ਯੂਨੀਅਨ ਬੈਂਕ ਆਫ ਇੰਡੀਆ ਨੇ ਹੋਮ ਲੋਨ ’ਤੇ ਘਟਾਈ ਵਿਆਜ ਦਰ
Monday, Nov 02, 2020 - 12:19 AM (IST)
ਮੁੰਬਈ -ਜਨਤਕ ਖੇਤਰ ਦੇ ਯੂਨੀਅਨ ਬੈਂਕ ਆਫ ਇੰਡੀਆ ਨੇ 30 ਲੱਖ ਰੁਪਏ ਤੋਂ ਜ਼ਿਆਦਾ ਦੇ ਘਰ ਕਰਜ਼ੇ ’ਤੇ ਵਿਆਜ ਦਰਾਂ ’ਚ 10 ਆਧਾਰ ਅੰਕਾਂ ਦੀ ਕਟੌਤੀ ਕੀਤੀ ਹੈ। ਬੈਂਕ ਨੇ ਅੱਜ ਇੱਥੇ ਜਾਰੀ ਬਿਆਨ ’ਚ ਕਿਹਾ ਕਿ ਇਸ ਤਰ੍ਹਾਂ ਦੇ ਲੋਨ ਲੈਣ ਵਾਲੀਆਂ ਔਰਤਾਂ ਕਰਜ਼ਦਾਰਾਂ ਨੂੰ ਵਿਆਜ ’ਚ 5 ਆਧਾਰ ਅੰਕਾਂ ਦੀ ਵਾਧੂ ਛੋਟ ਦਿੱਤੀ ਜਾਵੇਗੀ, ਜੋ ਇਸ ਕਟੌਤੀ ਤੋਂ ਇਲਾਵਾ 31 ਦਸੰਬਰ 2020 ਤੱਕ ਬੈਂਕ ’ਚ ਘਰ ਕਰਜ਼ੇ ’ਤੇ ਜ਼ੀਰੋ ਪ੍ਰਾਸੈਸਿੰਗ ਚਾਰਜ ਰਹਿਣਗੇ। ਵਿਆਜ ’ਚ ਇਹ ਛੋਟ 1 ਨਵੰਬਰ 2020 ਤੋਂ ਲਾਗੂ ਹੋ ਗਈ ਹੈ। ਕਾਰ ਅਤੇ ਸਿੱਖਿਆ ਕਰਜ਼ੇ ’ਤੇ ਵੀ ਕੋਈ ਪ੍ਰਾਸੈਸਿੰਗ ਚਾਰਜਿਜ਼ ਨਹੀਂ ਰਹੇਗਾ। ਬੈਂਕ ਨੇ ਗਾਹਕਾਂ ਤੱਕ ਪੁੱਜਣ ਲਈ ਰਿਟੇਲ ਅਤੇ ਐੱਮ. ਐੱਸ. ਐੱਮ. ਈ. ਲੋਨ ਲਈ ਕਈ ਅਭਿਆਨ ਚਲਾਏ ਹਨ।