Union ਬੈਂਕ ਨੂੰ ਤੀਜੀ ਤਿਮਾਹੀ 'ਚ 727 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ

Friday, Jan 29, 2021 - 10:30 PM (IST)

Union ਬੈਂਕ ਨੂੰ ਤੀਜੀ ਤਿਮਾਹੀ 'ਚ 727 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ

ਨਵੀਂ ਦਿੱਲੀ- ਜਨਤਕ ਖੇਤਰ ਦੇ ਯੂਨੀਅਨ ਬੈਂਕ ਨੇ ਚਾਲੂ ਵਿੱਤੀ ਸਾਲ ਦੀ ਦਸੰਬਰ 2020 ਨੂੰ ਖਤਮ ਹੋਈ ਤੀਜੀ ਤਿਮਾਹੀ ਵਿਚ 726.84 ਕਰੋੜ ਰੁਪਏ ਦਾ ਮੁਨਾਫਾ ਕਮਾਇਆ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ ਬੈਂਕ ਨੂੰ 574.58 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ। 

ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦਾ ਯੂਨੀਅਨ ਬੈਂਕ ਵਿਚ ਰਲੇਵਾਂ ਪਹਿਲੀ ਅਪ੍ਰੈਲ, 2020 ਤੋਂ ਲਾਗੂ ਹੋਇਆ ਸੀ। ਇਸ ਲਈ ਦਸੰਬਰ ਤਿਮਾਹੀ ਦੇ ਨਤੀਜਿਆਂ ਦੀ ਤੁਲਨਾ ਪਿਛਲੇ ਵਿੱਤੀ ਸਾਲ ਦੀ ਉਸੇ ਮਿਆਦ ਨਾਲ ਨਹੀਂ ਕੀਤੀ ਜਾ ਸਕਦੀ।

ਸਟਾਕ ਐਕਸਚੇਂਜ ਨੂੰ ਭੇਜੀ ਸੂਚਨਾ ਵਿਚ ਬੈਂਕ ਨੇ ਕਿਹਾ ਕਿ ਇਸ ਤਿਮਾਹੀ ਦੌਰਾਨ ਉਸ ਦੀ ਕੁੱਲ ਆਮਦਨ ਵੱਧ ਕੇ 20,102.84 ਕਰੋੜ ਰੁਪਏ ਹੋ ਗਈ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ 10,741.21 ਕਰੋੜ ਰੁਪਏ ਸੀ। ਤਿਮਾਹੀ ਦੌਰਾਨ ਬੈਂਕ ਦਾ ਐੱਨ. ਪੀ. ਏ. ਘੱਟ ਕੇ 13.49 ਫ਼ੀਸਦੀ ਰਿਹਾ, ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ ਵਿਚ 14.86 ਫ਼ੀਸਦੀ ਰਿਹਾ ਸੀ।

ਮੁੱਲ ਦੇ ਹਿਸਾਬ ਨਾਲ ਐੱਨ. ਪੀ. ਏ. 87,968.62 ਕਰੋੜ ਰੁਪਏ ਰਿਹਾ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ 49,923.58 ਕਰੋੜ ਰੁਪਏ ਸੀ। ਬੈਂਕ ਦਾ ਸ਼ੁੱਧ ਐੱਨ. ਪੀ. ਏ. ਵੀ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 6.99 ਫੀਸਦੀ (21,510.28 ਕਰੋੜ ਰੁਪਏ) ਤੋਂ ਘੱਟ ਕੇ 3.27 ਫੀਸਦੀ (19,063.05 ਕਰੋੜ ਰੁਪਏ)' ਤੇ ਆ ਗਿਆ।  


author

Sanjeev

Content Editor

Related News