ਸੰਯੁਕਤ ਰਾਸ਼ਟਰ ਰੇਗੂਲੇਟਰ ਨੇ ਭਾਰਤ ਦੇ ਹਵਾਬਾਜ਼ੀ ਖੇਤਰ ਦਾ ਕੀਤਾ ਆਡਿਟ

11/18/2017 11:01:24 AM

ਨਵੀਂ ਦਿੱਲੀ—ਸੰਯੁਕਤ ਰਾਸ਼ਟਰ ਹਵਾਬਾਜ਼ੀ ਆਈ. ਸੀ. ਏ. ਓ. ਨੇ ਦੇਸ਼ ਦੇ ਹਵਾਬਾਜ਼ੀ ਖੇਤਰ ਦੇ ਆਡਿਟ ਦਾ ਕੰਮ ਪੂਰਾ ਕਰ ਲਿਆ ਹੈ। ਰੇਗੂਲੇਟਰੀ ਨੇ ਕਿਹਾ ਕਿ ਸ਼ੁਰੂਆਤੀ ਪ੍ਰਤੀਕਿਰਿਆ ਤੋਂ ਉਹ ਰੇਗੂਲੇਟਰੀ ਵਿਵਸਥਾ ਤੋਂ ਸੰਤੁਸ਼ਟ ਹੈ। 
ਯੂਨੀਵਰਸਲ ਸੁਰੱਖਿਆ ਨਿਗਰਾਨੀ ਆਡਿਟ ਪ੍ਰੋਗਰਾਮ ਦੇ ਤਹਿਤ ਇੰਟਰਨੈਸ਼ਨਲ ਸਿਵਿਲ ਐਵੀਏਸ਼ਨ ਆਰਗਨਾਈਜੇਸ਼ਨ ਦਾ ਪੰਜ ਮੈਂਬਰੀ ਆਡਿਟ ਟੀਮ ਛੇ ਨਵੰਬਰ ਤੋਂ 16 ਨਵੰਬਰ ਦੇ ਵਿਚਕਾਰ ਭਾਰਤ 'ਚ ਸੀ।
ਟੀਮ ਨੇ ਵਿਅਕਤੀਗਤ ਲਾਈਸੈਂਸ, ਜਹਾਜ਼ ਦੇ ਉਡਾਨ ਭਰਨ ਦੀ ਸਥਿਤੀ, ਸੰਚਾਲਨ, ਕਾਨੂੰਨ ਅਤੇ ਸੰਗਠਨ ਸਮੇਤ ਛੇ ਵੱਖ-ਵੱਖ ਖੇਤਰਾਂ ਦੇ ਬਾਰੇ ਜਾਣਕਾਰੀ ਲਈ।


Related News