ਬੈਂਕ ਆਫ ਬੜੌਦਾ ਦਾ ਗਾਹਕਾਂ ਨੂੰ ਵੱਡਾ ਤੋਹਫ਼ਾ, ਅਜਿਹੀ ਸਹੂਲਤ ਦੇਣ ਵਾਲਾ ਬਣਿਆ ਦੇਸ਼ ਦਾ ਪਹਿਲਾ ਬੈਂਕ

Tuesday, Jun 06, 2023 - 12:24 PM (IST)

ਬੈਂਕ ਆਫ ਬੜੌਦਾ ਦਾ ਗਾਹਕਾਂ ਨੂੰ ਵੱਡਾ ਤੋਹਫ਼ਾ, ਅਜਿਹੀ ਸਹੂਲਤ ਦੇਣ ਵਾਲਾ ਬਣਿਆ ਦੇਸ਼ ਦਾ ਪਹਿਲਾ ਬੈਂਕ

ਨਵੀਂ ਦਿੱਲੀ : ਜਨਤਕ ਖੇਤਰ ਦੇ ਬੈਂਕ ਆਫ ਬੜੌਦਾ (ਬੀਓਬੀ) ਨੇ ਸੋਮਵਾਰ ਨੂੰ ਇੰਟਰਓਪਰੇਬਲ ਕਾਰਡਲੈੱਸ ਕੈਸ਼ ਕਢਵਾਉਣ (ICCW) ਸਹੂਲਤ ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ ਸਦਕਾ ਕੋਈ ਵੀ ਗਾਹਕ UPI ਦੀ ਵਰਤੋਂ ਕਰਕੇ ਬੈਂਕ ਦੇ ATM ਤੋਂ ਨਕਦੀ ਕਢਵਾ ਸਕਦਾ ਹੈ। BOB ਨੇ ਇਸ ਸਬੰਧ ਵਿੱਚ ਦਿੱਤੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਯੂ.ਪੀ.ਆਈ ਦੇ ਰਾਹੀਂ ATM ਤੋਂ ਨਕਦ  ਰਾਸ਼ੀ ਕਢਵਾਉਣ ਦੀ ਸਹੂਲਤ ਪ੍ਰਦਾਨ ਕਰਵਾਉਣ ਵਾਲਾ ਦੇਸ਼ ਦਾ ਪਹਿਲਾਂ ਬੈਂਕ ਹੈ। 

ਇਹ ਵੀ ਪੜ੍ਹੋ : ਵਾਤਾਵਰਣ ਪ੍ਰਦੂਸ਼ਣ ਦੇ ਮੱਦੇਨਜ਼ਰ ਵੱਡਾ ਫ਼ੈਸਲਾ, 1 ਅਕਤੂਬਰ ਤੋਂ ਨਹੀਂ ਚੱਲਣਗੇ ਡੀਜ਼ਲ ਵਾਲੇ ਜਨਰੇਟਰ

ਬੈਂਕ ਨੇ ਕਿਹਾ ਕਿ ਇਸਦੀ ICCW ਸਹੂਲਤ ਦਾ ਲਾਭ ਲੈ ਕੇ ਇਸਦੇ ਗਾਹਕਾਂ ਦੇ ਨਾਲ-ਨਾਲ BHIM UPI ਅਤੇ ਹੋਰ UPI ਐਪਲੀਕੇਸ਼ਨਾਂ ਦੀ ਵਰਤੋਂ ਕਰਨ ਵਾਲੇ ਹੋਰ ਭਾਗ ਲੈਣ ਵਾਲੇ ਬੈਂਕਾਂ ਦੇ ਗਾਹਕ ATM ਤੋਂ ਨਕਦ ਨਿਕਾਸੀ ਕਰ ਸਕਦੇ ਹਨ।  ਬੈਂਕ ਆਫ ਬੜੌਦਾ ਦੇ ਏਟੀਐਮ ਤੋਂ ਨਕਦੀ ਕਢਵਾਉਣ ਲਈ ਗਾਹਕਾਂ ਨੂੰ ਡੈਬਿਟ ਕਾਰਡ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੋਵੇਗੀ। ਇਸ ਸੇਵਾ ਦਾ ਲਾਭ ਲੈਣ ਲਈ ਗਾਹਕਾਂ ਨੂੰ ਬੈਂਕ ਆਫ ਬੜੌਦਾ ਦੇ ਏਟੀਐਮ 'ਤੇ 'ਯੂਪੀਆਈ ਕੈਸ਼ ਨਿਕਾਸੀ' ਦਾ ਵਿਕਲਪ ਚੁਣਨਾ ਹੋਵੇਗਾ। ਫਿਰ ਉਸ ਤੋਂ ਕਢਾਈ ਜਾਣ ਵਾਲੀ ਰਾਸ਼ੀ ਨੂੰ ਦਰਜ ਕਰਨ ਤੋਂ ਬਾਅਦ ATM ਦੀ ਸਕਰੀਨ 'ਤੇ QR ਕੋਡ ਦਿਖਾਈ ਦੇਵੇਗਾ। 

ਇਹ ਵੀ ਪੜ੍ਹੋ : ਬੈਕਾਂ 'ਚ ਪਏ 48,263 ਕਰੋੜ ਰੁਪਏ, ਕੀ ਤੁਹਾਡੇ ਤਾਂ ਨਹੀਂ? RBI ਨੇ ਸ਼ੁਰੂ ਕੀਤੀ 100 ਦਿਨ 100 ਭੁਗਤਾਨ' ਮੁਹਿੰਮ

ਦੱਸ ਦੇਈਏ ਕਿ ਇਸ ਕੋਡ ਨੂੰ ਲੈਣ-ਦੇਣ ਨੂੰ ਅਧਿਕਾਰਤ ਕਰਨ ਲਈ ICCW ਲਈ ਇੱਕ ਅਧਿਕਾਰਤ UPI ਐਪ ਦੀ ਵਰਤੋਂ ਕਰਕੇ ਸਕੈਨ ਕੀਤਾ ਜਾਣਾ ਚਾਹੀਦਾ ਹੈ। ਇਸ ਸਬੰਧ ਵਿੱਚ ਬੈਂਕ ਦੇ ਮੁੱਖ ਡਿਜੀਟਲ ਅਧਿਕਾਰੀ ਅਖਿਲ ਹਾਂਡਾ ਨੇ ਕਿਹਾ ਕਿ ICCW ਸੇਵਾ ਦੀ ਸ਼ੁਰੂਆਤ ਨਾਲ ਗਾਹਕਾਂ ਨੂੰ ਕਾਰਡ ਦੀ ਵਰਤੋਂ ਕੀਤੇ ਬਿਨਾਂ ਨਕਦੀ ਕਢਵਾਉਣ ਦੀ ਆਜ਼ਾਦੀ ਮਿਲੇਗੀ। BOB ATM ਵਿੱਚ, ਗਾਹਕ ਇੱਕ ਦਿਨ ਵਿੱਚ ਦੋ ਲੈਣ-ਦੇਣ ਕਰ ਸਕਦੇ ਹਨ ਅਤੇ ਇੱਕ ਵਾਰ ਵਿੱਚ ਵੱਧ ਤੋਂ ਵੱਧ 5,000 ਰੁਪਏ ਤੱਕ ਦੀ ਰਾਸ਼ੀ ਕਢਵਾ ਸਕਦੇ ਹਨ।

ਨੋਟ - ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ

 


author

rajwinder kaur

Content Editor

Related News