ਰਿਲਾਇੰਸ ਜਵੈੱਲਸ ਨੇ ਪੇਸ਼ ਕੀਤੇ ਡਾਇਮੰਡ ਈਅਰਿੰਗ ਅਤੇ ਅੰਗੂਠੀਆਂ ਦੀ ਬੇਮਿਸਾਲ ਕਲੈਕਸ਼ਨ

Sunday, Jan 16, 2022 - 10:27 AM (IST)

ਰਿਲਾਇੰਸ ਜਵੈੱਲਸ ਨੇ ਪੇਸ਼ ਕੀਤੇ ਡਾਇਮੰਡ ਈਅਰਿੰਗ ਅਤੇ ਅੰਗੂਠੀਆਂ ਦੀ ਬੇਮਿਸਾਲ ਕਲੈਕਸ਼ਨ

ਮੁੰਬਈ– ਭਾਰਤ ’ਚ ਗਹਿਣਿਆਂ ਦੇ ਸਭ ਤੋਂ ਭਰੋਸੇਮੰਦ ਬ੍ਰਾਂਡ ਰਿਲਾਇੰਸ ਜਵੈੱਲਸ ਨੇ ਲੋਹੜੀ ਅਤੇ ਮਾਘੀ ਦੇ ਸਬੰਧ ’ਚ ਬੇਹੱਦ ਖੂਬਸੂਰਤ ਡਿਜਾਈਨਾਂ ਵਾਲੇ ਗਹਿਣਿਆਂ ਨੂੰ ਬਾਜ਼ਾਰ ’ਚ ਉਤਾਰਿਆ ਹੈ। ‘ਉਤਸਵ ਸੁਨਿਹਰੇ ਪਲਾਂ ਦਾ’ ਦੇ ਥੀਮਨਾਲ ਰਿਲਾਇੰਸ ਜਵੈੱਲਸ ਸੂਰਜ ਦੀਆਂ ਤੇਜਸਵੀ ਕਿਰਨਾਂ ਤੋਂ ਪ੍ਰੇਰਿਤ ਡਾਇਮੰਡ ਈਅਰਿੰਗਸ ਅਤੇ ਅੰਗੂਠੀਆਂ ਦੀ ਬੇਮਿਸਾਲ ਕਲੈਕਸ਼ਨ ਗਾਹਕਾਂ ਲਈ ਮੁਹੱਈਆ ਹੈ।
ਜਿਵੇਂ ਅਸਮਾਨ ’ਚ ਚਮਕਦਾ ਹੋਇਆ ਸੂਰਜ ਹਰ ਦਿਨ ਆਪਣੇ ਨਾਲ ਉਮੀਦ ਦੀ ਇਕ ਨਵੀਂ ਕਿਰਨ ਲੈ ਕੇ ਆਉਂਦਾ ਹੈ, ਉਸੇ ਤਰ੍ਹਾਂ ਇਸ ਵਾਰ ਤਿਓਹਾਰਾਂ ਦੇ ਮੌਕੇ ’ਤੇ ਰਿਲਾਇੰਸ ਜਵੈੱਲਸ ਤੁਹਾਡੇ ਲਈ ਅਜਿਹੇ ਡਿਜਾਈਨ ਲੈ ਕੇ ਆਇਆ ਹੈ ਜੋ ਜੀਵਨ ’ਚ ਉਮੀਦ ਅਤੇ ਸ਼ੁੱਭਕਾਮਨਾਵਾਂ ਦਾ ਪ੍ਰਤੀਕ ਹੈ। ਡਾਇਮੰਡ ਈਅਰਰਿੰਗ ਅਤੇ ਅੰਗੂਠੀਆਂ ਦੀ ਇਕ ਨਵੇਂ ਕਲੈਕਸ਼ਨ ਨੂੰ ਪੇਸ਼ ਕਰਨ ਤੋਂ ਇਲਾਵਾ ਰਿਲਾਇੰਸ ਜਵੈੱਲਸ ਨੇ 14 ਫਰਵਰੀ ਤੱਕ ‘ਡ੍ਰੀਮ ਡਾਇਮੰਡ ਸੇਲ’ ਨਾਂ ਦੇ ਖਾਸ ਆਫਰ ਦਾ ਐਲਾਨ ਕੀਤਾ ਹੈ, ਜਿਸ ਦੇ ਤਹਿਤ ਰਿਲਾਇੰਸ ਜਵੈੱਲਸ ’ਚ ਹੀਰੇ ਦੇ ਗਹਿਣਿਆਂ ਦੇ ਇਨਵਾਇਸ ਮੁੱਲ ’ਤੇ 25 ਫੀਸਦੀ ਤੱਕ ਦੀ ਛੋਟ ਸ਼ਾਮਲ ਹੈ। ਗਾਹਕ ਸੋਨੇ ਦੇ ਗਹਿਣਿਆਂ ਦੇ ਮੇਕਿੰਗ ਚਾਰਜ ’ਤੇ ਵੀ 25 ਫੀਸਦੀ ਤੱਕ ਦੀ ਛੋਟ ਦਾ ਲਾਭ ਉਠਾ ਸਕਦੇ ਹਨ।


author

Aarti dhillon

Content Editor

Related News