇ। ਹਾਲਾਂਕਿ, ਚਿੱਪਸ ਐਕਟ ਫੰਡ ਦੀ ਵੰਡ ਦੀ ਨਿਗਰਾਨੀ ਕਰਨ ਵਾਲੇ ਅਮਰੀਕੀ ਵਣਜ ਵਿਭਾਗ ਨੇ ਇਸ ਮਾਮਲੇ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ - Today Gold Silver Price: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ 71 ਹਜ਼ਾਰ ਤੋਂ ਹੋਈ ਪਾਰ

39 ਬਿਲੀਅਨ ਡਾਲਰ ਦੀ ਹੈ ਸਰਕਾਰ ਦੀ ਯੋਜਨਾ
ਬਲੂਮਬਰਗ ਨਿਊਜ਼ ਨੇ ਇਸ ਮਾਮਲੇ ਤੋਂ ਜਾਣੂ ਲੋਕਾਂ ਦਾ ਹਵਾਲੇ ਨਾਲ ਕਿਹਾ ਹੈ ਕਿ ਵਿਭਾਗ ਪਹਿਲਾਂ ਹੀ ਦੋ ਛੋਟੀਆਂ ਚਿੱਪਸ ਐਕਟ ਗ੍ਰਾਂਟਾਂ ਦਾ ਐਲਾਨ ਕਰ ਚੁੱਕਾ ਹੈ। ਅਮਰੀਕੀ ਵਣਜ ਸਕੱਤਰ ਜੀਨਾ ਰੈਮੰਡੋ ਨੇ ਇਸ ਮਹੀਨੇ ਦੇ ਸ਼ੁਰੂ ’ਚ ਕਿਹਾ ਸੀ ਕਿ ਉਨ੍ਹਾਂ ਦੇ ਵਿਭਾਗ ਨੇ ਸੈਮੀਕੰਡਕਟਰ ਨਿਰਮਾਣ ਨੂੰ ਹੁਲਾਰਾ ਦੇਣ ਲਈ ਸਰਕਾਰ ਦੇ 39 ਬਿਲੀਅਨ ਡਾਲਰ ਦੇ ਪ੍ਰੋਗਰਾਮ ਨਾਲ ਦੋ ਮਹੀਨਿਆਂ ਦੇ ਅੰਦਰ ਕਈ ਫੰਡਿੰਗ ਐਵਾਰਡ ਦੇਣ ਦੀ ਯੋਜਨਾ ਬਣਾਈ ਹੈ। ਸੈਮੀਕੰਡਕਟਰ ਫੰਡ ਦਾ ਮਕਸਦ ਚਿੱਪ ਉਤਪਾਦਨ ਅਤੇ ਸਬੰਧਤ ਸਪਲਾਈ ਚੇਨ ਨਿਵੇਸ਼ਾਂ ਨੂੰ ਸਬਸਿਡੀ ਦੇਣਾ ਹੈ ਅਤੇ ਇਹ ਸਬਸਿਡੀ ਫੈਕਟਰੀਆਂ ਬਣਾਉਣ ਅਤੇ ਉਤਪਾਦਨ ਵਧਾਉਣ ’ਚ ਮਦਦ ਕਰਗੀ।

ਇਹ ਵੀ ਪੜ੍ਹੋ - 15 ਜਨਵਰੀ ਤੋਂ 15 ਜੁਲਾਈ ਦੇ ਸ਼ੁੱਭ ਮਹੂਰਤ 'ਚ ਹੋਣਗੇ 42 ਲੱਖ ਵਿਆਹ, 5.5 ਲੱਖ ਕਰੋੜ ਰੁਪਏ ਦੇ ਕਾਰੋਬਾਰ ਦਾ ਅਨੁਮਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News