UPI ਨੇ ਕਾਇਮ ਕੀਤਾ ਨਵਾਂ ਰਿਕਾਰਡ, ਮਈ 'ਚ ਹੋਇਆ 14.30 ਲੱਖ ਕਰੋੜ ਰੁਪਏ ਦਾ ਲੈਣ-ਦੇਣ

06/02/2023 2:22:24 PM

ਬਿਜ਼ਨੈੱਸ ਡੈਸਕ: ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਰਾਹੀਂ ਲੈਣ-ਦੇਣ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਇਸ ਨੇ ਭਾਰਤ ਨੂੰ ਡਿਜੀਟਲ ਲੈਣ-ਦੇਣ ਦੇ ਮਾਮਲੇ ਵਿੱਚ ਇੱਕ ਗਲੋਬਲ ਲੀਡਰ ਬਣਾ ਦਿੱਤਾ ਹੈ। ਫਿਲਹਾਲ ਇਸ ਰਾਹੀਂ ਹਰ ਰੋਜ਼ ਕਰੋੜਾਂ ਦਾ ਲੈਣ-ਦੇਣ ਹੋ ਰਿਹਾ ਹੈ। ਭਾਰਤੀਆਂ ਨੇ ਮਈ 2023 ਵਿੱਚ 14.30 ਲੱਖ ਕਰੋੜ ਰੁਪਏ ਅਤੇ ਵਾਲੀਅਮ ਦੇ ਰੂਪ ਵਿੱਚ 9.41 ਅਰਬ ਰੁਪਏ ਦਾ ਲੈਣ-ਦੇਣ ਕਰਕੇ ਇਕ ਨਵਾਂ ਰਿਕਾਰਡ ਹਾਸਲ ਕੀਤਾ ਹੈ। ਇਹ ਅਪ੍ਰੈਲ ਦੇ ਮੁਕਾਬਲੇ ਮੁੱਲ ਵਿੱਚ 2 ਫ਼ੀਸਦੀ (14.07 ਲੱਖ ਕਰੋੜ) ਅਤੇ ਵਾਲੀਅਮ ਵਿੱਚ 6 ਫ਼ੀਸਦੀ (8.89 ਅਰਬ) ਦਾ ਵਾਧਾ ਹੈ।

ਸੂਤਰਾਂ ਅਨੁਸਾਰ ਪਿਛਲੇ ਤਿੰਨ ਮਹੀਨਿਆਂ ਵਿੱਚ ਯੂਪੀਆਈ ਰਾਹੀਂ 14 ਲੱਖ ਕਰੋੜ ਰੁਪਏ ਤੋਂ ਵੱਧ ਦਾ ਲੈਣ-ਦੇਣ ਹੋਇਆ ਹੈ। PWC ਇੰਡੀਆ ਦੀ ਇੱਕ ਰਿਪੋਰਟ ਅਨੁਸਾਰ UPI ਲੈਣ-ਦੇਣ 2026-27 ਤੱਕ ਪ੍ਰਤੀ ਦਿਨ 1 ਬਿਲੀਅਨ ਤੱਕ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ, ਜਿਸ ਵਿੱਚ ਪ੍ਰਚੂਨ ਭੁਗਤਾਨ ਦਾ 90 ਫ਼ੀਸਦੀ ਹਿੱਸਾ ਹੋਵੇਗਾ। ਦੱਸ ਦੇਈਏ ਕਿ ਕ੍ਰੈਡਿਟ ਕਾਰਡ UPI ਨਾਲ ਜੁੜੇ ਹੋਏ ਹੁੰਦੇ ਹਨ। ਇਸ ਲਈ ਡੈਬਿਟ ਕਾਰਡਾਂ ਨਾਲੋਂ ਜ਼ਿਆਦਾ ਕ੍ਰੈਡਿਟ ਕਾਰਡ ਨਾਲ ਲੈਣ-ਦੇਣ ਹੋ ਰਹੇ ਹਨ। ਉਮੀਦ ਹੈ ਕਿ ਵਿੱਤੀ ਸਾਲ 2024-25 ਤੱਕ, ਕ੍ਰੈਡਿਟ ਕਾਰਡਾਂ ਵਿੱਚ ਲੈਣ-ਦੇਣ ਦੀ ਮਾਤਰਾ ਡੈਬਿਟ ਕਾਰਡਾਂ ਤੋਂ ਵੱਧ ਹੋਵੇਗੀ।

ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨ.ਪੀ.ਸੀ.ਆਈ.) ਦੇ ਅੰਕੜਿਆਂ ਮੁਤਾਬਕ ਮਈ ਦੇ ਆਖਰੀ 10 ਦਿਨਾਂ 'ਚ ਲਗਭਗ 3.96 ਲੱਖ ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਹੈ। ਮਈ ਦੇ ਮੁਕਾਬਲੇ 2022-23 ਵਿੱਚ ਲੈਣ-ਦੇਣ ਦੀ ਮਾਤਰਾ ਵਿੱਚ 58 ਫ਼ੀਸਦੀ ਵਧੀ, ਜਦੋਂਕਿ ਮੁੱਲ ਵਿੱਚ 37% ਦਾ ਵਾਧਾ ਹੋਇਆ ਹੈ। IMPS ਰਾਹੀਂ ਲੈਣ-ਦੇਣ ਅਪ੍ਰੈਲ ਦੇ 5.21 ਲੱਖ ਕਰੋੜ ਰੁਪਏ ਦੇ ਮੁਕਾਬਲੇ ਲਗਭਗ 1 ਫ਼ੀਸਦੀ ਵਧ ਕੇ 5.26 ਲੱਖ ਕਰੋੜ ਰੁਪਏ ਹੋ ਗਿਆ। FASTag ਲੈਣ-ਦੇਣ ਦੀ ਮਾਤਰਾ 10 ਫ਼ੀਸਦੀ ਵਧੀ ਹੈ। ਅਪ੍ਰੈਲ 'ਚ 30.5 ਕਰੋੜ ਤੋਂ ਮਈ 'ਚ 33.5 ਕਰੋੜ 'ਤੇ ਪਹੁੰਚ ਗਿਆ। ਮਈ 'ਚ 6 ਫ਼ੀਸਦੀ ਵਧ ਕੇ 5,437 ਕਰੋੜ ਰੁਪਏ ਹੋ ਗਿਆ।
 


rajwinder kaur

Content Editor

Related News