ਅਮਰੀਕੀ ਏਜੰਸੀਆਂ ਜੇਟਕੋ ਦੇ ਖ਼ੁਲਾਸਿਆਂ ਦੀ ਕਰ ਸਕਦੀਆਂ ਹਨ ਜਾਂਚ, ਟਵਿੱਟਰ-ਏਲੋਨ ਮਸਕ ਡੀਲ ਹੋ ਸਕਦੀ ਹੈ ਪ੍ਰਭਾਵਿਤ
Sunday, Aug 28, 2022 - 05:12 PM (IST)
ਨਵੀਂ ਦਿੱਲੀ - ਸੋਸ਼ਲ ਮੀਡੀਆ ਪੇਲਟਫਾਰਮ ਟਵਿੱਟਰ 'ਤੇ ਦੋਸ਼ ਲਗਾਉਣ ਵਾਲੇ ਪੀਟਰ ਜੇਟਕੋ ਆਰਟ ਮਾਰਸ਼ਲ ਜਿਉ-ਜਿਤਸੂ ਵਿਚ ਬਲੈਕ ਬੇਲਟਸ ਹਨ। ਮਜ ਦੇ ਨਾਂ ਨਾਲ ਮਸ਼ਹੂਰ ਜੇਟਕੋ ਨੂੰ ਟਵਿੱਟਰ ਨੇ ਨਵੰਬਰ 2020 ਵਿਚ ਆਪਣੀ ਸੁਰੱਖਿਆ ਪ੍ਰਮੁੱਖ ਬਣਾਇਆ ਸੀ। 14 ਮਹੀਨਿਆਂ ਬਾਅਦ ਹੀ ਜੋਟਕੋ ਨੂੰ ਕੱਢ ਦਿੱਤਾ ਗਿਆ। ਨੌਕਰੀ ਤੋਂ ਕੱਢਣ ਤੋਂ ਬਾਅਦ ਜੇਟਕੋ ਨੇ ਟਵਿੱਟਰ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾ ਕੇ ਕੰਪਨੀ ਨੂੰ ਸੰਕਟ ਵਿਚ ਪਾ ਦਿੱਤਾ ਹੈ। ਉਸ ਨੇ ਅਮਰੀਕਾ ਦੀ ਫੇਡਰਲ ਰੈਗੁਲੇਟਰ ਏਜੰਸੀ ਅਤੇ ਨਿਆਂ ਵਿਭਾਗ ਨੂੰ 94 ਪੰਨਿਆਂ ਦੀ ਸ਼ਿਕਾਇਤ ਵਿਚ ਟਵਿੱਟਰ ਨੂੰ ਕਮਜ਼ੋਰ ਅਤੇ ਬੇਈਮਾਨ ਅਗਵਾਈ ਕਾਰਨ ਦਿਸ਼ਾਹੀਣ ਅਤੇ ਪੰਗੂ ਹੋਣ ਦਾ ਦੋਸ਼ ਲਗਾਇਆ ਹੈ।
ਇਹ ਵੀ ਪੜ੍ਹੋ : UPI ਸੇਵਾਵਾਂ 'ਤੇ ਚਾਰਜ ਲਗਾਉਣ ਦਾ ਅਜੇ ਸਹੀ ਸਮਾਂ ਨਹੀਂ, ਵਿੱਤ ਮੰਤਰੀ ਨੇ ਕਿਹਾ- ਇਸ ਨਾਲ ਜਨਤਾ ਨੂੰ ਹੋ ਰਿਹਾ ਫਾਇਦਾ
ਸ਼ਿਕਾਇਤ ਮੁਤਾਬਕ ਟਵਿੱਟਰ ਦੀ ਸੁਰੱਖਿਆ ਵਿਚ ਕਈ ਖ਼ਾਮੀਆਂ ਹਨ। ਟਵਿੱਟਰ 'ਤੇ ਵਿਦੇਸ਼ੀ ਤਾਕਤਾਂ ਦਾ ਪ੍ਰਭਾਵ ਹੈ ਜੋ ਰਾਸ਼ਟਰ ਦੀ ਸੁਰੱਖਿਆ ਲਈ ਖ਼ਤਰਾ ਹੈ। ਜੇਟਕੋ ਨੇ ਟਾਈਮ ਮੈਗਨੀਜ਼ ਨੂੰ ਦਿੱਤੀ ਇਕ ਇੰਟਰਵਿਊ ਵਿਚ ਦੱਸਿਆ ਕਿ ਸਾਰੇ ਰਸਤੇ ਬੰਦ ਹੋਣ ਤੋਂ ਬਾਅਦ ਉਸ ਨੇ ਸ਼ਿਕਾਇਤ ਕਰਨ ਦਾ ਫ਼ੈਸਲਾ ਕੀਤਾ ਹੈ।ਟਵਿੱਟਰ ਦੇ ਸੀ.ਈ.ਓ ਪਰਾਗ ਅਗਰਵਾਲ ਨੇ ਜੇਟਕੋ ਦੇ ਖੁਲਾਸਿਆਂ ਨੂੰ ਝੁਠਾ ਅਤੇ ਗਲਤ ਦੱਸਿਆ ਹੈ। ਜੇਟਕੋ ਦੇ ਖੁਲਾਸਿਆਂ ਦਾ ਨਤੀਜਾ ਟਵਿੱਟਰ ਦੇ ਸ਼ੇਅਰਾਂ ਵਿਚ ਹੋਈ ਗਿਰਾਵਟ ਦੇ ਰੂਪ ਵਿਚ ਸਾਹਮਣੇ ਆਇਆ ਹੈ।
ਜ਼ਿਕਰਯੋਗ ਹੈ ਕਿ ਜੇਟਕੋ 13 ਸਤੰਬਰ ਨੂੰ ਅਮਰੀਕੀ ਸੰਸਦ ਦੇ ਇਕ ਸਦਨ ਵਿਚ ਕਾਂਗਰਸ ਦੇ ਦੋਸ਼ਾਂ ਬਾਰੇ ਗਵਾਹੀ ਦੇਣਗੇ। ਇਸ ਤੋਂ ਬਾਅਦ ਸਕਿਉਰਿਟੀ ਐਕਸਚੇਂਜ ਕਮਿਸ਼ਨ ਅਤੇ ਫੈਡਰਲ ਟਰੇਡ ਕਮਿਸ਼ਨ ਦੀ ਜਾਂਚ ਸ਼ੁਰੂ ਹੋ ਸਕਦੀ ਹੈ।
ਪਿਛਲੇ ਸਾਲ ਫੇਸਬੁੱਕ ਦੇ ਸਾਬਕਾ ਪ੍ਰੋਡਕਟ ਮੈਨੇਜਰ ਫਰਾਂਸਿਸ ਹਾਰਗੇਨ ਵਲੋਂ ਜਾਰੀ ਦਸਤਾਵੇਜ਼ਾਂ ਨਾਲ ਖ਼ੁਲਾਸਾ ਹੋਇਆ ਸੀ ਕਿ ਫੇਸਬੁੱਕ ਯੂਜ਼ਰਜ਼ ਦੀ ਨਿੱਜੀ ਸੁਰੱਖ਼ਿਆ ਦੇ ਮੁਕਾਬਲੇ ਆਪਣੇ ਲਾਭ ਨੂੰ ਪਹਿਲ ਦਿੰਦਾ ਹੈ।
ਜੇਟਕੋ ਨਾਲ ਕੰਮ ਕਰ ਚੁੱਕੇ ਇਕ ਮੁਲਾਜ਼ਮ ਨੇ ਕਿਹਾ ਕਿ ਉਹ ਸਹੀ ਕਹਿ ਰਹੇ ਹਨ। ਕੰਪਨੀ ਯੂਜ਼ਰਜ਼ ਦੀ ਨਿੱਜ਼ੀ ਸੁਰੱਖ਼ਿਆ ਨੂੰ ਸੁਰੱਖ਼ਿਅਤ ਰੱਖਣ ਵਿਚ ਅਸਫ਼ਲ ਹੋ ਰਹੀ ਹੈ। ਜੇਟਕੋ ਨੇ ਵੀ ਦੋਸ਼ ਲਗਾਇਆ ਹੈ ਕਿ ਟਵਿੱਟਰ ਸੁਰੱਖ਼ਿਆ ਦੇ ਯਤਨਾਂ ਨੂੰ ਜਾਣਬੁੱਝ ਕੇ ਅਣਦੇਖਾ ਕਰ ਰਿਹਾ ਹੈ। ਨਵੇਂ ਉਤਪਾਦਾਂ ਦੀ ਜਲਦਬਾਜ਼ੀ ਵਿਚ ਲਾਂਚਿੰਗ ਨੂੰ ਲੈ ਕੇ ਆਮ ਤੌਰ ਤੇ ਨਿੱਜਤਾ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਹਵਾਬਾਜ਼ੀ ਮੰਤਰਾਲੇ ਨੇ ਹੈਲੀਕਾਪਟਰ ਐਮਰਜੈਂਸੀ ਮੈਡੀਕਲ ਸੇਵਾ ਦੀ ਬਣਾਈ ਯੋਜਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।