ਅਮਰੀਕੀ ਮੰਗ ਨਾਲ ਆ ਸਕਦੀ ਹੈ ਸੀ-ਫੂਡ ਬਰਾਮਦ ’ਚ ਤੇਜ਼ੀ

Friday, Jan 24, 2020 - 01:26 AM (IST)

ਅਮਰੀਕੀ ਮੰਗ ਨਾਲ ਆ ਸਕਦੀ ਹੈ ਸੀ-ਫੂਡ ਬਰਾਮਦ ’ਚ ਤੇਜ਼ੀ

ਨਵੀਂ ਦਿੱਲੀ  (ਇੰਟ.)-ਅਮਰੀਕਾ ਵੱਲੋਂ ਮੰਗ ਵਧਣ ਨਾਲ ਭਾਰਤ ਦੇ ਸੀ-ਫੂਡ ਬਰਾਮਦਕਾਰਾਂ ਨੂੰ ਫਾਇਦਾ ਮਿਲ ਸਕਦਾ ਹੈ। ਭਾਰਤ ਤੋਂ ਝੀਂਗੇ ਦਾ ਅਮਰੀਕਾ ਸਭ ਤੋਂ ਵੱਡਾ ਖਰੀਦਦਾਰ ਰਿਹਾ ਹੈ ਪਰ ਪਿਛਲੇ ਕੁਝ ਮਹੀਨਿਆਂ ਤੋਂ ਉਸ ਨੇ ਦਰਾਮਦ ਘਟਾਈ ਸੀ। ਇਸ ਦਾ ਕਾਰਣ ਵੱਧ ਸਪਲਾਈ ਅਤੇ ਝੀਂਗੇ ਦੀਆਂ ਕੀਮਤਾਂ ’ਚ ਆਈ ਗਿਰਾਵਟ ਸੀ। 2019 ’ਚ ਚੀਨ ਨੇ ਅਮਰੀਕਾ ਦੇ ਮੁਕਾਬਲੇ ਭਾਰਤ ਤੋਂ ਝੀਂਗੇ ਦੀ ਜ਼ਿਆਦਾ ਦਰਾਮਦ ਕੀਤੀ ਸੀ। ਚੇਨਈ ਦੇ ਵਪਾਰੀਆਂ ਨੇ ਦੱਸਿਆ ਕਿ ਅਮਰੀਕਾ ਵੱਲੋਂ ਝੀਂਗੇ ਦੀ ਮੰਗ ਵਧੀ ਹੈ। ਇਸ ਮਹੀਨੇ ਸਾਨੂੰ ਉਥੋਂ ਜ਼ਿਆਦਾ ਆਰਡਰ ਮਿਲ ਰਹੇ ਹਨ। ਕ੍ਰਿਸਮਸ ਤੋਂ ਪਹਿਲਾਂ ਵੱਧ ਸਪਲਾਈ ਕਾਰਣ ਅਮਰੀਕਾ ਤੋਂ ਮੰਗ ਕਮਜ਼ੋਰ ਸੀ, ਜਿਸ ਨਾਲ ਬਰਾਮਦਕਾਰਾਂ ਨੂੰ ਸ਼ਿਪਮੈਂਟ ਘਟਾਉਣ ਲਈ ਮਜਬੂਰ ਹੋਣਾ ਪਿਆ ਸੀ। ਇਸ ਤੋਂ ਇਲਾਵਾ ਮੁੱਲ ਵੀ ਪਿਛਲੇ ਸਾਲ ਦੇ ਮੁਕਾਬਲੇ ਘੱਟ ਚੱਲ ਰਹੇ ਸਨ। ਕੀਮਤ ’ਚ ਜ਼ਿਆਦਾ ਵਾਧਾ ਨਹੀਂ ਹੋਇਆ ਹੈ ਪਰ ਜਿਸ ਮੁੱਲ ’ਤੇ ਅਸੀਂ ਮੱਛੀ ਪਾਲਕਾਂ ਤੋਂ ਖਰੀਦਦੇ ਹਾਂ, ਉਸ ’ਚ ਮਜ਼ਬੂਤੀ ਆਈ ਹੈ।

ਭਾਰਤ ਹਰ ਸਾਲ 46,500 ਕਰੋਡ਼ ਰੁਪਏ ਦੇ ਸੀ-ਫੂਡ ਦੀ ਬਰਾਮਦ ਕਰਦਾ ਹੈ। ਇਸ ’ਚ ਅਮਰੀਕਾ 33 ਫ਼ੀਸਦੀ ਦਰਾਮਦ ਕਰਦਾ ਹੈ ਅਤੇ ਉਹ ਭਾਰਤ ਲਈ ਸਭ ਤੋਂ ਵੱਡਾ ਦਰਾਮਦਕਾਰ ਹੈ। 2018-19 ’ਚ ਦੇਸ਼ ’ਚ 6.5-7 ਲੱਖ ਟਨ ਝੀਂਗੇ ਦਾ ਉਤਪਾਦਨ ਹੋਇਆ ਸੀ। ਇਸ ਸਾਲ ਦੇ ਉਤਪਾਦਨ ਦਾ ਅਜੇ ਮੁਲਾਂਕਣ ਨਹੀਂ ਕੀਤਾ ਗਿਆ ਹੈ ਪਰ ਇਸ ’ਚ ਗਿਰਾਵਟ ਆਉਣ ਦਾ ਅੰਦਾਜ਼ਾ ਹੈ।


author

Karan Kumar

Content Editor

Related News