ਯੂ. ਪੀ. ''ਚ ਅਯੁੱਧਿਆ ਸਣੇ 17 ਹਵਾਈ ਅੱਡਿਆਂ ਦਾ ਹੋ ਰਿਹੈ ਨਿਰਮਾਣ : ਯੋਗੀ
Thursday, Sep 10, 2020 - 06:00 PM (IST)
ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਅਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀਰਵਾਰ ਨੂੰ ਅਯੁੱਧਿਆ, ਚਿਤਰਕੂਟ ਅਤੇ ਸੋਨਪੱਧਰ(ਮਯੋਰਪੁਰ) ਹਵਾਈ ਅੱਡੇ ਵਿਕਾਸ ਕਾਰਜਾਂ ਤੇ ਸਥਾਪਨਾ ਸੁਵਿਧਾਵਾਂ ਦੇ ਸਬੰਧ ਵਿਚ ਬੈਠਕ ਕੀਤੀ।
ਇਸ ਵਿਚ ਕਿਹਾ ਗਿਆ ਹੈ ਕਿ ਕੇਂਦਰ ਅਤੇ ਸੂਬਾ ਸਰਕਾਰ ਹਵਾਈ ਅੱਡਿਆਂ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੇ ਹਨ। ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਇਸ ਬੈਠਕ ਵਿਚ ਮੁੱਖ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਦੀਪ ਪੁਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲ ਵਿਚ ਉੱਤਰ ਪ੍ਰਦੇਸ਼ ਵਿਚ 17 ਹਵਾਈ ਅੱਡਿਆਂ ਲਈ ਵਿਕਾਸ ਕਾਰਜ ਹੋ ਰਹੇ ਹਨ।
ਪਹਿਲਾਂ ਇੱਥੇ ਸਿਰਫ ਦੋ ਹਵਾਈ ਅੱਡੇ ਸਨ ਪਰ ਵਰਤਮਾਨ ਸਮੇਂ ਵਿਚ 7 ਹਵਾਈ ਅੱਡੇ ਕੰਮ ਕਰ ਰਹੇ ਹਨ। ਇਕ ਸਰਕਾਰੀ ਬਿਆਨ ਮੁਤਾਬਕ ਮੁੱਖ ਮੰਤਰੀ ਯੋਗੀ ਆਦਿਤਯਨਾਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਇੱਛਾ ਮੁਤਾਬਕ 'ਉਡਾਣ' ਯੋਜਨਾ ਤੇ ਹਵਾਈ ਅੱਡਿਆਂ ਦੇ ਨਿਰਮਾਣ ਕਾਰਜ ਵਿਚ ਕੇਂਦਰ ਸਰਕਾਰ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਪੁਰੀ ਨੇ ਕਿਹਾ ਕਿ ਅਯੁੱਧਿਆ ਤੇ ਚਿਤਰਕੂਟ ਧਾਰਮਿਕ, ਅਧਿਆਤਮਕ ਤੇ ਸੈਲਾਨੀਆਂ ਦੀ ਦ੍ਰਿਸ਼ਟੀ ਤੋਂ ਮਹੱਤਵਪੂਰਣ ਹਨ।