ਅਮਰੀਕਾ ਕੋਲ ਹੈ ਸਭ ਤੋਂ ਵੱਧ ਸੋਨਾ, ਟੌਪ-10 ਦੇਸ਼ਾਂ ’ਚ ਭਾਰਤ ਵੀ ਸ਼ਾਮਲ

Sunday, Jun 05, 2022 - 10:30 AM (IST)

ਨਵੀਂ ਦਿੱਲੀ (ਇੰਟ.) – ਅੱਜ ਅਸੀਂ ਤੁਹਾਨੂੰ ਦੁਨੀਆ ਦੇ ਉਨ੍ਹਾਂ ਟੌਪ-10 ਦੇਸ਼ਾਂ ਬਾਰੇ ਦੱਸਾਂਗੇ, ਜਿਨ੍ਹਾਂ ਦੇ ਕੋਲ ਸਭ ਤੋਂ ਵੱਧ ਸੋਨਾ ਹੈ। ਇਨ੍ਹਾਂ 10 ਦੇਸ਼ਾਂ ’ਚ ਭਾਰਤ ਵੀ ਸ਼ਾਮਲ ਹੈ। ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਗੋਲਡ ਰਿਜ਼ਰਵ ਦੇ ਮਾਮਲੇ ’ਚ ਟੌਪ ’ਤੇ ਹੈ। 8,133 ਟਨ ਸੋਨੇ ਨਾਲ ਉਨ੍ਹਾਂ ਕੋਲ ਦੁਨੀਆ ’ਚ ਸਭ ਤੋਂ ਵੱਧ ਗੋਲਡ ਰਿਜ਼ਰਵ ਹੈ।

ਗੋਲਡ ਰਿਜ਼ਰਵ ਮਾਮਲੇ ’ਚ ਅਮਰੀਕਾ ਤੋਂ ਬਾਅਦ ਯੂਰਪੀ ਦੇਸ਼ ਜਰਮਨੀ ਦਾ ਨੰਬਰ ਆਉਂਦਾ ਹੈ। ਗੋਲਡ ਹੱਬ ਦੇ ਡਾਟਾ ਮੁਤਾਬਕ ਜਰਮਨੀ ਕੋਲ ਕਰੀਬ 3,359 ਟਨ ਸੋਨੇ ਦਾ ਭੰਡਾਰ ਹੈ। ਯੂਰਪੀ ਦੇਸ਼ ਇਟਲੀ ਗੋਲਡ ਰਿਜ਼ਰਵ ਦੇ ਮਾਮਲੇ ’ਚ ਦੁਨੀਆ ’ਚ ਤੀਜੇ ਨੰਬਰ ’ਤੇ ਆਉਂਦਾ ਹੈ। ਡਾਟਾ ਮੁਤਾਬਕ ਉਨ੍ਹਾਂ ਦੇ ਕੋਲ ਕਰੀਬ 2451 ਟਨ ਸੋਨੇ ਦਾ ਭੰਡਾਰ ਹੈ। ਕੌਮਾਂਤਰੀ ਪੱਧਰ ’ਤੇ ਸਭ ਤੋਂ ਵੱਡਾ ਗੋਲਡ ਰਿਜ਼ਰਵ ਰੱਖਣ ਦੀ ਜਦੋਂ ਚਰਚਾ ਹੁੰਦੀ ਹੈ ਤਾਂ ਫ੍ਰਾਂਸ ਚੌਥੇ ਨੰਬਰ ’ਤੇ ਆਉਂਦਾ ਹੈ। ਉਸ ਦੇ ਕੋਲ ਲਗਭਗ 2,436 ਟਨ ਸੋਨਾ ਹੈ। ਮਜ਼ਬੂਤ ਅਰਥਵਿਵਸਥਾ ’ਚ ਸ਼ਾਮਲ ਰੂਸ ਗੋਲਡ ਰਿਜ਼ਰਵ ਮਾਮਲੇ ’ਚ 5ਵੇਂ ਨੰਬਰ ’ਤੇ ਆਉਂਦਾ ਹੈ। ਮੁਹੱਈਆ ਅੰਕੜਿਆਂ ਮੁਤਾਬਕ ਉਨ੍ਹਾਂ ਦੇ ਕੋਲ ਕਰੀਬ 2299 ਟਨ ਗੋਲਡ ਰਿਜ਼ਰਵ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ : 71 ਫ਼ੀਸਦੀ ਭਾਰਤੀਆਂ ਦੀ ਪਹੁੰਚ ਤੋਂ ਬਾਹਰ ਪੌਸ਼ਟਿਕ ਆਹਾਰ , ਖ਼ੁਰਾਕ ਦੀ ਕਮੀ ਕਾਰਨ ਹੋ ਰਹੇ ਬਿਮਾਰੀਆਂ ਦਾ ਸ਼ਿਕਾਰ

ਚੀਨ ਦਾ ਸਥਾਨ ਗੋਲਡ ਰਿਜ਼ਰਵ ਦੇ ਮਾਮਲੇ ’ਚ ਛੇਵੇਂ ਨੰਬਰ ’ਤੇ

ਸਾਡੇ ਗੁਆਂਢੀ ਦੇਸ਼ ਚੀਨ ਦਾ ਸਥਾਨ ਗੋਲਡ ਰਿਜ਼ਰਵ ਦੇ ਮਾਮਲੇ ’ਚ ਦੁਨੀਆ ’ਚ ਛੇਵੇਂ ਨੰਬਰ ’ਤੇ ਆਉਂਦਾ ਹੈ। ਦੁਨੀਆ ਦੇ ਮੈਨੂਫੈਕਚਰਿੰਗ ਹੱਬ ਵਜੋਂ ਮਸ਼ਹੂਰ ਇਸ ਦੇਸ਼ ਕੋਲ ਕਰੀਬ 1948 ਟਨ ਸੋਨੇ ਦਾ ਭੰਡਾਰ ਹੈ। ਦੁਨੀਆ ਦੇ ਖੂਬਸੂਰਤ ਦੇਸ਼ਾਂ ’ਚ ਸ਼ਾਮਲ ਸਵਿਟਜ਼ਰਲੈਂਡ ਸਭ ਤੋਂ ਵੱਧ ਗੋਲਡ ਰਿਜ਼ਰਵ ਰੱਖਣ ਵਾਲੇ ਦੇਸ਼ਾਂ ਦੀ ਲਿਸਟ ’ਚ 7ਵੇਂ ਨੰਬਰ ’ਤੇ ਆਉਂਦਾ ਹੈ। ਇਸ ਦੇ ਭੰਡਾਰ ’ਚ 1,040 ਟਨ ਸੋਨਾ ਮੌਜੂਦ ਹੈ। ਦੁਨੀਆ ਦੇ ਸਭ ਤੋਂ ਵਿਕਸਿਤ ਦੇਸ਼ਾਂ ’ਚ ਸ਼ਾਮਲ ਜਾਪਾਨ ਗੋਲਡ ਰਿਜ਼ਰਵ ਦੇ ਮਾਮਲੇ ’ਚ ਕਾਫੀ ਮਜ਼ਬੂਤ ਹੈ। ਕਰੀਬ 845 ਟਨ ਗੋਲਡ ਰਿਜ਼ਰਵ ਨਾਲ ਉਹ ਦੁਨੀਆ ’ਚ 8ਵੇਂ ਨੰਬਰ ’ਤੇ ਹੈ।

ਤੁਹਾਨੂੰ ਇਸ ਗੱਲ ’ਤੇ ਮਾਣ ਹੋ ਸਕਦਾ ਹੈ ਕਿ ਗੋਲਡ ਰਿਜ਼ਰਵ ਦੇ ਮਾਮਲੇ ’ਚ ਦੁਨੀਆ ਦੇ ਟੌਪ 10 ਦੇਸ਼ਾਂ ਦੀ ਲਿਸਟ ’ਚ ਭਾਰਤ ਵੀ ਸ਼ਾਮਲ ਹੈ। ਭਾਰਤ ਆਪਣੇ ਭੰਡਾਰ ’ਚ 743.83 ਟਨ ਸੋਨਾ ਜਮ੍ਹਾ ਕਰ ਕੇ 9ਵੇਂ ਨੰਬਰ ’ਤੇ ਹੈ। ਟਿਊਲਿਪ ਫੀਲਡ, ਪੌਣ ਚੱਕੀਆਂ, ਨਹਿਰਾਂ ਆਦਿ ਲਈ ਮਸ਼ਹੂਰ ਉੱਤਰ-ਪੱਛਮੀ ਯੂਰਪ ਦਾ ਦੇਸ਼ ਨੀਦਰਲੈਂਡ ਗੋਲਡ ਰਿਜ਼ਰਵ ਦੇ ਮਾਮਲੇ ’ਚ ਦੁਨੀਆ ’ਚ 10ਵੇਂ ਨੰਬਰ ’ਤੇ ਹੈ। ਗੋਲਬ ਹੱਬ ਦੇ ਡਾਟਾ ਮੁਤਾਬਕ ਉਸ ਦੇ ਕੋਲ ਕਰੀਬ 612 ਟਨ ਸੋਨਾ ਹੈ।

ਇਹ ਵੀ ਪੜ੍ਹੋ : ਨੀਰਵ ਮੋਦੀ ਦੇ 110 ਕਰੋੜ ਦੇ ਫਲੈਟਾਂ ਸਮੇਤ ਇਨ੍ਹਾਂ ਜਾਇਦਾਦਾਂ ਦੀ ਹੋ ਰਹੀ ਨਿਲਾਮੀ, ਸ਼ੁਰੂ ਹੋਈ ਕਾਨੂੰਨੀ ਪ੍ਰਕਿਰਿਆ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News